Wednesday, August 05, 2020 ePaper Magazine

ਸਿਹਤ

ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ       

July 07, 2020 09:32 PM

ਸਿਹਤ ਵਿਭਾਗ ਸਮੇਤ ਪਿੰਡ ਵਾਸੀਆਂ ਦੀ ਉੱਡੀ ਨੀਂਦ
ਡੇਰਾਬੱਸੀ, 7 ਜੁਲਾਈ (ਗੁਰਜੀਤ ਸਿੰਘ ਈਸਾਪੁਰ, ਰਾਜੀਵ ਗਾਂਧੀ ): ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ ਵਿੱਚ ਕੋਰੋਨਾ ਨੇ ਫੇਰ ਦੁਬਾਰਾ ਦਰਸਤ ਦਿੱਤੀ ਹੈ। ਪੀੜਤ ਜਵਾਹਰਪੁਰ ਵਿਖੇ ਕਰਿਆਨੇ ਦੀ ਦੁਕਾਨ ਕਰਨ ਵਾਲਾ ਮੁਹੰਮਦ ਸੁਲੇਮਾਨ ਨਾਮਕ ਵਿਅਕਤੀ ਹੈ, ਜਿਸ ਦੀ ਮੰਗਲਵਾਰ ਦੁਪਹਿਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਪਿੰਡ ਦੇ ਦੁਕਾਨਦਾਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਵਾਸ਼ੀਆਂ ਸਮੇਤ ਸਿਹਤ ਵਿਭਾਗ ਦੀ ਨੀਂਦ ਉੱਡ ਗਈ ਹੈ। ਕਿਉਕਿ ਜਵਾਹਰਪੁਰ ਦੇ ਜ਼ਿਆਦਾ ਤਰ ਵਸਨੀਕ ਉਕਤ ਵਿਅਕਤੀ ਦੀ ਦੁਕਾਨ 'ਤੋਂ ਘਰੇਲੂ ਇਸਤੇਮਾਲ ਹੋਣ ਵਾਲਾ ਸਮਾਨ ਖਰੀਦਣ ਜਾਂਦੇ ਸਨ। ਦਸਣਯੋਗ ਹੈ ਬੀਤੇ ਡੇਢ ਮਹੀਨੇ ਪਹਿਲਾ ਪਿੰਡ ਜਵਾਹਰਪੁਰ ਦੇ 48 ਵਿਅਕਤੀ ਕੋਰੋਨਾ ਮਹਾਮਾਰੀ ਦੀ ਲਪੇਟ ਵਿੱਚ ਆ ਗਏ ਸਨ। ਜੋ ਇਲਾਜ ਉਪਰੰਤ ਤੰਦਰੁਸਤ ਹੋ ਗਏ ਸਨ।
ਇਸ ਤੋਂ ਇਲਾਵਾ ਦੂਜਾ ਪਾਜ਼ੇਟਿਵ ਕੇਸ ਡੇਰਾਬੱਸੀ ਨਗਰ ਕੌਂਸਲ ਦੇ ਵਾਰਡ ਨੰਬਰ 17 ਅਧੀਨ ਪੈਂਦੇ ਪਿੰਡ ਡੇਰਾ ਜਗਾਧਰੀ ਵਿਖੇ ਸਾਹਮਣੇ ਆਇਆ। ਜਿੱਥੋਂ ਦੀ ਇੱਕ ਮਹਿਲਾ ਦੀ ਜਣੇਪੇ ਤੋਂ ਬਾਅਦ ਕੀਤੇ ਟੈਸਟ ਵਿੱਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਪੀੜਤ ਕਮਲਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਬਲੋਮਾਜਰਾ ਜਿਲ੍ਹਾ ਮੋਹਾਲੀ ਵਿਖੇ ਵਿਆਹੀ ਹੋਈ ਹੈ। ਜੋ ਡਿਲਵਰੀ ਤੋਂ ਬਾਅਦ ਆਪਣੇ ਪੇਕੇ ਪਿੰਡ ਡੇਰਾ ਜਗਾਧਰੀ ਵਿਖੇ ਰਹਿਣ ਆਈ ਹੈ। ਜਿਸਦੀ ਬੀਤੇ ਕੱਲ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਨੇ ਪੀੜਤ ਮਹਿਲਾ ਨੂੰ ਜਣੇਪੇ ਕਾਰਨ ਘਰ ਵਿੱਚ ਕੁਆਰੰਟੀਨ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ