Tuesday, August 11, 2020 ePaper Magazine
BREAKING NEWS
ਕੈਪਟਨ ਅਮਰਿੰਦਰ ਦੀ ਬਾਜਵਾ ਨੂੰ ਨਸੀਹਤ, ਤੁਹਾਡੀ ਸੁਰੱਖਿਆ ਬਾਰੇ ਫ਼ੈਸਲਾ ਮੈਂ ਲਿਆ, ਜੇ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਲਿਖੋ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨ

ਪੰਜਾਬ

ਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੁਝਾਅ

July 03, 2020 08:24 PM

ਬਠਿੰਡਾ 3 ਜੁਲਾਈ (ਏਜੰਸੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ), ਪੰਜਾਬ, ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਮੂੰਗੀ ਦੀ ਫਸਲ ਦੀ ਬਿਜਾਈ ਵੱਧ ਤੋਂ ਵੱਧ ਰਕਬੇ ਵਿੱਚ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮੂੰਗੀ ਦੀਆਂ ਉੱਨਤ ਕਿਸਮਾਂ ਐਮ. ਐਲ. 2056 ਅਤੇ ਐਮ. ਐਲ 818 ਦੀ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਅਣਾ ਅਤੇ ਆਪਣੇ ਜ਼ਿਲ•ੇ ਦੇ ਖੇਤਰੀ ਖੋਜ ਕੇਂਦਰਾਂ ਵਿੱਚੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਸਹੀ ਸਮੇਂ 'ਤੇ ਬਿਜਾਈ ਕਰਨ ਨਾਲ ਕਿਸਾਨ ਮੂੰਗੀ ਦੀ ਫਸਲ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਜੁਲਾਈ ਦੇ ਪਹਿਲੇ ਹਫਤੇ ਤੱਕ ਮਾਂਹ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਮਾਂਹ ਦੀਆਂ ਉੱਨਤ ਕਿਸਮਾਂ ਮਾਂਹ 114 ਅਤੇ ਮਾਂਹ 338 ਦੀ ਬਿਜਾਈ ਕੀਤੀ ਜਾ ਸਕਦੀ ਹੈ। ਖੇਤੀਬਾੜੀ ਵਿਕਾਸ ਅਫਸਰ ਡਾ. ਨਵਰਤਨ ਕੌਰ ਨੇ ਦੱਸਿਆ ਕਿ ਮੂੰਗੀ ਦੀਆਂ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੀਆਂ ਉੱਨਤ ਕਿਸਮਾਂ ਐਮ. ਐਲ 2056 ਅਤੇ ਐਮ. ਐਲ 818 ਪੀਲੇ ਚਿਤਕਬਰਾ ਰੋਗ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਵਿੱਚ ਸਮਰੱਥਾ ਰੱਖਦੀਆਂ ਹਨ। ਇਹ ਕਿਸਮਾਂ ਤਕਰੀਬਨ 71-72 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਔਸਤਨ ਝਾੜ ਕ੍ਰਮਵਾਰ 4.6 ਕੁਇੰਟਲ ਪ੍ਰਤੀ ਏਕੜ ਅਤੇ 4.2 ਕੁਇੰਟਲ ਪ੍ਰਤੀ ਏਕੜ ਦਿੰਦੀਆਂ ਹਨ। ਮਾਂਹ ਦੀਆਂ ਉੱਨਤ ਕਿਸਮਾਂ ਮਾਂਹ 114 ਅਤੇ ਮਾਂਹ 338 ਵਿਸ਼ਾਣੂ ਰੋਗ ਅਤੇ ਪੱਤਿਆਂ 'ਤੇ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਹੈ। ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਵੱਧ ਤੋਂ ਵੱਧ ਰਕਬੇ ਵਿੱਚ ਦਾਲਾਂ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਦੇਸ਼ ਅੰਨ ਸੁਰੱਖਿਆ ਵਿੱਚ ਆਤਮ ਨਿਰਭਰ ਬਣ ਸਕੇ। ਉਹਨਾਂ ਕਿਹਾ ਕਿ ਸਮੇਂ ਸਿਰ ਸਮਰ ਮੂੰਗ ਦੀ ਵਾਢੀ ਕਰ ਲਈ ਜਾਵੇ ਅਤੇ ਬਰਸਾਤ ਤੋਂ ਪਹਿਲਾਂ ਇਸ ਦੀ ਸਾਂਭ ਸੰਭਾਲ ਕਰ ਲਈ ਜਾਵੇ ਤਾਂ ਜੋ ਕਿਸਾਨਾਂ ਵੱਲੋਂ ਫਸਲ ਦਾ ਚੰਗਾ ਮੁੱਲ ਪ੍ਰਾਪਤ ਕੀਤਾ ਜਾ ਸਕੇ। ਇਸ ਦੇ ਨਾਲ-ਨਾਲ ਡਾ. ਬਹਾਦਰ ਸਿੰਘ ਸਿੱਧੂ ਵੱਲੋਂ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਰਹਿਣ ਲਈ ਸਲਾਹ ਦਿੱਤੀ ਅਤੇ ਜੇਕਰ ਕਿਸੇ ਪਿੰਡ ਵਿੱਚ ਇਹ ਹਮਲਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਵੇ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋ

14 ਸਾਲਾਂ ਦੀ ਲੜਕੀ ਯਸਮਨ ਸੀੜ੍ਹਾ ਦਾ ਪਲੇਠਾ ਗੀਤ 'ਮਾਂ ਬਾਪ' ਅੱਜ ਹੋਵੇਗਾ ਰਿਲੀਜ਼

ਪਿੰਡ ਝੰਜੇੜੀ ਤੋਂ ਮੱਛਲੀ ਕਲਾਂ, ਪਵਾਲਾ ਤੇ ਬੀਰੋ ਮਾਜਰੀ ਨੂੰ ਜੋੜਨ ਵਾਲੀ, ਸੜਕ 18 ਫੁੱਟ ਚੌੜੀ ਹੋਣ ਦੀ ਆਸ ਬੱਝੀ: ਮੱਛਲੀ ਕਲਾਂ

ਟੋਭੇ ਦੇ ਆਲੇ ਦੁਆਲੇ ਚਾਰ ਸੌ ਬੂਟੇ ਲਗਾਏ

ਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜ

ਨੌਜਵਾਨ ਦੀ ਮੌਤ ਦੇ ਕੇਸ 'ਚ ਧਾਰਾ 304 ਦੀ ਥਾਂ 302 ਲਗਾਉਣ ਦੀ ਮੰਗ

ਰੁਕੀਆਂ ਤਨਖ਼ਾਹਾਂ ਜਾਰੀ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ

ਅਰੁਨਾ ਚੌਧਰੀ ਵੱਲੋਂ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ

ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਹਿਮ ਮੀਟਿੰਗ

ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰ