Tuesday, August 11, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ ਸ਼ੋਪੀਆ ਐਨਕਾਊਂਟਰ : ਹੋਵੇਗੀ ਜਾਂਚ, ਫ਼ੌਜ ਨੇ ਦਿੱਤੇ ਆਦੇਸ਼

ਦੇਸ਼

ਮੁੰਬਈ - ਮੌਹਲੇਧਾਰ ਮੀਂਹ ਕਰਕੇ ਲੀਹਾਂ ਤੋਂ ਲੱਥੀ ਜਿੰਦਗੀ

July 03, 2020 05:31 PM

ਮੁੰਬਈ, 03 ਜੁਲਾਈ (ਏਜੰਸੀ)। ਸ਼ੁੱਕਰਵਾਰ ਸਵੇਰੇ ਤੜਕੇ ਤੋਂ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਏ ਭਾਰੀ ਮੀਂਹ ਨੇ ਸ਼ਹਿਰ ਦੀ ਜਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਲੀਹਾਂ ਤੋਂ ਲਾਂ ਦਿੱਤਾ ਹੈ। ਤਾਲਾਬੰਦੀ ਕਾਰਨ ਮਹੱਤਵਪੂਰਨ ਸੇਵਾ ਲਈ ਆਪਣੇ ਘਰਾਂ ਤੋਂ ਬਾਹਰ ਨਿਕਲੇ ਮੁੰਬਈਕਰਾਂ ਨੂੰ ਵੱਖ-ਵੱਖ ਥਾਵਾਂ 'ਤੇ ਪਾਣੀ ਭਰਨ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਲਾਬਾ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।

ਕੁਲਾਬਾ ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਦੱਖਣੀ ਮੁੰਬਈ ਵਿੱਚ 156 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਇਸ ਨਾਲ ਮੁੰਬਈ ਸ਼ਹਿਰ ਵਿਚ ਦਾਦਰ, ਹਿੰਦਮਾਤਾ, ਪਰੇਲ, ਮਾਤੂੰਗਾ ਆਦਿ ਖੇਤਰਾਂ ਵਿਚ ਪਾਣੀ ਭਰ ਗਿਆ। ਇਸੇ ਤਰ੍ਹਾਂ ਅੰਧੇਰੀ ਸਬਵੇਅ, ਸੈਂਟਾਕਰੂਜ਼ ਮਿਲਨ ਸਬਵੇਅ, ਮਾਲਡ ਸਬਵੇਅ ਪੱਛਮੀ ਉਪਨਗਰਾਂ ਵਿਚ ਅੰਧੇਰੀ ਸਭ ਵੇ,. ਪੂਰਬੀ ਉਪਨਗਰਾਂ ਵਿਚ ਕੁਰਲਾ, ਘਾਟਕੋਪਰ, ਵਿਦਿਆਵਿਹਾਰ, ਸਾਕੀਨਾਕਾ, ਆਦਿ ਨੀਵੇਂ ਇਲਾਕਿਆਂ ਪਾਣੀ ਨਾਲ ਨਾਲ ਭਰ ਗਏ ਹਨ। ਮੁੰਬਈ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਲਗਭਗ 55 ਥਾਵਾਂ 'ਤੇ ਵਾਟਰ ਵਰਕਸ ਕੀਤੇ ਜਾ ਰਹੇ ਹਨ। ਮੀਂਹ ਦਾ ਆਲਮ ਇਹ ਹੈ ਕਿ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਬੈਸਟ ਐਂਟਰਪ੍ਰਾਈਜ਼ ਦੀਆਂ ਬੱਸਾਂ ਫਸੀਆਂ ਹੋਈਆਂ ਹਨ। ਤਾਲਾਬੰਦੀ ਕਾਰਨ ਆਮ ਆਦਮੀ ਤਾਂ ਸੜਕਾਂ 'ਤੇ ਨਹੀਂ ਮਿਲਦਾ, ਪਰ ਜ਼ਰੂਰੀ ਸੇਵਾਵਾਂ ਵਿਚ ਲੱਗੇ ਕਰਮਚਾਰੀ ਮੀਂਹ ਵਿਚ ਜਗ੍ਹਾ-ਜਗ੍ਹਾਂ  'ਤੇ ਅਟਕ ਗਏ ਹਨ। ਗੋਵੰਡੀ, ਬਗਾਨਵਾੜੀ, ਸ਼ਿਵਾਜੀ ਨਗਰ, ਆਦਿ ਵਿਚ ਬਹੁਤ ਸਾਰੇ ਘਰਾਂ ਵਿਚ ਪਾਣੀ ਵੜ ਗਿਆ ਹੈ। ਲੋਕਾਂ ਨੂੰ ਇਸ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਾਰਸ਼ ਦੌਰਾਨ ਸ਼ਹਿਰ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਮੁੰਬਈ ਨਗਰ ਨਿਗਮ ਦੇ ਕਰਮਚਾਰੀ ਡਰੇਨੇਜ ਦੇ ਕੰਮ ਵਿਚ ਲੱਗੇ ਹੋਏ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸ਼ੋਪੀਆ ਐਨਕਾਊਂਟਰ : ਹੋਵੇਗੀ ਜਾਂਚ, ਫ਼ੌਜ ਨੇ ਦਿੱਤੇ ਆਦੇਸ਼

ਸ਼ਰੁਤੀ ਮੋਦੀ ਨੇ ਈਡੀ ਨੂੰ ਦੱਸਿਆ : ਰੀਆ ਹੀ ਦੇਖਦੀ ਸੀ ਸੁਸ਼ਾਂਤ ਦਾ ਕਾਰੋਬਾਰ

ਸੰਸਦ ਅਤੇ ਵਿਧਾਨ ਸਭਾ ਨੂੰ ਉਸਾਰੂ ਪਹੁੰਚ ਅਪਣਾਉਂਣ ਦੀ ਲੌੜ : ਵੈਂਕਇਆ

ਸੁਪਰੀਮ ਕੋਰਟ ਦਾ ਫ਼ੈਸਲਾ : ਪਿਤਾ ਦੀ ਜਾਇਦਾਦ 'ਤੇ ਵਿਆਹ ਤੋਂ ਬਾਅਦ ਵੀ ਧੀ ਦਾ ਹੱਕ

ਜੰਮੂ-ਕਸ਼ਮੀਰ ਦੇ ਚੋਣਵੇਂ ਇਲਾਕਿਆਂ 'ਚ ਬਹਾਲ ਹੋਵੇਗੀ 4-ਜੀ ਇੰਟਰਨੇੱਟ ਸਰਵਿਸ

ਭਾਰਤ ਦੀ ਆਰਥਿਕਤਾ ਲੀਹ 'ਤੇ ਲਿਆਉਣ ਲਈ ਡਾ. ਮਨਮੋਹਨ ਸਿੰਘ ਨੇ ਦਿੱਤੇ ਤਿੰਨ ਸੁਝਾਅ

ਕੋਝੀਕੋਡ ਜਹਾਜ਼ ਹਾਦਸੇ 'ਚ ਜ਼ਖ਼ਮੀ ਹੋਏ 56 ਯਾਤਰੀਆਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਮੁੰਬਈ : ਨਾਰਕੋਟਿਕਸ ਵਿਭਾਗ ਵੱਲੋਂ 1000 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਦੋ ਗ੍ਰਿਫ਼ਤਾਰ

ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਰੇਲ ਮੁਲਾਜ਼ਮਾਂ ਦੀ ਭਰਤੀ ਲਈ ਕੋਈ ਨਿੱਜੀ ਏਜੰਸੀ ਅਧਿਕਾਰਿਤ ਨਹੀਂ : ਰੇਲਵੇ