Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਸੰਪਾਦਕੀ

ਜਲਦ ਤੋਂ ਜਲਦ ਨਵੇਂ ਖੇਤੀ ਕਾਨੂੰਨ ਵਾਪਿਸ ਲਵੇ ਸਰਕਾਰ

December 10, 2020 11:06 AM

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਮੋਦੀ ਸਰਕਾਰ ਦੇ ਨੁਮਾਇੰਦਿਆਂ ਦਰਮਿਆਨ ਛੇਵੇਂ ਗੇੜ ਦੀ ਗੱਲਬਾਤ ਨਹੀਂ ਹੋ ਸਕੀ ਹੈ, ਕਿਉਂਕਿ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤਸ਼ਾਹ ਨੂੰ ਅਚਾਨਕ ਹੰਗਾਮੀ ਹਾਲਤ ਦੀ ਸਮਝ ਪੈ ਗਈ ਅਤੇ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਸੱਦ ਲਈ ਸੀ। ਇਸ ਤੋਂ ਪਹਿਲਾਂ, ਜਿਵੇਂ ਕਿ ਕਿਸਾਨ ਆਗੂਆਂ ਨੇ ਦੱਸਿਆ ਅਤੇ ਹੋਰਨਾਂ ਪਾਸਿਆਂ ਤੋਂ ਵੀ ਸਾਹਮਣੇ ਆਇਆ ਕਿ ਕੁੱਛ ਨੁਮਾਇਂਦੇ ਵਿੱਚ ਪਾਏ ਗਏ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨਾਲ ਸੰਬੰਧਤ 2-4 ਨੇਤਾਵਾਂ ਨੂੰ ਵੀ ਸਰਗਰਮ ਕੀਤਾ ਗਿਆ, ਜਿਨ੍ਹਾਂ ਨੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਲਈ ਇਹ ਆਖ ਕੇ ਤਿਆਰ ਕੀਤਾ ਕਿ ਕਿਸਾਨਾਂ ਨੂੰ ਦੇਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਬਹੁਤ ਕੁੱਛ ਹੈ । ਕਿਸਾਨ ਆਪਣਾ ਪਹਿਲਾਂ ਵਾਲਾ ਪੈਂਤੜਾ ਅਤੇ ਮੰਗ, ਕਿ ਤਿੰਨੋਂ ਖੇਤੀ ਕਾਨੂੰਨ, ਬਿਜਲੀ (ਸੋਧ) ਬਿਲ 2020 ਅਤੇ ਪਰਾਲੀ ਫੂਕਣ ਉਤੇ ਭਾਰੀ ਇਕ ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਮੱਦ ਰੱਖਦਾ ਆਰਡੀਨੈਂਸ ਰੱਦ ਕੀਤੇ ਜਾਣ, ਲੋਕਾਂ ਅਤੇ ਮੀਡੀਆ ਸਾਹਮਣੇ ਦੋਹਰਾ ਕਿ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਏ ਸਨ। ਪਰ ਕਿਸਾਨਾਂ ਦੀ ਗ੍ਰਹਿ ਮੰਤਰੀ ਨਾਲ ਮੀਟਿੰਗ ਜਲਦ ਖ਼ਤਮ ਹੋ ਗਈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੀ ਮੀਟਿੰਗ ਇਸ ਲਈ ਕੋਈ ਸਿੱਟਾ ਨਹੀਂ ਕੱਢ ਸਕੀ ਕਿਉਂਕਿ ਸਰਕਾਰ ਆਪਣੀ ਅੜੀ ਛੱਡਣ ਲਈ ਤਿਆਰ ਨਹੀਂ ਹੈ। ਅੜੀ ਇਸ ਲਈ ਨਹੀਂ ਛੱਡੀ ਜਾ ਰਹੀ ਕਿਉਂਕਿ ਮੋਦੀ ਸਰਕਾਰ ਨੂੰ ਆਪਣੇ ਮਜ਼ਬੂਤ ਹੋਣ ਦਾ ਬਹੁਤ ਹੰਕਾਰ ਹੈ। ਭਾਰਤੀ ਜਨਤਾ ਪਾਰਟੀ ਆਪਣੇ ਪ੍ਰਮੁੱਖ ਨੇਤਾ ਨੂੰ ਅਜਿਹਾ ਮਜ਼ਬੂਤ ਤੇ ਦ੍ਰਿੜ ਨੇਤਾ ਦਿਖਾਉਣ ਦੀ ਰਣਨੀਤੀ ਉਤੇ ਕੰਮ ਕਰਦੀ ਰਹੀ ਹੈ ਜੋ ਕਿ ਆਪਣੇ ਫੈਸਲਿਆਂ ਨੂੰ ਬੇਕਿਰਕੀ ਨਾਲ ਲਾਗੂ ਕਰਦਾ ਹੈ ਅਤੇ ਲਾਗੂ ਕੀਤੇ ਜਾ ਰਹੇ ਫੈਸਲਿਆਂ 'ਤੇ ਡਟ ਕੇ ਪਹਿਰਾ ਦਿੰਦਾ ਹੈ। ਇਹ ਰਣਨੀਤੀ ਲੋਕਾਂ ਦੇ ਚੁਣੇ ਹੋਏ ਨੇਤਾ ਨੂੰ ਤਾਨਾਸ਼ਾਹ ਬਨਾਉਣ ਵੱਲ ਲਿਜਾਉਂਦੀ ਹੈ। ਅਸਲ 'ਚ ਮਜ਼ਬੂਤੀ ਦੇ ਇਨ੍ਹਾਂ ਦਾਅਵਿਆਂ ਨਾਲ ਸਰਕਾਰ ਦੇ ਕੰਮ ਕਰਨ ਦੇ ਢੰਗ ਅਤੇ ਪ੍ਰਧਾਨ ਮੰਤਰੀ ਦੁਆਲੇ ਇਕ ਅਜਿਹਾ ਪਰਦਾ ਬੁਣਨ ਦੇ ਯਤਨ ਹੋ ਰਹੇ ਹਨ ਜੋ ਇਨ੍ਹਾਂ ਨੂੰ ਅਲੌਕਿਕ ਤੇ ਅਦਭੁਤ ਦਿਖਾਵੇ । ਅਸਲ 'ਚ ਅਜਿਹਾ ਕੁਝ ਵੀ ਨਹੀਂ ਹੈ, ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਸਾਰੀ ਤਾਕਤ ਲੋਕਤੰਤਰ ਦੁਆਰਾ ਨਿਰਧਾਰਤ ਹੈ।
ਭਾਰਤੀ ਜਨਤਾ ਪਾਰਟੀ ਖ਼ੁਦ ਨੂੰ ਬਾਕੀ ਦੀਆਂ ਸਿਆਸੀ ਪਾਰਟੀਆਂ ਤੋਂ 'ਵੱਖਰੀ' ਦਿਖਾਉਂਦੀ-ਦਿਖਾਉਂਦੀ ਖ਼ੁਦ ਨੂੰ ਲੋਕਤੰਤਰ ਤੋਂ ਹੀ ਊਪਰ ਦੀ ਸਮਝਣ  ਲੱਗੀ ਹੈ। ਇਹ ਲੋਕਾਂ ਦੀ ਤਾਕਤ ਸਾਹਮਣੇ ਝੁਕਣ 'ਚ ਸ਼ਰਮ ਮਹਿਸੂਸ ਕਰਦੀ ਹੈ ਕਿਉਂਕਿ ਇਸਨੇ ਆਪਣੀ ਮਜ਼ਬੂਤੀ ਦੀ ਸ਼ੇਖੀ ਆਪਣੇ ਦੁਆਲੇ ਵਲੇਟ ਰੱਖੀ ਹੈ। ਇਹ ਆਪਣੇ ਇਸ ਭਰਮ ਨੂੰ ਬਣਾਈ ਰੱਖਣਾ ਚਾਹੁੰਦੀ ਹੈ ਕਿ ਇਹ ਜੋ ਕਰਦੀ ਹੈ ਸਹੀ ਕਰਦੀ ਹੈ ਅਤੇ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਕਰਦੀ ਹੈ।
ਇਸੇ ਲਈ ਇਸ ਦੀ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਿਸ ਲੈਣ ਤੋਂ ਇਨਕਾਰੀ ਹੈ, ਜਦੋਂਕਿ ਉਨ੍ਹਾਂ 'ਚ ਬਹੁਤ ਸਾਰੀਆਂ ਸੋਧਾਂ ਕਰਨ ਲਈ ਤਿਆਰ ਹੈ। ਮੋਦੀ ਸਰਕਾਰ ਕਾਨੂੰਨਾਂ 'ਚ ਐਨੀਆਂ ਸੋਧਾਂ ਕਰਨ ਲਈ ਤਿਆਰ ਹੈ ਜੋ ਕਿ ਇਹ ਪ੍ਰਭਾਵਹੀਣ ਬਣ ਜਾਵੇ ਪਰ ਇਹ ਨੁਕਸਦਾਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਤਿਆਰ ਨਹੀਂ ਹੈ। ਸਰਕਾਰ  ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਨਾ ਕਰਨਾ ਵੱਕਾਰ ਦਾ ਸਵਾਲ ਬਣਾਈ ਬੈਠੀ ਹੈ। ਇਹ ਗ਼ੈਰਜਮਹੂਰੀ ਹੈ। ਬਣ ਰਹੇ ਹਾਲਾਤ ਵੇਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮੰਗ ਅਨੁਸਾਰ ਨਵੇਂ ਖੇਤੀ ਕਾਨੂੰਨ ਜਲਦ ਤੋਂ ਜਲਦ ਵਾਪਿਸ ਲਵੇ ਅਤੇ ਖੇਤੀ ਖੇਤਰ ਨੂੰ ਉੱਨਤ ਕਰਨ ਦੀ ਨਵੀਂ ਯੋਜਨਾ ਤਿਆਰ ਕਰੇ ਜੋ ਕਿਸਾਨਾਂ ਨੂੰ ਵੀ ਪ੍ਰਵਾਨ ਹੋਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ