Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਸੰਪਾਦਕੀ

ਕੇਂਦਰੀ ਸਿਹਤ ਮੰਤਰੀ ਦਾ ਬਿਆਨ ਤੇ ਸਾਰੀਆਂ ਸਮਰਥਾਂਵਾਂ

December 11, 2020 11:13 AM

ਕੋਵਿਡ-19 ਮਹਾਮਾਰੀ ਆਮ ਭਾਰਤੀਆਂ ਲਈ ਕਿੰਨੇ ਦੁਖਾਂਤ, ਚਿੰਤਾਵਾਂ, ਪਰੇਸ਼ਾਨੀਆਂ ਅਤੇ ਸੰਸੇ ਲਿਆਈ ਹੈ, ਦੱਸਣ ਜਾਂ ਗਿਣਵਾਉਣ ਦੀ ਲੋੜ ਨਹੀਂ ਹੈ। ਜਿਸ ਬੇਤਾਬੀ ਨਾਲ ਇਸ ਮਹਾਮਾਰੀ ਦੇ ਇਲਾਜ ਲਈ ਵੈਕਸੀਨ ਨੂੰ ਉਡੀਕਿਆ ਜਾ ਰਿਹਾ ਹੈ, ਉਸ ਦਾ ਵੀ ਸਭ ਨੂੰ ਪਤਾ ਹੈ। ਪਰ ਜਿਵੇਂ ਜਿਵੇਂ ਵੈਕਸੀਨ ਨੇੜੇ ਆ ਰਹੀ ਹੈ, ਸਾਡੀਆਂ ਸਮਰਥਾਵਾਂ ਦੀਆਂ ਸੀਮਾਵਾਂ ਅਤੇ ਸਾਡੀ ਕੇਂਦਰ ਦੀ ਸਰਕਾਰ ਦੀਆਂ ਤਿਆਰੀਆਂ ਭੱਦੀ ਤਰ੍ਹਾਂ ਨੰਗੀਆਂ ਹੋ ਰਹੀਆਂ ਹਨ। ਜਿਸ ਦਿਨ ਸੰਸਾਰ ਨੂੰ ਇਹ ਸ਼ੁਭ ਖਬਰ ਮਿਲੀ ਕਿ ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਫਾਇਜ਼ਰ ਅਤੇ ਜਰਮਨੀ ਦੀ ਬਾਇਓਐਨਟੈਕ ਦੁਆਰਾ ਕੋਵਿਡ-19 ਦੇ ਇਲਾਜ ਲਈ ਸਾਂਝੇ ਤੌਰ 'ਤੇ ਤਿਆਰ ਕੀਤੀ ਵੈਕਸੀਨ, ਕੋਵਿਡ-ਵੈਕਸੀਨ, ਨੂੰ ਵਰਤਣ ਦੀ ਬਰਤਾਨੀਆਂ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਬਰਤਾਨੀਆਂ ਦੇ ਸਿਹਤ ਮੰਤਰੀ ਦਾ ਬਿਆਨ ਆਇਆ ਕਿ ਅਗਲੇ ਹਫਤੇ ਤੋਂ ਹੀ ਬਰਤਾਨੀਆਂ ਦੇ ਲੋਕਾਂ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ, ਜੋ ਕਿ ਬੀਤੇ ਕੱਲ੍ਹ ਤੋਂ ਸ਼ੁਰੂ ਹੋ ਵੀ ਚੁੱਕੇ ਹਨ, ਦੁਨੀਆਂ ਦੇ ਆਮ ਲੋਕਾਂ ਵਾਂਗ ਭਾਰਤ ਦੇ ਲੋਕਾਂ ਨੂੰ ਵੀ ਚੈਨ ਦਾ ਸਾਹ ਆਇਆ ਸੀ। ਪਰ ਅਗਲੇ ਦਿਨ ਹੀ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਦਾ ਵੀ ਬਿਆਨ ਆ ਗਿਆ। ਸਿਹਤ ਮੰਤਰੀ ਨੇ ਭਾਰਤ ਦੇ ਲੋਕਾਂ ਨੂੰ ਝਟਕਾ ਦਿੰਦਿਆਂ ਐਲਾਨ ਕੀਤਾ ਕਿ ਕੋਵਿਡ-19 ਦੀ ਵੈਕਸੀਨ ਭਾਰਤ 'ਚ ਹਰ ਕਿਸੇ ਨੂੰ ਨਹੀਂ ਮਿਲੇਗੀ। ਉਨ੍ਹਾਂ ਸਾਫ ਕੀਤਾ ਕਿ 'ਕਦੇ ਵੀ ਇਹ ਨਹੀਂ ਕਿਹਾ ਗਿਆ ਕਿ ਭਾਰਤ ਵਿਚ ਹਰ ਇਕ ਦੇ ਟੀਕਾ ਲਗੇਗਾ।'  ਜਲਦ ਹੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਨੇ ਟੀਕੇ ਦੀ ਆਮਦ ਬਾਅਦ ਮਹਾਮਾਰੀ ਵਿਰੁੱਧ ਲੜਨ ਦੀ ਰਣਨੀਤੀ ਸਾਫ ਕਰ ਦਿੱਤੀ ਕਿ ਲਾਗ ਦੇ ਸ਼ਿਕਾਰ ਅਤੇ ਸ਼ਿਕਾਰ ਹੋ ਸਕਣ ਵਾਲੇ ਲੋਕਾਂ ਦੇ ਟੀਕਾ ਲਾ ਕੇ ਕੋਵਿਡ-19 ਦੇ ਫੈਲਾਅ ਦੀ ਲੜੀ ਤੋੜੀ ਜਾਵੇਗੀ ਅਤੇ ਇਸ ਤਰ੍ਹਾਂ ਦੇਸ਼ ਵਿਚ ਹਰ ਇਕ ਨੂੰ ਵੈਕਸੀਨ (ਟੀਕਾ) ਲਾਉਣ ਦੀ ਸ਼ਾਇਦ ਜ਼ਰੂਰਤ ਹੀ ਨਾ ਰਹੇ।
ਜੇਕਰ ਕੇਂਦਰ ਦੀ ਸਰਕਾਰ ਦੁਆਰਾ ਕੋਵਿਡ-19 ਬਾਰੇ ਲਿਆ ਗਿਆ ਇਹ ਪੈਂਤੜਾ ਹੀ ਦਰੁਸਤ ਹੈ ਤਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਮੁੱਖ ਮੰਤਰੀਆਂ ਨੂੰ ਟੀਕਾਕਰਨ ਸਬੰਧੀ ਤਿਆਰੀਆਂ ਕਰਨ ਲਈ ਕਹਿਣ ਅਤੇ ਇਨ੍ਹਾਂ ਦਾ ਜਾਇਜ਼ਾ ਲੈਣ ਦੀ ਕਾਰਵਾਈ ਬੇਕਾਰ ਦੀ ਕਾਰਵਾਈ ਹੀ ਸਮਝੀ ਜਾਵੇਗੀ। ਇਸ ਤਰ੍ਹਾਂ ਹੀ ਬਿਹਾਰ ਚੋਣਾਂ ਸਮੇਂ ਹਰੇਕ ਨੂੰ ਮੁਫਤ ਵੈਕਸੀਨ ਮੁਹੱਈਆਂ ਕਰਵਾਉਣ ਦੇ  ਵਾਅਦੇ ਨੂੰ ਵੀ ਇਕ ਜੁਮਲੇ ਵਜੋਂ ਹੀ ਲਿਆ ਜਾਵੇਗਾ ਹਾਲਾਂਕਿ ਇਹ ਚੋਣ-ਮੈਨੀਫੋਸਟੋ ਵਿਚ ਦਰਜ ਸੀ।
ਮਹਾਮਾਰੀ ਅਤੇ ਵੈਕਸੀਨ ਦੀ ਆਮਦ ਦੀ ਕੁਲ ਸਥਿਤੀ ਨੂੰ ਵੇਖਦਿਆਂ ਕਹਿਣਾ ਪਵੇਗਾ ਕਿ ਮੋਦੀ ਸਰਕਾਰ ਦੇ ਸਿਹਤ ਮੰਤਰੀ ਨੂੰ ਵੈਕਸੀਨ ਬਾਰੇ ਕਾਹਲ 'ਚ ਬਿਆਨਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਸੀ। ਕੋਵਿਡ-ਵੈਕਸੀਨ ਤਾਂ ਵੈਸੇ ਹੀ ਹਾਲੇ ਭਾਰਤ ਵਿਚ ਨਹੀਂ ਆ ਰਹੀ। ਇਸ ਨੂੰ ਮਾਇਨਸ 70 ਡਿਗਰੀ ਤਾਪਮਾਨ 'ਚ ਰੱਖਣਾ ਜ਼ਰੂਰੀ ਹੋਣ ਕਰਕੇ ਵਿਸ਼ਵ ਸਿਹਤ ਸੰਗਠਨ ਪਹਿਲਾਂ ਹੀ ਆਖ ਚੁੱਕਾ ਹੈ ਕਿ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ 'ਚ ਇਸ ਨੂੰ ਵਰਤਣ ਦੀਆਂ ਹਾਲਤਾਂ ਵਿਕਸਤ ਨਹੀਂ। ਫਾਇਜ਼ਰ ਦੀ ਭਾਰਤ ਨੂੰ ਵੈਕਸੀਨ ਦੇਣ ਦੀ ਹਾਲੇ ਕੋਈ ਯੋਜਨਾ ਹੀ ਨਹੀਂ। ਉਸ ਨੂੰ ਬਰਤਾਨੀਆ, ਯੂਰਪੀ ਯੂਨੀਅਨ ਅਤੇ ਜਾਪਾਨ ਨਾਲ ਕਰਾਰ ਹੋਣ ਕਰਕੇ ਵੈਕਸੀਨ ਪ੍ਰਦਾਨ ਕਰਨ 'ਚ ਹੀ ਸ਼ਾਇਦ ਸਾਲ ਦਾ ਸਮਾਂ ਲੱਗ ਜਾਵੇ। ਜੋ ਵੈਕਸੀਨ ਭਾਰਤ ਵਿਚ ਤਿਆਰ ਹੋ ਰਹੀਆਂ ਹਨ, ਉਨ੍ਹਾਂ ਵਿੱਚ ਆਕਸਫੋਰਡ-ਐਸਟਰਾਜੇਨਕਾ ਦੀ 'ਕੋਵੀਸ਼ੀਲਡ' ਵੈਕਸੀਨ ਅਗਲੇ ਸਾਲ ਥੋੜੇ ਹੀ ਭਾਰਤੀਆਂ ਨੂੰ ਮਿਲ ਸਕੇਗੀ।
ਹਾਲਾਂਕਿ ਵੈਕਸੀਨ ਪ੍ਰਤੀ ਕਈ ਸ਼ੰਕੇ ਤੇ ਸਵਾਲ ਹਨ: ਜਿਵੇਂ ਕਿ ਦੋ ਖੁਰਾਕਾਂ ਨਾਲ ਕੰਮ ਚਲ ਜਾਵੇਗਾ ਕਿ ਨਹੀਂ, ਲਾਗ ਨਾਲ ਜਿਨ੍ਹਾਂ 'ਚ ਇਮਿਊਨਿਟੀ ਪੈਦਾ ਹੋ ਚੁੱਕੀ ਹੈ, ਉਨ੍ਹਾਂ ਲਈ ਵੈਕਸੀਨ ਦੀ ਲੋੜ ਰਹੇਗੀ ਕਿ ਨਹੀਂ, ਪਰ ਅਮੀਰ ਮੁਲਕ ਆਪਣੀ ਆਬਾਦੀ ਤੋਂ ਦੁਗਣੀ ਗਿਣਤੀ ਵਿਚ ਵੈਕਸੀਨ ਦਾ ਆਰਡਰ ਕਰ ਵੀ ਚੁੱਕੇ ਹਨ। ਭਾਰਤ ਜਿਹੇ ਦੇਸ਼ਾਂ ਨੂੰ ਦੇਰ ਨਾਲ ਹੀ ਵੈਕਸੀਨ ਮਿਲੇਗੀ। ਦੋ ਵਾਰ ਟੀਕਾ ਲਾਉਣ ਦੀ ਪ੍ਰਕਿਰਿਆ ਕਾਰਨ ਭਾਰਤ ਵਿਚ ਹਰ ਇਕ ਨੂੰ ਟੀਕਾ ਲਾਉਂਦਿਆਂ ਕਈ ਸਾਲ ਵੀ ਲਗ ਸਕਦੇ ਹਨ। ਇਸ ਸਥਿਤੀ ਕਾਰਨ ਸ਼ਾਇਦ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਨਵੇਂ-ਨਵੇਂ ਬਿਆਨ ਆਉਣ ਦੀ ਸੰਭਾਵਨਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ