Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਪੰਜਾਬ

ਡੀਏਵੀ ਸਕੂਲ ਦੇ 7 ਐਨਸੀਸੀ ਕੈਡਿਟਾਂ ਨੂੰ ਮਿਲਿਆ 42 ਹਜ਼ਾਰ ਦਾ ਵਜ਼ੀਫਾ        

July 07, 2020 09:36 PM

ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਐਨਸੀਸੀ ਸੰਗਠਨ ਮੁੱਢਲੀ ਪਾਠਸ਼ਾਲਾ: ਡੀਈਓ
ਰੂਪਨਗਰ, 7 ਜੁਲਾਈ (ਰਾਜਿੰਦਰ ਸੈਣੀ) : ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਚਲ ਰਹੇ ਐਨ ਸੀ ਸੀ ਸੰਗਠਨ ਦੇ ਤਹਿਤ  ਪੜਾਈ ਅਤੇ ਹੋਰ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਦਿੱਤੇ ਜਾਣ ਵਾਲੇ ਵਜੀਫ਼ਿਆ ਦੇ ਤਹਿਤ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਐਨ ਸੀ ਸੀ ਨੇਵਲ ਵਿੰਗ ਦੇ 7 ਕੈਡਿਟਾਂ ਨੇ 6 ਹਜਾਰ ਰੁਪਏ ਪ੍ਰਤੀ ਕੈਡਿਟ ਦੇ ਹਿਸਾਬ ਨਾਲ ਸਾਲ 2019 ਦਾ 42 ਹਜਾਰ ਰੁਪਏ ਦਾ ਵਜੀਫ਼ਾ ਪ੍ਰਾਪਤ ਕੀਤਾ ਹੈ। ਸਕੂਲ ਦੀ ਪਿੰਸੀਪਲ ਸੰਗੀਤਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਸਟ ਪੰਜਾਬ ਨੇਵਲ ਯੁਨਿਟ ਨਵਾਂ ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਵਲੋਂ ਭੇਜੇ ਗਏ ਵਜੀਫ਼ੇ ਦੇ ਚੈਕ ਕੈਡਿਟਾਂ ਨੂੰ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਵੱਲੋਂ ਵੰਡੇ ਗਏ । ਡੀ.ਈ.ਓ. ਰਾਜ ਕੁਮਾਰ ਖੌਸਲਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਓੁਣ ਅਤੇ ਉਹਨਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਵਿੱਚ ਐਨ ਸੀ ਸੀ ਸੰਗਠਨ ਦਾ ਬੜਮੁੱਲਾ ਯੋਗਦਾਨ ਹੈ। ਉਨ੍ਹਾ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੀ ਕਾਰਜਸ਼ੈਲੀ ਨਾਲ ਜਾਣੂ ਹੋਣ ਲਈ ਐਨ. ਸੀ. ਸੀ.  ਵਿੱਚ ਭਰਤੀ ਹੋਣਾ ਚਾਹੀਦਾ ਹੈ । ਉਨ੍ਹਾ ਕਿਹਾ ਕਿ ਐਸ.ਸੀ.ਸੀ. ਕੈਡਿਟਾਂ ਨੂੰ ਬਿਨ੍ਹਾਂ ਲਿਖਤੀ ਪ੍ਰੀਖਿਆ ਤੋਂ ਫੌਜ 'ਚ ਅਫ਼ਸਰ ਵਜੋਂ ਭਰਤੀ ਕੀਤਾ ਜਾਂਦਾ ਹੈ । ਉਹਨਾਂ ਵਜੀਫ਼ਾ ਹਾਸਲ ਕਰਨ ਵਾਲੇ ਕੈਡਿਟਾਂ ਅਤੇ ਉਨ੍ਹਾਂ ਦੇ ਮਾਪਿਆਂ, ਸਕੂਲ ਦੀ ਪਿੰਸੀਪਲ ਸੰਗੀਤਾ ਰਾਣੀ, ਐਨਸੀਸੀ ਅਫ਼ਸਰ ਸੁਨੀਲ ਕੁਮਾਰ ਸ਼ਰਮਾ, ਯੂਨਿਟ ਦੇ ਕਮਾਂਡਿੰਗ ਅਫਸਰ ਅਤੇ ਸਮੂਹ ਸਟਾਫ਼ ਨੂੰ ਵੀ ਵਧਾਈ ਦਿੱਤੀ । ਫਸਟ ਪੰਜਾਬ ਨੇਵਲ ਯੂਨਿਟ ਦੇ ਕਮਾਂਡਿੰਗ ਅਫਸਰ ਕੈਪਟਨ(ਇੰਡੀਅਨ ਨੇਵੀ ) ਸਰਵਜੀਤ ਸਿੰਘ ਸੈਣੀ ਨੇ ਦੱਸਿਆ ਕਿ ਐਨਸੀਸੀ ਕੈਡਿਟਾਂ ਦੀ ਭਲਾਈ ਲਈ ਬਣਾਈ ਗਈ ਕੈਡਿਟ ਵੈਲਫੇਅਰ ਸੋਸਾਇਟੀ ਵੱਲੋਂ ਕੈਡਿਟਾਂ ਨੂੰ ਹਰ ਸਾਲ ਲੱਖਾਂ ਰੁਪਏ ਦੇ ਹਿਸਾਬ ਨਾਲ ਵਜੀਫ਼ਾ ਰਾਸ਼ੀ ਵੰਡੀ ਜਾਂਦੀ ਹੈ ਤਾਕਿ ਕੈਡਿਟਾਂ ਦੀ ਉਚੇਰੀ ਸਿੱਖਿਆ ਲਈ ਕੰਮ ਆ ਸਕੇ । ਉਨ੍ਹਾਂ ਦੱਸਿਆ ਕਿ ਨੇਵਲ ਯੂਨਿਟ ਨਵਾਂ ਨੰਗਲ ਅਧੀਨ ਆਓੁਂਦੇ ਪਟਿਆਲਾ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਜ਼ਿਲੇ ਦੇ ਸਕੂਲਾਂ ਕਾਲਜਾਂ ਦੇ ਇਸ ਸਾਲ ਕੁਲ 10 ਕੈਡਿਟਾਂ ਨੂੰ ਉਕਤ ਵਜੀਫ਼ਾ ਮਿਲਿਆ ਹੈ । ਜਿਸ ਵਿੱਚ 7 ਕੈਡਿਟ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਰੂਪਨਗਰ ਦੇ ਹੀ ਹਨ । ਫਸਟ ਅਫਸਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਰੂਪਨਗਰ ਦੇ ਕੈਡਿਟ ਆਯੂਸ਼ੀ, ਕੈਡਿਟ ਨਾਜ਼ਿਆ, ਕੈਡਿਟ ਗਗਨ ਕੌਰ, ਕੈਡਿਟ ਦੀਕਸ਼ਾ, ਕੈਡਿਟ ਕੁਮ ਕੁਮ, ਕੈਡਿਟ ਨਾਜਿਆ ਅਤੇ ਕੈਡਿਟ ਆਯੂਸ਼ ਸ਼ਰਮਾ ਨੂੰ ਇਹ ਵਜੀਫ਼ਾ ਮਿਲਿਆ ਹੈ। ਇਸ ਸਕੂਲ ਦੇ ਹੁਣ ਤੱਕ 50 ਤੋਂ ਵੱਧ ਕੈਡਿਟ 6 ਹਜ਼ਾਰ ਰੁਪਏ ਦੇ ਹਿਸਾਬ ਨਾਲ ਵਜੀਫ਼ਾ ਪ੍ਰਾਪਤ ਕਰ ਚੁੱਕੇ ਹਨ । ਇਸ ਮੌਕੇ ਸਕੂਲ ਕਮੇਟੀ ਮੈਨੇਜ਼ਰ ਅਤੇ ਡੀ.ਏ.ਵੀ ਕਾਲਜਿਜ਼ ਪ੍ਰਬੰਧਕੀ ਕਮੇਟੀ ਦਿੱਲੀ ਦੇ ਸਕੱਤਰ ਰਵਿੰਦਰ ਤਲਵਾੜ, ਪਿੰਸੀਪਲ ਸੰਗੀਤਾ ਰਾਣੀ ਅਤੇ ਸਕੂਲ ਸਟਾਫ ਹਾਜ਼ਰ ਸਨ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰ

ਮਨਰੇਗਾ ਰਾਹੀਂ ਬਦਲੇਗੀ ਪਿੰਡਾਂ ਦੀ ਨੁਹਾਰ, ਨਵਾਂਸ਼ਹਿਰ ‘ਚ ਹਰੇਕ ਬਲਾਕ ਦੇ 10 ਪਿੰਡਾਂ 'ਚ ਬਣਨਗੀਆਂ ਪਾਰਕਾਂ

ਲਾਡੀ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦਾ ਸਰਬਪੱਖੀ ਵਿਕਾਸ ਕਰਵਾਇਆ : ਜੰਗ ਬਹਾਦਰ

ਗ੍ਰਾਮ ਪੰਚਾਇਤ ਮੱਲ੍ਹਾ ਨੇ ਪਿੰਡ 'ਚ ਸੀਵਰੇਜ ਪਾਉਣ ਲਈ ਕੀਤੀ ਮੀਟਿੰਗ

ਟੈਂਡਰਾਂ 'ਚ ਘਪਲੇਬਾਜ਼ੀ ਵਿਰੁੱਧ ਸੰਘਰਸ਼ ਦਾ ਐਲਾਨ

ਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠ

ਲੋੜਵੰਦਾਂ ਨੂੰ 17 ਹਜ਼ਾਰ ਰਾਸ਼ਨ ਦੀਆਂ ਵੰਡੀਆਂ ਗਈਆਂ ਕਿੱਟਾਂ : ਬੀ.ਡੀ.ਪੀ.ਓ

ਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨ

ਦਫ਼ਤਰੀ ਕਾਮਿਆਂ ਨੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਕੀਤੀ ਰੋਸ ਰੈਲੀ

18 ਅਗਸਤ ਨੂੰ ਜੰਗਲਾਤ ਮੰਤਰੀ ਦਾ ਪੁੱਤਲਾ ਫੂਕਿਆ ਜਾਵੇਗਾ