ਸਰਕਾਰ ਦੇ ਗੁਣਗਾਣ ਕਰਨ ਦੀ ਥਾਂ ਸੱਚੀ-ਸੱਚੀ ਖ਼ਬਰ ਦੇਵੇ ਮੀਡੀਆ
ਹਰ ਇੱਕ ਇਨਸਾਨ ਦੁਨੀਆਂ ਬਾਰੇ ਜਾਨਣ ਦੀ ਦਿਲਚਸਪੀ ਰੱਖਦਾ ਹੈ ਕਿ ਕਿੱਥੇ ਕੀ ਹੋ ਰਿਹਾ ਹੈ, ਭਾਵੇਂ ਕਿ ਉਸਦੀ ਆਪਣੀ ਜ਼ਿੰਦਗੀ ਨਾਲ ਉਸਦਾ ਕੋਈ ਲੈਣ ਦੇਣ ਨਾ ਹੋਵੇ, ਪਰ ਫਿਰ ਵੀ ਉਤਸੁਕਤਾ ਰਹਿੰਦੀ ਹੈ। ਇਸ ਲਈ ਇੱਕ ਵਰਦਾਨ ਦਾ ਕੰਮ ਕਰਦਾ ਹੈ ਮੀਡੀਆ, ਭਾਵ ਮਾਧਿਅਮ। ਲੋਕਾਂ ਨੂੰ ਜੋੜੀ ਰੱਖਣ ਲਈ ਨਵੀਆਂ ਨਵੀਆਂ ਖਬਰਾਂ, ਕਿੱਸੇ, ਘਟਨਾਵਾਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਮੀਡੀਆ ਇੱਕ ਬਹੁਤ ਵੱਡੀ ਜਿੰਮੇਵਾਰੀ ਵਾਲਾ ਕੰਮ ਹੈ।