Wednesday, August 05, 2020 ePaper Magazine

ਪੰਜਾਬ

ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   

July 07, 2020 09:26 PM

ਡੱਬਵਾਲੀ, 7 ਜੁਲਾਈ (ਇਕਬਾਲ ਸਿੰਘ ਸ਼ਾਂਤ) : ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੀ ਗੈਰ-ਜੁੰਮੇਵਾਰਾਨਾ ਕਾਰਗੁਜਾਰੀ ਅਤੇ ਘੱਟ ਜ਼ਮੀਨੀ ਸਮਝ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋ ਪੰਜਾਬ 'ਚ ਬਿਨ੍ਹਾਂ ਈ-ਰਸਿਟਰੇਸ਼ਨ ਦਾਖ਼ਲਾ ਪ੍ਰਕਿਰਿਆ ਪਹਿਲੇ ਦਿਨ ਹੀ ਫੇਲ੍ਹ ਸਾਬਤ ਹੋ ਗਈ। ਡਿਪਟੀ ਕਮਿਸ਼ਨਰ ਪੱਧਰ 'ਤੇ ਈ-ਰਸਿਟਰੇਸ਼ਨ ਲਈ ਹਾਈ-ਪ੍ਰੋਫਾਈਲ ਮੀਟਿੰਗਾਂ ਕਰਕੇ ਵਿਉਂਤੇ ਗੈਰ-ਤਜ਼ੁਰਬਕਾਰ ਪ੍ਰਬੰਧਾਂ ਕਾਰਨ 90 ਫ਼ੀਸਦੀ ਰਾਹਗੀਰਾਂ ਲੋਕ ਚੋਰ-ਮੋਰੀਆਂ ਰਾਹੀਂ ਪੰਜਾਬ 'ਚ ਬਿਨ੍ਹਾਂ ਕਿਸੇ ਮੈਡੀਕਲ ਜਾਂਚ ਅਤੇ ਵਗੈਰ ਰਜਿਸਟਰੇਸ਼ਨ ਦੇ ਦਾਖ਼ਲ ਹੁੰਦੇ ਹਨ। ਅਗਾਂਹ ਰਜਵਾਹੇ 'ਤੇ ਪੁਲਿਸ ਨਾਕੇ 'ਤੇ ਕਿਸੇ ਨੇ ਉਨ੍ਹਾਂ ਤੋਂ ਪੁੱਛ-ਗਿੱਛ ਜ਼ਰੂਰੀ ਨਹੀਂ ਸਮਝੀ। ਬਹੁਗਿਣਤੀ ਵਹੀਕਲ ਸਵਾਰ ਡੀ.ਸੀ. ਸਾਹਿਬ ਦੀ ਵਿਉਂਤੀ 'ਲੀਕ ਪਰੂਫ਼' ਈ-ਰਸਿਟਰੇਸ਼ਨ ਪ੍ਰਕਿਰਿਆ ਕਾਰਨ ਅੱਧਾ-ਅੱਧਾ ਘੰਟਾ ਖੱਜਲ-ਖੁਆਰੀ ਹੁੰਦੇ ਰਹੇ। 'ਨਾਮਸਝ' ਜ਼ਿਲ੍ਹਾ ਪ੍ਰਸ਼ਾਸਨ ਦੀ 'ਸਮਝਦਾਰੀ' ਕਾਰਨ ਹਰਿਆਣਾ 'ਚੋਂ ਪੰਜਾਬ 'ਚ ਦਾਖ਼ਲ ਹੋ ਕੇ ਪੰਜਾਬ ਜਾਣ ਵਾਲੇ 99 ਫ਼ੀਸਦੀ ਲੋਕਾਂ ਨੂੰ ਕੌਮੀ ਸ਼ਾਹ ਰਾਹ ਤੋਂ ਤੋਂ ਮਾਲਵਾ ਬਾਈਪਾਸ ਵੱਲ ਭੇਜਣ ਦਾ ਕਾਰਨ ਦੱਸਣ 'ਚ ਫੇਲ੍ਹ ਸਾਬਤ ਹੋਇਆ। ਅਗਾਂਹ ਜਾਣ ਲਈ ਕੋਈ ਦਿਸ਼ਾ ਨਿਰਦੇਸ਼ ਨਾ ਹੋਣ ਕਰਕੇ ਵਹੀਕਲ ਸਵਾਰਾਂ ਲਈ ਲੰਘਣ ਲਈ ਭਟਕਦੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਮੀਟਿੰਗਾਂ ਦਾ ਸਾਰ-ਤੱਤ ਹਰਿਆਣਾ ਸਰਹੱਦ 'ਤੇ ਖੜ੍ਹੇ ਦੋ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ 'ਤੇ ਪਾ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਲੱਗੇ ਨਜਾਇਜ਼ ਮੀਟ ਖੋਖਿਆਂ ਦੇ ਮੂਹਰੇ ਕੁੰਡੀ ਰਸਤੇ 'ਤੋਂ ਅਗਾਂਹ ਵਧਦੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿੱਚ ਸਥਾਪਿਤ 'ਜੁਗਾੜੀ' ਈ-ਰਸਿਟਰੇਸ਼ਨ ਕੇਂਦਰ 'ਤੇ ਸਾਰੇ ਦਿਨ 'ਚ ਸਿਰਫ਼ 141 ਵਕੀਹਲ ਹੀ ਪੁੱਜੇ। ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੀ 'ਲੀਕ ਪਰੂਫ਼' ਕਾਰਗੁਜਾਰੀ ਨੂੰ ਵਾਚਣ ਲਈ ਇਸ ਪੱਤਰਕਾਰ ਨੇ ਇੰਟਰ ਸਟੇਟ ਨਾਕੇ 'ਤੇ ਪਹੁੰਚ ਕੀਤੀ। ਉਥੋਂ ਲੰਘਣ ਵਾਲੇ 90 ਫ਼ੀਸਦੀ ਵਹੀਕਲ ਸਵਾਰਾਂ ਨੇ ਵਗੈਰ ਕਿਸੇ ਈ-ਪ੍ਰਕਿਰਿਆ ਦੇ ਖੋਖਿਆਂ ਕੋਲੋਂ ਲੰਘ ਕੇ ਆਉਣ ਦੀ ਪੁਸ਼ਟੀ ਕੀਤੀ। ਜ਼ਿਆਦਾਤਰ ਵਹੀਕਲ ਸਵਾਰ ਹਰਿਆਣਾ ਵਗੈਰਾ ਤੋਂ ਆਏ ਸਨ। ਜੀਵਨ ਨਗਰ ਤੋਂ ਆਏ ਗਿੱਦੜਬਾਹਾ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਲਵਾ ਰੋਡ ਤੋਂ ਮੋੜ ਦਿੱਤਾ ਗਿਆ। ਅਗਾਂਹ ਕਿਸੇ ਨੇ ਕੋਈ ਪੁੱਛ-ਗਿੱਛ ਨਹੀਂ ਕੀਤੀ। ਜਿੱਥੋਂ ਰਾਹ ਮਿਲਿਆ ਉਹ ਅਗਾਂਹ ਤੁਰੇ ਆਏ। ਜਗਮਾਲਵਾਲੀ ਤੋਂ ਅਰਸ਼ਦੀਪ ਸਿੰਘ ਵਾਸੀ ਮਧੀਰ ਨੇ ਆਖਿਆ ਕਿ ਨਾ ਉਨ੍ਹਾਂ ਦੇ ਮੋਬਾਇਲ 'ਚ ਕੋਵਾ ਐਪ ਅਤੇ ਨਾ ਉਨ੍ਹਾਂ ਨੂੰ ਕਿੱਲਿਆਂਵਾਲੀ ਸਰਹੱਦ 'ਤੇ ਰਜਿਸਟਰੇਸ਼ਨ ਲਈ ਕਿਸੇ ਨੇ ਰੋਕਿਆ। ਸਿਰਸਾ ਤੋਂ ਆਏ ਇੰਦਰਪਾਲ ਸ਼ਰਮਾ ਵਾਸੀ ਫਾਜਿਲਕਾ ਨੇ ਆਖਿਆ ਕਿ ਸਰਹੱਦ 'ਤੇ ਅਣਦੱਸੀ 'ਤੇ ਖੱਜਲ-ਖੁਆਰੀ ਮਗਰੋਂ ਖੋਖਿਆਂ ਕੋਲ ਦੀ ਨਾਕੇ 'ਤੇ ਪੁੱਜੇ ਹਨ।
ਹਰਿਆਣਵੀ ਕਾਂਗਰਸ ਆਗੂ ਨੇ ਖੋਲ੍ਹਿਆ ਰਾਜ :
ਮੰਡੀ ਕਿੱਲਿਆਂਵਾਲੀ 'ਚ ਵਸਦੇ ਹਰਿਆਣਵੀ ਕਾਂਗਰਸ ਮਨਵੀਰ ਸਿੰਘ ਮਾਨ ਨੇ ਕਿਹਾ ਕਿ ਈ-ਰਜਿਸਟਰੇਸ਼ਨ ਪ੍ਰਕਿਰਿਆ ਨੂੰ ਫਿਜੂਲ ਦੱਸਦੇ ਆਖਿਆ ਕਿ ਨਾਕਿਆਂ 'ਤੇ ਕੋਈ ਪੁੱਛ-ਗਿੱਛ ਨਹੀਂ, ਨਾ ਕਾਗਜ਼ ਵੇਖੇ ਜਾਂਦੇ ਹਨ। ਲੋਕ ਗਲੀਆਂ ਅਤੇ ਚੋਰ ਮੋਰੀਓਂ ਵਿਚੋਂ ਲੰਘ ਕੇ ਪੰਜਾਬ 'ਚ ਦਾਖ਼ਲ ਹੋ ਰਹੇ ਹਨ।
ਭਾਸ਼ਾ ਅਤੇ ਜ਼ਮੀਨੀ ਜਾਣਕਾਰੀ ਵਾਲੇ ਨੂੰ ਡੀ.ਸੀ ਲਾਉਣ ਦੀ ਮੰਗ :
ਆਮ ਲੋਕਾਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸਥਾਨਕ ਭਾਸ਼ਾ ਅਤੇ ਸਥਾਨਕ ਮਸਲਿਆਂ ਦੀ ਸੂਝ-ਬੁਝ ਰੱਖਣ ਵਾਲੇ ਕਿਸੇ ਆਈ.ਈ.ਐਸ. ਅਧਿਕਾਰੀ ਨੂੰ ਡਿਪਟੀ ਕਮਿਸ਼ਨਰ ਲਗਾਉਣ ਦੀ ਮੰਗ ਕੀਤੀ ਹੈ। ਆਮ ਜਨਤਾ ਨੂੰ ਮਸਲਿਆਂ ਪ੍ਰਤੀ ਡੀ.ਸੀ ਨਾਲ ਗੱਲਬਾਤ 'ਚ ਦਿੱਕਤ ਆਉਂਦੀ ਹੈ। ਇਸ ਲਈ ਮੌਜੂਦਾ ਡੀ.ਸੀ ਸਥਾਨਕ ਭਾਸ਼ਾ ਤੇ ਸਥਾਨਕ ਮਸਲਿਆਂ ਤੋਂ ਅਨਜਾਣ ਹੋਣ ਕਾਰਨ ਉਨ੍ਹਾਂ ਨੂੰ ਸੂਬੇ 'ਚ ਦਫ਼ਤਰੀ ਕੰਮਕਾਜ ਤੱਕ ਸੀਮਿਤ ਰੱਖਿਆ ਜਾਵੇ।

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ