Tuesday, August 11, 2020 ePaper Magazine
BREAKING NEWS
ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ

ਸਿਹਤ

ਪੰਜਾਬ ਨੇ ਸੈਂਪਲ ਇਕੱਤਰ ਕਰਨ 'ਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੱਧੂ

July 03, 2020 09:45 PM
4 ਨਵੀਆਂ ਲੈਬਜ਼ ਲੁਧਿਆਣਾ, ਜਲੰਧਰ, ਮੋਹਾਲੀ ਫੋਰੈਂਸਿਕ ਸਾਇੰਸ ਲੈਬ ਅਤੇ ਪੰਜਾਬ ਬਾਇਓਟੈਕ ਇਨਕੁਬੇਟਰ ਮੋਹਾਲੀ ਹੋਣਗੀਆਂ ਸਥਾਪਤ
ਚੰਡੀਗੜ• ,03 ਜੁਲਾਈ (ਏਜੰਸੀ)। ਪੰਜਾਬ ਨੇ ਆਪਣੇ ਨਮੂਨੇ ਇਕੱਤਰ ਕਰਨ ਅਤੇ ਪ੍ਰਯੋਗਸ਼ਾਲਾਵਾਂ ਦੀਆਂ ਸਮਰੱਥਾਵਾਂ ਵਿਚ ਮਹੱਤਵਪੂਰਨ ਢੰਗ ਨਾਲ ਵਾਧਾ ਕੀਤਾ ਹੈ ਜਿਸ ਨੇ ਇਨਫੈਕਸ਼ਨ ਫੈਲਣ ਤੋਂ ਰੋਕਣ ਵਿਚ ਅਹਿਮ ਯੋਗਦਾਨ ਪਾਇਆ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
 ਸਿੱਧੂ ਨੇ ਦੱਸਿਆ ਕਿ ਪੰਜਾਬ ਨੇ ਕੋਰੋਨਾ ਲਈ 3,24,000 ਨਮੂਨਿਆਂ ਦੀ ਜਾਂਚ ਪਾਰ ਕਰ ਲਈ ਹੈ। 5 ਮਾਰਚ ਨੂੰ ਸੂਬੇ ਵਿਚ ਕੋਰੋਨਾ ਦੇ ਪਹਿਲੇ ਪਾਜੇਟਿਵ ਕੇਸ ਦੀ ਪੁਸ਼ਟੀ ਤੋਂ ਬਾਅਦ, 30 ਜੂਨ ਨੂੰ ਪ੍ਰਤੀ ਮਿਲੀਅਨ ਅੰਕੜੇ ਪ੍ਰਤੀ ਟੈਸਟਿੰਗ ਸਮਰੱਥਾ ਨੂੰ ਵਧਾ ਕੇ 9,949 ਪ੍ਰਤੀ ਦਿਨ ਕਰ ਦਿੱਤੀ ਹੈ। ਇਹ ਪ੍ਰਤੀ ਮਿਲੀਅਨ 6653 ਟੈਸਟਾਂ ਦੀ ਰਾਸ਼ਟਰੀ ਔਸਤ ਨਾਲੋਂ ਬਿਹਤਰ ਹੈ । 4 ਜੂਨ ਨੂੰ 1 ਲੱਖ ਨਮੂਨਿਆਂ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ, ਰਾਜ ਇਕ ਮਹੀਨੇ ਦੇ ਅੰਦਰ 3 ਲੱਖ ਨਮੂਨਿਆਂ ਦੀ ਜਾਂਚ ਕਰਕੇ ਨਵਾਂ ਮੀਲ ਪੱਥਰ ਸਥਾਪਤ ਕਰਨ ਵਿਚ ਕਾਮਯਾਬ ਹੋਇਆ ਹੈ। 
ਇਹ ਦਰਸਾਉਂਦਾ ਹੈ ਕਿ ਸੂਬਾ ਆਪਣੀ ਜਾਂਚ ਸਮਰੱਥਾ ਵਧਾਉਣ ਲਈ ਕਦਮ ਚੁੱਕ ਰਿਹਾ ਹੈ। ਸਿਰਫ 40 ਦੀ ਸ਼ੁਰੂਆਤੀ ਟੈਸਟਿੰਗ ਸਮਰੱਥਾ ਨਾਲ ਸ਼ੁਰੂ ਕਰਦਿਆਂ, ਪੰਜਾਬ ਨੇ ਆਪਣੀ ਮਿਹਨਤ ਨਾਲ ਆਪਣੀ ਸਮਰੱਥਾ ਵਧਾ ਕੇ 9000 ਟੈਸਟ ਪ੍ਰਤੀ ਦਿਨ ਕਰ ਦਿੱਤੀ ਹੈ। ਰਾਜ ਵਿਚ ਟੈਸਟਾਂ ਨੂੰ ਹੋਰ ਵਧਾਉਣ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਚ ਤਿੰਨ ਲੈਬਾਂ ਤੋਂ ਇਲਾਵਾ, ਗਾਡਵਾਸੂ ਲੁਧਿਆਣਾ, ਆਰ.ਡੀ.ਡੀ.ਐਲ ਜਲੰਧਰ, ਮੁਹਾਲੀ ਵਿਚ ਫੋਰੈਂਸਿਕ ਸਾਇੰਸ ਲੈਬ, ਅਤੇ ਮੁਹਾਲੀ ਵਿਚ ਪੰਜਾਬ ਬਾਇਓਟੈਕ ਇਨਕੁਬੇਟਰ ਵਿਖੇ ਚਾਰ ਨਵੀਂਆਂ ਲੈਬ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਰਾਜ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 15 ਟਰੂਨਾਟ ਟੈਸਟਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਜਿਵੇਂ ਕਿ ਮੌਤ ਦਰ ਨੂੰ ਘਟਾਉਣ ਲਈ ਛੇਤੀ ਪਤਾ ਲਗਾਉਣ ਲਈ ਰਾਜ ਦੁਆਰਾ ਵਾਧੂ ਟਰੂਨਾਟ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ ਜੋ 1-1.5 ਘੰਟਿਆਂ ਵਿੱਚ ਟੈਸਟ ਰਿਪੋਰਟ ਦੇ ਦਿੰਦੀਆਂ ਹਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਸਿਹਤ ਵਿਭਾਗ ਵੱਲੋਂ 18 ਪਿੰਡਾਂ ਦੇ ਟੋਭਿਆਂ 'ਚ ਛੱਡੀਆਂ ਗੰਬੂਜ਼ੀਆ ਮੱਛੀਆਂ

ਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸ

ਹੁਸ਼ਿਆਰਪੁਰ : ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 733

ਲੁਧਿਆਣਾ 'ਚ ਪਿਛਲੇ 24 ਘੰਟਿਆਂ ਦੌਰਾਨ 9 ਮੌਤਾਂ, 244 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਵਾਇਰਸ ਦੇ 43926 ਸ਼ੱਕੀ ਮਰੀਜ਼ਾਂ ਵਿਚੋਂ 42421 ਵਿਅਕਤੀਆਂ ਦੀ ਰਿਪੋਰਟ ਨੈਗਵਿਟ

5 ਹੋਰ ਪਾਜ਼ੀਟਿਵ ਆਉਣ ਨਾਲ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਪੀੜਿਤਾਂ ਦੀ ਗਿਣਤੀ ਹੋਈ 531

ਖੁਸ਼ਖਬਰੀ ਸੋਹਾਣਾ ਦੇ ਚੈਰੀਟੇਬਲ ਹਸਪਤਾਲ਼ ਨੇ ਮੁੜ ਸ਼ੁਰੂ ਕੀਤੀਆਂ ਸੇਵਾਵਾਂ

ਕੋਰੋਨਾ ਪੀੜਤ ਪ੍ਰਣਬ ਮੁਖਰਜੀ ਬ੍ਰੇਨ ਸਰਜਰੀ ਤੋਂ ਬਾਅਦ ਵੈਂਟੀਲੇਟਰ 'ਤੇ, ਉੱਪ ਰਾਸ਼ਟਰਪਤੀ ਨੇ ਕੀਤੀ ਬੇਟੀ ਨਾਲ ਗੱਲ

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ

ਕੋਰੋਨਾ ਦਾ ਖ਼ਤਰਾ ਵਧਣ 'ਤੇ ਕੈਪਟਨ ਅਮਰਿੰਦਰ ਨੇ ਮੋਦੀ ਤੋਂ ਮੰਗਿਆ ਉਦਾਰ ਵਿੱਤੀ ਪੈਕੇਜ