Tuesday, August 11, 2020 ePaper Magazine
BREAKING NEWS
ਕੈਪਟਨ ਅਮਰਿੰਦਰ ਦੀ ਬਾਜਵਾ ਨੂੰ ਨਸੀਹਤ, ਤੁਹਾਡੀ ਸੁਰੱਖਿਆ ਬਾਰੇ ਫ਼ੈਸਲਾ ਮੈਂ ਲਿਆ, ਜੇ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਲਿਖੋ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨ

ਖੇਡਾਂ

ਸੈਮ ਕਰਨ ਹੋਏ ਬੀਮਾਰ, ਕਰਵਾਇਆ ਗਿਆ ਕੋਰੋਨਾ ਟੈਸਟ

July 03, 2020 05:10 PM

ਲੰਡਨ, 03 ਜੁਲਾਈ (ਏਜੰਸੀ)। ਇੰਗਲੈਂਡ ਦਾ ਆਲਰਾਉਂਡਰ ਸੈਮ ਕਰਨ ਵੀਰਵਾਰ ਨੂੰ ਅਚਾਨਕ ਬੀਮਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ, ਹਾਲਾਂਕਿ ਅਜੇ ਰਿਪੋਰਟ ਆਉਣੀ ਬਾਕੀ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਉਪਰੋਕਤ ਜਾਣਕਾਰੀ ਦਿੱਤੀ।

ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਕਰਨ ਨੂੰ ਦਸਤ ਦੀ ਸ਼ਿਕਾਇਤ ਹੈ। ਉਨ੍ਹਾਂ ਦਾ ਵੀਰਵਾਰ ਨੂੰ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ। ਹਾਲਾਂਕਿ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ, ਪਰ ਉਹ ਆਇਸੋਲੇਸ਼ਨ ਵਿੱਚ ਚਲੇ ਗਏ ਹਨ। ਉਹ ਹੁਣ ਅਭਿਆਸ ਮੈਚ ਵਿੱਚ ਹਿੱਸਾ ਨਹੀਂ ਲੈਣਗੇ। ਫਿਲਹਾਲ ਰਿਪੋਰਟ ਦੀ ਉਡੀਕ ਹੈ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।"

ਕਰਨ ਨੇ ਬੀਮਾਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਹੋਟਲ ਦੇ ਕਮਰੇ ਵਿਚ ਅਲੱਗ ਕਰ ਲਿਆ ਹੈ।

ਸੈਮ ਕਰਨ ਦਾ ਬੀਮਾਰ ਹੋਣਾ ਇੰਗਲੈਂਡ ਲਈ ਦੋਹਰਾ ਝਟਕਾ ਹੈ। ਕਰਨ ਤੋਂ ਪਹਿਲਾਂ ਟੀਮ ਦੇ ਨਿਯਮਤ ਕਪਤਾਨ ਜੋ ਰੂਟ ਆਪਣੇ ਬੱਚੇ ਦੇ ਜਨਮ ਦੇ ਕਾਰਨ ਪਹਿਲੇ ਟੈਸਟ ਮੈਚ ਵਿਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ, ਬੇਨ ਸਟੋਕਸ ਟੀਮ ਦੀ ਕਪਤਾਨੀ ਕਰਨਗੇ।

ਸੈਮ ਕਰਨ ਨੇ 17 ਟੈਸਟ ਮੈਚਾਂ ਵਿਚ 27.34 ਦੀ  ਔਸਤ ਨਾਲ 711 ਦੌੜਾਂ ਬਣਾਈਆਂ ਹਨ ਅਤੇ ਗੇਂਦ ਨਾਲ 31.70 ਦੀ ਔਸਤ ਨਾਲ 37 ਵਿਕਟਾਂ ਲਈਆਂ ਹਨ। ਸੈਮ ਕਰਨ ਨੇ ਬੱਲੇ ਅਤੇ ਗੇਂਦ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਇੰਗਲੈਂਡ ਨੇ ਇਸ ਤੋਂ ਬਹੁਤ ਫਾਇਦਾ ਲਿਆ।

ਇੰਗਲੈਂਡ ਨੇ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਆਪਣਾ ਪਹਿਲਾ ਮੈਚ 8 ਜੁਲਾਈ ਤੋਂ ਖੇਡਣਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਆਈ.ਸੀ.ਸੀ 'ਚ ਚੱਲ ਰਿਹਾ ਭਾਰਤ ਬਨਾਮ ਪਾਕਿਸਤਾਨ! ਕਿ ਇਸ ਲਈ ਅਟਕ ਰਹੀ ਆਈ.ਸੀ.ਸੀ ਚੇਅਰਮੈਨ ਦੀ ਚੋਣ ਪ੍ਰਕਿਰੀਆ

ਮਾਸਕ ਨੂੰ ਲੈ ਕੇ ਰਵੀਂਦਰ ਜਡੇਜਾ ਦੀ ਪੁਲਿਸ ਨਾਲ ਬਹਿਸ, ਮਹਿਲਾ ਸਿਪਾਹੀ ਨਾਲ ਬਦਸਲੂਕੀ ਦਾ ਇਲਜ਼ਾਮ

ਕੋਰੋਨਾ ਨਾਲ ਪੀੜਤ ਹੋਏ ਮਨਦੀਪ ਸਿੰਘ, ਮਹਾਂਮਾਰੀ ਦੀ ਲਪੇਟ 'ਚ ਆਉਣ ਵਾਲੇ ਛੇਵੇਂ ਹਾਕੀ ਖ਼ਿਡਾਰੀ ਬਣੇ

ਧੋਨੀ ਨੇ ਹਮੇਸ਼ਾ ਗੇਂਦਬਾਜਾਂ 'ਤੇ ਭਰੋਸਾ ਦਿਖਾਇਆ, ਦਿੱਤੀ ਪੂਰੀ ਆਜ਼ਾਦੀ : ਮੁਰਲੀਧਰਨ

ਹਾਕੀ 'ਤੇ ਵੀ ਕੋਰੋਨਾ ਦਾ ਅਸਰ, ਕਪਤਾਨ ਮਨਪ੍ਰੀਤ ਸਮੇਤ 5 ਖਿਡਾਰੀ ਪਾਜੀਟਿਵ

ਟੀ-20 ਵਰਲਡ ਕੱਪ : ਭਾਰਤ 'ਚ ਹੋਵੇਗਾ 2021 ਐਡੀਸ਼ਨ, ਆਸਟਰੇਲੀਆ ਨੂੰ 2022 ਦੀ ਮੇਜਬਾਨੀ

ਆਈਪੀਐਲ 'ਚ ਵਿਤਕਰਾ : ਵੱਡੇ ਅਧਿਕਾਰੀ ਹੀ ਲੈਂਦੇ ਹਨ ਅਹਿਮ ਫ਼ੈਸਲੇ, ਬੈਠਕ ਤੱਕ 'ਚ ਨਹੀਂ ਬੁਲਾਏ ਜਾਂਦੇ ਸਾਰੇ ਮੈਂਬਰ !

ਨਿਊ ਸਾਉਥ ਵੇਲਜ਼ ਆਸਟਰੇਲੀਆਈ ਓਪਨ ਦੀ ਮੇਜ਼ਬਾਨੀ ਲਈ ਤਿਆਰ : ਜੌਨ ਬਾਰਿਲਾਰੋ

ਬੋਰਡ ਨੂੰ ਪਤਾ ਸੀ ਵੀਵੋ ਦੇ ਹੱਟਣ ਦਾ, ਪਰ 440 ਕਰੋੜ ਦਾ ਮੋਟਾ ਸਪਾਂਸਰ ਨਹੀਂ ਗੁਆਉਣਾ ਚਾਹੁੰਦਾ ਸੀ

ਰਾਫੇਲ ਨਡਾਲ ਨੇ ਯੂਐਸ ਓਪਨ ਤੋਂ ਆਪਣਾ ਨਾਂ ਲਿਆ ਵਾਪਸ