ਸ਼ਾਹਰੁਖ ਦੀ ਫਿਲਮ 900 ਕਰੋੜ ਤੋਂ ਪਾਰ ਹੋਵੇਗੀ, ਨਹੀਂ ਰੁਕ ਰਹੀ ‘ਪਠਾਣ’ ਦੀ ਸੁਨਾਮੀ
ਸ਼ਾਹਰੁਖ ਖ਼ਾਨ ਦੀ ਪਠਾਣ ਦੁਨੀਆ ਭਰ ਵਿਚ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ਘਰੇਲੂ ਤੋਂ ਲੈ ਵਰਲਡਵਾਈਡ ਬਾਕਸ ਆਫਿਸ ਤਕ ਹਰ ਥਾਂ ਆਪਣੇ ਡਰੀਮ ਰਨ ਨਾਲ ਸੁਨਾਮੀ ਲਿਆ ਦਿੱਤੀ ਹੈ। ਐੱਸਆਰਕੇ, ਦੀਪਿਕਾ ਪਾਦੂਕੋਣ ਅਤੇ ਜੌਨ ਅਬਰਾਹਮ ਨੇ 850 ਕਰੋੜ ਦੀ ਕਮਾਈ ਦਾ ਰਿਕਾਰਡ ਪਹਿਲਾ ਤੋੜ ਦਿੱਤਾ ਸੀ ਅਤੇ ਹੁਣ 900 ਕਰੋੜ ਦੇ ਅੰਕੜੇ ’ਤੇ ਟਿਕੀ ਹੈ।ਸਿਧਾਰਥ ਆਨੰਦ ਦੁਆਰਾ ਨਿਰਦੇਸ਼ਤ ਫਿਲਮ ਨੇ ਸਿਨੇਮਾਘਰਾਂ ਵਿਚ ਆਪਣੀ ਸ਼ਾਨਦਾਰ ਦੌੜ ਜਾਰੀ ਰੱਖੀ ਹੈ।