Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਰਾਜਨੀਤੀ

ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     

July 07, 2020 09:02 PM

ਏਜੰਸੀਆਂ
ਨਵੀਂ ਦਿੱਲੀ, 7 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਵੱਲੋਂ ਗਲਵਾਨ ਘਾਟੀ 'ਚ ਪਿੱਛੇ ਹਟਣ ਦੀ ਖਬਰ ਦਰਮਿਆਨ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਲੱਦਾਖ 'ਚ ਚੀਨ ਦੀ ਫੌਜ ਦੇ ਪਿੱਛੇ ਹਟਣ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਨੂੰ ਲੈ ਕੇ 3 ਸਵਾਲ ਚੁੱਕੇ ਹਨ ।
ਆਪਣੇ ਟਵੀਟ 'ਚ ਰਾਹੁਲ ਨੇ ਲਿਖਿਆ, ''ਰਾਸ਼ਟਰਹਿੱਤ ਸਭ ਤੋਂ ਉੱਪਰ ਹੈ । ਉਸ ਦੀ ਰੱਖਿਆ ਕਰਨਾ ਭਾਰਤ ਸਰਕਾਰ ਦਾ ਕਰਤੱਵ ਹੈ । ਫਿਰ ਤਿੰਨ ਸਵਾਲ ਪੁੱਛੇ : ਤਣਾਅ ਤੋਂ ਪਹਿਲਾਂ ਦੀ ਸਥਿਤੀ ਬਰਕਰਾਰ ਰੱਖਣ 'ਤੇ ਜ਼ੋਰ ਕਿਉਂ ਨਹੀਂ ਦਿੱਤਾ ਗਿਆ? ਸਾਡੇ ਖੇਤਰ 'ਚ ਚੀਨ ਨੂੰ 20 ਭਾਰਤੀ ਫੌਜੀਆਂ ਦਾ ਕਤਲ ਕਰਨ ਨੂੰ ਸਹੀ ਠਹਿਰਾਉਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ? 3- ਗਲਵਾਨ ਵਾਦੀ 'ਚ ਖੇਤਰੀ ਪ੍ਰਭੂਸੱਤਾ ਦਾ ਕਿਤੇ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ?
ਦੱਸਣਾ ਬਣਦਾ ਹੈ ਕਿ ਗਲਵਾਨ ਵਾਦੀ 'ਚ 15 ਜੂਨ ਨੂੰ ਹੋਏ ਖੂਨੀ ਸੰਘਰਸ਼ ਤੋਂ ਬਾਅਦ ਮਿਲਟਰੀ ਕਮਾਂਡਰ ਪੱਧਰ ਤੋਂ ਲੈ ਕੇ ਕੂਟਨੀਤਕ ਪੱਧਰ ਤੱਕ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਹੋਈ ਸੀ । 5 ਜੁਲਾਈ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਦਰਮਿਆਨ ਹੋਈ ਚਰਚਾ ਤੋਂ ਬਾਅਦ ਦੋਹਾਂ ਦੀਆ ਫੌਜਾਂ ਦੇ ਪਿੱਛੇ ਹਟਣ 'ਤੇ ਸਹਿਮਤੀ ਬਣੀ ।
ਦੱਸਿਆ ਜਾਂਦਾ ਹੈ ਕਿ ਕਰੀਬ 2 ਘੰਟੇ ਚੱਲੀ ਗੱਲਬਾਤ 'ਚ ਡੋਭਾਲ ਅਤੇ ਵਾਂਗ ਯੀ ਇਸ ਗੱਲ 'ਤੇ ਵੀ ਸਹਿਮਤ ਸਨ ਕਿ ਸਥਿਤੀ 'ਚ ਤਬਦੀਲੀ ਲਈ ਕੋਈ ਇਕ ਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ । ਭਾਵ ਕਿ 15 ਜੂਨ ਨੂੰ ਦੋਹਾਂ ਦੇਸ਼ਾਂ ਦਰਮਿਆਨ ਫੌਜੀਆਂ ਦਰਮਿਆਨ ਜਿਸ ਤਰ੍ਹਾਂ ਦੀ ਹਿੰਸਕ ਝੜਪ ਹੋਈ, ਉਸ ਤਰ੍ਹਾਂ ਮੁੜ ਨਹੀਂ ਹੋਣੀ ਚਾਹੀਦੀ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਕੋਈ ਮੇਰੇ ਨਾਲ ਨਾਰਾਜ਼ ਹੈ ਤਾਂ ਉਸਨੂੰ ਦੂਰ ਕਰਨਾ ਮੇਰੀ ਜ਼ਿੰਮੇਵਾਰੀ : ਗਹਿਲੋਤ

ਸੰਗਠਨ ਅਤੇ ਪਾਰਟੀ ਲਈ ਜੋ ਜ਼ਰੂਰੀ ਸੀ, ਉਹੀ ਕੀਤਾ : ਸਚਿਨ ਪਾਇਲਟ

ਮੁੱਖ ਮੰਤਰੀ ਨੇ ਬਾਜਵਾ ਦੇ ਬਦਲਾਖੋਰੀ ਦੇ ਦੋਸ਼ ਨਕਾਰੇ

ਵਾਤਾਵਰਣ ਪ੍ਰਭਾਵ ਆਕਲਨ ਦਾ ਮਸੌਦਾ ਵਾਪਸ ਲਵੇ ਸਰਕਾਰ : ਰਾਹੁਲ ਗਾਂਧੀ

ਰਾਹੁਲ ਅਤੇ ਪ੍ਰਿਯੰਕਾ ਨਾਲ ਮਿਲੇ ਸਚਿਨ ਪਾਇਲਟ, ਕਾਂਗਰਸ 'ਚ ਵਾਪਸੀ ਦੀਆਂ ਕਿਆਸਅਰਾਈਆਂ ਤੇਜ਼

ਮੋਦੀ ਦੀਆਂ ਗਲਤ ਨੀਤੀਆਂ ਕਾਰਨ 14 ਕਰੋੜ ਨੌਜਵਾਨ ਹੋਏ ਬੇਰੋਜ਼ਗਾਰ : ਰਾਹੁਲ

ਦੇਸ਼ ਦੇ ਮਜ਼ਦੂਰ ਕਿਸਾਨ ਮੋਦੀ ਸਰਕਾਰ ਨੂੰ ਦੇਸ਼ ਨੂੰ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ

ਕਾਂਗਰਸ ਦੀ ਅੰਦਰੂਨੀ ਲੜਾਈ ਭਖੀ ਕੈਪਟਨ ਨੇ ਹਟਾਈ ਬਾਜਵਾ ਦੀ ਸੁਰੱਖਿਆ

ਰਾਹੁਲ ਦਾ ਸਰਕਾਰ ਤੇ ਤੰਜ, 'ਗੂੰਗੀ ਤਾਂ ਪਹਿਲਾਂ ਹੀ ਸੀ, ਹੁਣ ਅੰਨ੍ਹੀ ਅਤੇ ਬੋਲ੍ਹੀ ਵੀ ਹੈ'

ਰਿੰਕੂ ਵਰਮਾ ਮੁੱਲਾਂਪੁਰ ਦਾ ਦੇਹਾਂਤ