Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਦੇਸ਼

ਉੱਤਰ ਪ੍ਰਦੇਸ਼ : ਬਿਜਲੀ ਡਿੱਗਣ ਨਾਲ 5 ਮੌਤਾਂ, 12 ਝੁਲਸੇ  

July 02, 2020 10:36 PM

ਏਜੰਸੀਆਂ
ਬਲੀਆ/2 ਜੁਲਾਈ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ 5 ਲੋਕਾਂ ਦੀ ਮੌਤ ਤੇ 12 ਦੇ ਝੁਲਸਣ ਦਾ ਸਮਾਚਾਰ ਮਿਲਿਆ ਹੈ।
ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ 'ਬਾਬੂ ਕਾ ਸ਼ਿਵਪੁਰ' ਪਿੰਡ 'ਚ ਵੀਰਵਾਰ ਨੂੰ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਇਕ ਰਿਟਾਇਰਡ ਫੌਜੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ । ਦੋਕਟੀ ਥਾਣਾ ਇੰਚਾਰਜ ਅਮਿਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਖੇਤ 'ਚ ਕੰਮ ਕਰ ਰਹੇ ਰਿਟਾਇਰਡ ਫੌਜੀ ਬਾਬੂ ਲਾਲ ਸਿੰਘ (70) ਅਤੇ ਨਿਰਮਲ ਵਰਮਾ (43) ਦੀ ਮੌਤ ਹੋ ਗਈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਕੰਦਰਪੁਰ ਅਤੇ ਭੀਮਪੁਰਾ ਖੇਤਰਾਂ 'ਚ ਖਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ 2 ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ ।
ਪੁਲਿਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸਿਕੰਦਰਪੁਰ ਥਾਣਾ ਖੇਤਰ ਦੇ ਮਹਿਥਾਪਾਰ ਪਿੰਡ 'ਚ ਬੁੱਧਵਾਰ ਸ਼ਾਮ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਖੇਤ 'ਚ ਕੰਮ ਕਰ ਰਹੇ 10 ਲੋਕ ਗੰਭੀਰ ਰੂਪ ਨਾਲ ਝੁਲਸ ਗਏ । ਉਨ੍ਹਾਂ ਨੂੰ ਸਿਕੰਦਰਪੁਰ  ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸਵਿਤਾ (35) ਅਤੇ ਸ਼ੀਲਾ (19) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ।
ਦੂਜੇ ਪਾਸੇ ਬੁੱਧਵਾਰ ਨੂੰ ਹੀ ਭੀਮਪੁਰਾ ਥਾਣਾ ਖੇਤਰ ਦੇ ਰਾਮਪੁਰ ਮੜਈ ਪਿੰਡ 'ਚ ਕਿਸਾਨ ਰਾਮਸਰੀਖਾ ਰਾਜਭਰ (28) ਦੀ ਵੀ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਖੇਤ 'ਚ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਖੇਜੁਰੀ ਥਾਣਾ ਖੇਤਰ ਦੇ ਹਥੌਜ ਪਿੰਡ 'ਚ ਬੁੱਧਵਾਰ ਨੂੰ ਝੋਨੇ ਦੀ ਰੋਪਾਈ ਕਰ ਰਹੀਆਂ ਤਿੰਨ ਕੁੜੀਆਂ ਸਮੇਤ ਚਾਰ ਲੋਕ ਖਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ 'ਚ ਆ ਕੇ ਝੁਲਸ ਗਏ, ਸਾਰਿਆਂ ਨੂੰ ਮਨੀਅਰ ਸਥਿਤ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸ਼ੋਪੀਆ ਐਨਕਾਊਂਟਰ : ਹੋਵੇਗੀ ਜਾਂਚ, ਫ਼ੌਜ ਨੇ ਦਿੱਤੇ ਆਦੇਸ਼

ਸ਼ਰੁਤੀ ਮੋਦੀ ਨੇ ਈਡੀ ਨੂੰ ਦੱਸਿਆ : ਰੀਆ ਹੀ ਦੇਖਦੀ ਸੀ ਸੁਸ਼ਾਂਤ ਦਾ ਕਾਰੋਬਾਰ

ਸੰਸਦ ਅਤੇ ਵਿਧਾਨ ਸਭਾ ਨੂੰ ਉਸਾਰੂ ਪਹੁੰਚ ਅਪਣਾਉਂਣ ਦੀ ਲੌੜ : ਵੈਂਕਇਆ

ਸੁਪਰੀਮ ਕੋਰਟ ਦਾ ਫ਼ੈਸਲਾ : ਪਿਤਾ ਦੀ ਜਾਇਦਾਦ 'ਤੇ ਵਿਆਹ ਤੋਂ ਬਾਅਦ ਵੀ ਧੀ ਦਾ ਹੱਕ

ਜੰਮੂ-ਕਸ਼ਮੀਰ ਦੇ ਚੋਣਵੇਂ ਇਲਾਕਿਆਂ 'ਚ ਬਹਾਲ ਹੋਵੇਗੀ 4-ਜੀ ਇੰਟਰਨੇੱਟ ਸਰਵਿਸ

ਭਾਰਤ ਦੀ ਆਰਥਿਕਤਾ ਲੀਹ 'ਤੇ ਲਿਆਉਣ ਲਈ ਡਾ. ਮਨਮੋਹਨ ਸਿੰਘ ਨੇ ਦਿੱਤੇ ਤਿੰਨ ਸੁਝਾਅ

ਕੋਝੀਕੋਡ ਜਹਾਜ਼ ਹਾਦਸੇ 'ਚ ਜ਼ਖ਼ਮੀ ਹੋਏ 56 ਯਾਤਰੀਆਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਮੁੰਬਈ : ਨਾਰਕੋਟਿਕਸ ਵਿਭਾਗ ਵੱਲੋਂ 1000 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਦੋ ਗ੍ਰਿਫ਼ਤਾਰ

ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਰੇਲ ਮੁਲਾਜ਼ਮਾਂ ਦੀ ਭਰਤੀ ਲਈ ਕੋਈ ਨਿੱਜੀ ਏਜੰਸੀ ਅਧਿਕਾਰਿਤ ਨਹੀਂ : ਰੇਲਵੇ