Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਪੰਜਾਬ

ਕੰਟੀਨ ਅੱਗੇ ਸਾਬਕਾ ਬਜ਼ੁਰਗ ਸੈਨਿਕਾਂ ਤੇ ਵੀਰ ਨਾਰੀਆਂ ਨੇ ਪ੍ਰਗਟਾਇਆ ਰੋਸ    

July 07, 2020 09:28 PM

ਦੋਰਾਹਾ, 7 ਜੁਲਾਈ ( ਜੋਗਿੰਦਰ ਸਿੰਘ ਕਿਰਤੀ) : ਦੇਸ਼ ਦੀਆਂ ਸਰਹੱਦਾਂ ਤੇ ਜਿੰਦਗੀ ਦੇ ਅਹਿਮ ਪਲ ਲੇਖੇ ਲਾਉਣ ਅਤੇ ਸਰਹੱਦਾਂ ਉੱਪਰ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੇ ਸੈਨਿਕਾਂ ਨੂੰ ਅੱਜ ਸਰਕਾਰ ਅਤੇ ਉਸ ਦੇ ਅਧਿਕਾਰੀ ਖੱਟੇ ਲੱਗਣ ਲੱਗੇ ਹਨ। ਜਿਸ ਦੀ ਮਿਸਾਲ ਅੱਜ ਦੋਰਾਹਾ ਵਿਖੇ ਦੇਖਣ ਨੂੰ ਮਿਲੀ, ਜਦੋਂ ਸਾਬਕਾ ਸੈਨਿਕਾਂ ਨੂੰ ਮਹੀਨਾਵਾਰੀ ਮਿਲਦੇ ਰਾਸ਼ਨ ਦੀ ਕੰਟੀਨ ਦੇ ਬਾਹਰ ਅਧਿਕਾਰੀਆਂ ਖਿਲਾਫ਼ ਰੋਸ ਪ੍ਰਗਟਾਉਣਾ ਪਿਆ, ਕਿਉਕਿ ਸਾਬਕਾ ਸੈਨਿਕ ਬਿਰਧ ਅਵਸਥਾ ਵਿੱਚ ਦੋਰਾਹਾ ਕੰਟੀਨ ਦੇ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ। ਇਸ ਬਾਰੇ ਗੱਲਬਾਤ ਕਰਦਿਆਂ ਮਰਹੂਮ ਸੈਨਿਕ ਦੀ ਵਿਧਵਾ ਮਨਜੀਤ ਕੌਰ 65 ਸਾਲ ਨੇ ਕਿਹਾ ਕਿ ਉਹ 4 ਚੱਕਰ ਲਾ ਚੁੱਕੀ ਹੈ, ਮੇਰੇ ਘਰ ਰਾਸ਼ਨ ਮੁੱਕ ਚੁੱਕਾ ਹੈ, ਦੂਜਾ ਕੰਟੀਨ ਵਾਲੇ ਕੋਈ ਠੋਸ ਜੁਆਬ ਨਹੀ ਦੇ ਰਹੇ। ਸਾਬਕਾ ਸੈਨਿਕ ਮਨੋਹਰ ਸਿੰਘ ਬੇਗੋਵਾਲ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਬੰਦ ਕੀਤੀ ਕੰਟੀਨ ਦੇ ਮੁਕਾਬਲੇ ਲੁਧਿਆਣਾ, ਸਮਰਾਲਾ ਤੇ ਫ਼ਤਹਿਗੜ੍ਹ ਸਾਹਿਬ ਦੀਆਂ ਕੰਟੀਨਾਂ ਚਲ ਰਹੀਆਂ ਹਨ। ਦੋਰਾਹਾ ਦੀ ਬੰਦ ਕੰਟੀਨ ਬਾਰੇ ਕੋਈ ਅਫਸਰ ਗਲ ਵੀ ਕਰਨ ਨੂੰ ਤਿਆਰ ਨਹੀਂ।
ਬਲਵਿੰਦਰ ਸਿੰਘ ਕੱਦੋਂ ਨੇ ਦੱਸਿਆ ਕਿ ਮੈਨੂੰ ਮਜਬੂਰ ਹੋ ਕੇ ਅੱਜ ਲੁਧਿਆਣੇ ਕੰਟੀਨ ਤੋਂ ਰਾਸ਼ਨ ਅਤੇ ਸ਼ਰਾਬ ਦਾ ਕੋਟਾ ਲਿਆਉਣਾ ਪਿਆ, ਜਦੋਂ ਕਿ ਦੋਰਾਹਾ ਕੰਟੀਨ ਸਾਡੀ ਸਹੂਲਤ ਲਈ ਖੋਲੀ ਗਈ ਹੈ। ਪ੍ਰਿਤਪਾਲ ਸਿੰਘ ਭਾਗਪੁਰ 74 ਸਾਲ ਨੇ ਕਿਹਾ ਕਿ ਉਹ ਪੈਟਰੋਲ ਫੂਕ ਕੇ ਆਉਂਦੇ ਹਨ, ਪਰ ਹਰ ਵਾਰ ਕੰਟੀਨ ਬੰਦ ਮਿਲਦੀ ਹੈ, ਸਾਨੂੰ ਖੱਜਲ ਖੁਆਰ ਹੋ ਕੇ ਮੁੜਨਾ ਪੈਂਦਾ ਹੈ। ਮੈਨੇਜਰ ਅਗਲੀ ਵਾਰ ਆਉਚ ਬਾਰੇ ਕਹਿ ਕੇ ਤੋਰ ਦਿੰਦਾ ਹੈ। ਹਾਜ਼ਰ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੇ ਮਿਲਟਰੀ ਦੇ ਉੱਚ ਅਫਸਰਾਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕੰਟੀਨ ਖੋਲੀ ਜਾਵੇ ਅਤੇ ਖੋਲਣ ਦੀ ਸਮਾਂ ਸਾਰਨੀ ਜਾਰੀ ਕੀਤੀ ਜਾਵੇ ਤਾਂ ਜੋ ਸਾਬਕਾ ਸੈਨਿਕ ਪ੍ਰੇਸ਼ਾਨੀ ਤੋਂ ਬਚ ਸਕਣ।
 ਜਿਕਰਯੋਗ ਹੈ ਕਿ ਸਾਬਕਾ ਸੂਨਿਕ ਕਰੀਬ 20 ਕਿਲੋਮੀਟਰ ਦਾ ਸਫਰ ਤਹਿ ਕਰਕੇ ਆਉਦੇ ਹਨ, ਜੋ ਨਮੋਸ਼ੀ ਦੀ ਹਾਲਤ ਵਿੱਚ ਵਾਪਿਸ ਮੁੜ ਜਾਂਦੇ ਹਨ। ਇਸ ਸਬੰਧੀ ਕੰਟੀਨ ਦੇ ਉੱਚ ਅਧਿਕਾਰੀਆਂ ਨਾਲ ਗਲ ਕਰਨੀ ਚਾਹੀ ਤਾਂ ਗੇਟ ਤੇ ਖੜ੍ਹੇ ਸਿਪਾਹੀ ਨੇ ਗਲ ਕਰਵਾਉਣ ਜਾਂ ਮਿਲਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਮਨਜੀਤ ਕੌਰ ਸਾਹਨੇਵਾਲ, ਜਸਵੀਰ ਸਿੰਘ, ਜਸਵੰਤ ਕੌਰ ਖੰਨਾ, ਕ੍ਰਿਸ਼ਨਾ ਦੇਵੀ ਜੈਪੁਰਾ, ਮਨੋਹਰ ਸਿੰਘ ਬੇਗੋਵਾਲ, ਗੁਰਪਾਲ ਸਿੰਘ ਗੋਹ, ਹੁਸ਼ਿਆਰ ਸਿੰਘ ਬੇਗੋਵਾਲ, ਬਲਵਿੰਦਰ ਸਿੰਘ ਕੱਦੋਂ, ਧਰਮ ਸਿੰਘ ਦੋਰਾਹਾ, ਪ੍ਰਿਤਪਾਲ ਸਿੰਘ ਭਾਗਪੁਰ, ਰਣਧੀਰ ਸਿੰਘ ਬੇਗੋਵਾਲ, ਰਣਜੀਤ ਸਿੰਘ ਕਨੇਚ ਅਤੇ ਪ੍ਰੇਮ ਸਿੰਘ ਬਿਲਗਾ ਆਦਿ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਨੌਜਵਾਨ ਦੀ ਮੌਤ ਦੇ ਕੇਸ 'ਚ ਧਾਰਾ 304 ਦੀ ਥਾਂ 302 ਲਗਾਉਣ ਦੀ ਮੰਗ

ਰੁਕੀਆਂ ਤਨਖ਼ਾਹਾਂ ਜਾਰੀ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ

ਅਰੁਨਾ ਚੌਧਰੀ ਵੱਲੋਂ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ

ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਹਿਮ ਮੀਟਿੰਗ

ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰ

ਮਨਰੇਗਾ ਰਾਹੀਂ ਬਦਲੇਗੀ ਪਿੰਡਾਂ ਦੀ ਨੁਹਾਰ, ਨਵਾਂਸ਼ਹਿਰ ‘ਚ ਹਰੇਕ ਬਲਾਕ ਦੇ 10 ਪਿੰਡਾਂ 'ਚ ਬਣਨਗੀਆਂ ਪਾਰਕਾਂ

ਲਾਡੀ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦਾ ਸਰਬਪੱਖੀ ਵਿਕਾਸ ਕਰਵਾਇਆ : ਜੰਗ ਬਹਾਦਰ

ਗ੍ਰਾਮ ਪੰਚਾਇਤ ਮੱਲ੍ਹਾ ਨੇ ਪਿੰਡ 'ਚ ਸੀਵਰੇਜ ਪਾਉਣ ਲਈ ਕੀਤੀ ਮੀਟਿੰਗ

ਟੈਂਡਰਾਂ 'ਚ ਘਪਲੇਬਾਜ਼ੀ ਵਿਰੁੱਧ ਸੰਘਰਸ਼ ਦਾ ਐਲਾਨ

ਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠ