Tuesday, August 11, 2020 ePaper Magazine
BREAKING NEWS
ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ

ਰਾਜਨੀਤੀ

ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            

July 07, 2020 09:39 PM

ਸੰਗਰੂਰ, 7 ਜੁਲਾਈ, ਫਤਿਹ ਪ੍ਰਭਾਕਰ : ਦੇਸ਼ ਦੀ ਸੱਤਾ ਤੇ ਕਬਜਾ ਕਰਨ ਸਮੇਂ ਲੋਕਾਂ ਨੂੰ ਮਹਿੰਗਾਈ ਅਤੇ ਰੁਜਗਾਰ ਦੇਣ ਦੇ ਸ੍ਰੀ ਨਰਿੰਦਰ ਮੋਦੀ ਕੀਤੇ ਵਾਅਦੇ ਜਿਥੇ ਹਵਾ ਹਵਾਈ ਹੋ ਗਏ, ਉਥੇ ਡੀਜ਼ਲ ਅਤੇ ਪੈਟਰੋਲ ਦੇ ਭਾਅ ਅਸਮਾਨ ਛੂਹਣ ਲੱਗੇ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵੱਧਣ ਨਾਲ ਜਦੋਂ ਢੋਆ-ਢੁਆਈ , ਖੇਤੀ ਉਪਜ , ਇੰਡਸਟਰੀ ਦੀ ਉਪਜ ਵਿੱਚ ਅਧਾਹ ਵਾਧਾ ਹੋ ਜਾਂਦਾ ਹੈ ਜਿਸ ਦੀ ਮਾਰ ਦੇਸ਼ ਦੀ ਆਮ ਜਨਤਾ ਤੇ ਸਿੱਧੇ ਤੌਰ 'ਤੇ ਪੈਂਦੀ ਹੈ। ਦੇਸ਼ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਲੰਘ ਰਿਹਾ ਹੈ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਕਰਕੇ ਆਮ ਲੋਕਾਂ ਦਾ ਗੁਜਾਰਾ ਹੋਣਾ ਮੁਸ਼ਕਲ ਹੋ ਗਿਆ ਹੈ। ਸ੍ਰੀ ਨਰਿੰਦਰ ਮੋਦੀ ਸੱਤਾ ਹਾਸਲ ਕਰਨ ਸਮੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ , ਲੋਕਾਂ ਨੂੰ ਰੁਜਗਾਰ ਦੇਣ ਜਿਹੇ ਵਾਰ ਵਾਰ ਵਾਅਦੇ ਕਰਕੇ ਆਈ ਸੀ ਹੁਣ ਦੇਸ਼ ਅੰਦਰ ਮਹਿੰਗਾਈ ਝੜੱਪੇ ਮਾਰ ਕੇ ਵੱਧ ਰਹੀ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਅੰਦਰ ਰੁਜਗਾਰ ਖੁੱਸ ਗਏ ਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ, ਵਿਕਾਸ ਦਰ ਘਟ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਸਬੰਧੀ ਵੱਖ-ਵੱਖ ਆਗੂਆਂ ਤੇ ਕਾਰੋਬਾਰੀਆਂ ਦਾ ਕੀ ਕਹਿਣਾ ਹੈ :
ਕਾਮਰੇਡ ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ ਸੀਪੀਆਈ (ਐਮ) ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਅੰਤਰ ਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਪਰ ਦੇਸ਼ ਦੀ ਸੱਤਾ ਤੇ ਕਾਬਜ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਧਾਹ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਜਿਹੀ ਬਿਮਾਰੀ ਤੋਂ ਪੀੜ੍ਹਤ ਲੋਕ ਡਰ ਤੇ ਭੈਅ ਦੇ ਵਾਤਾਵਰਨ ਵਿੱਚੋਂ ਲੰਘ ਰਹੇ ਹਨ। ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਖੇਤੀ ਸੰਕਟ ਕਾਰਨ ਵੱਧ ਰਹੀ ਮਹਿੰਗਾਈ ਕਰਕੇ ਕਿਸਾਨ ਦੇਸ਼ ਅੰਦਰ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਦੂਸਰੇ ਪਾਸੇ ਸ਼੍ਰੀ ਨਰਿੰਦਰ ਮੋਦੀ ਅਵਾਨੀ ਅਤੇ  ਅਡਾਨੀ ਜਿਹੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਜਨਤਾ ਨੂੰ ਆਰਥਕ ਸੰਕਟ ਵੱਲ ਧੱਕ ਰਿਹਾ ਹੈ। ਮੌਜੂਦਾ ਦੌਰ ਵਿੱਚ ਜਦੋਂ ਅੰਤਰ ਰਾਸ਼ਟਰੀ ਪੱਧਰ ਤੇ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਿੰਦੁਸਤਾਨ ਵਿੱਚ ਵੇਚ ਕੇ ਮੋਦੀ ਸਰਕਾਰ ਆਪਣੇ ਖਜਾਨੇ ਦੀ ਪੂਰਤੀ ਕਰ ਰਹੀ ਹੈ, ਪਰ ਆਮ ਜਨਤਾ ਨੂੰ ਗਹਿਰੇ ਆਰਥਕ ਸੰਕਟ ਵਿੱਚ ਧੱਕ ਰਹੀ ਹੈ। ਜਿਸ ਨੂੰ ਆਮ ਜਨਤਾ ਬਹੁਤਾ ਸਮਾਂ ਬਰਦਾਸਤ ਨਹੀਂ ਕਰ ਸਕੇਗੀ।
ਵਿਜੇ ਗੁਪਤਾ ਇੰਡਸਟਲਿਸ਼ਟ ਦਾ ਕਹਿਣਾ ਹੈ ਕਿ ਮੋਦੀ ਰਾਜ ਅੰਦਰ ਇੰਡਸਟਰੀ ਪੂਰੀ ਤਰ੍ਹਾਂ ਆਰਥਕ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵੱਧਣ ਦਾ ਸਿੱਧਾ ਅਸਰ ਇੰਡਸਟਰੀ ਤੇ ਪੈਂਦਾ ਹੈ। ਦਿਨ ਪ੍ਰਤੀ ਦਿਨ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨਾਲ ਇੰਡਸਟਰੀ ਸੇਕਟਰ ਤੇ ਸਿੱਧਾ ਅਸਰ ਪੈ ਰਿਹਾ ਹੈ। ਜਿਸ ਨਾਲ ਕਾਰਖਾਨੇਦਾਰ, ਕਿਸਾਨ ਅਤੇ ਆਮ ਜਨਤਾ ਮਹਿੰਗਾਈ ਦੀ ਮਾਰ ਛੱਲ ਰਹੀ ਹੈ। ਵਿਜੇ ਗੁਪਤਾ ਦਾ ਕਹਿਣਾ ਹੈ ਕਿ ਦੇਸ਼ ਨੂੰ ਆਰਥਕ ਕੰਗਾਲੀ ਵੱਲ ਧੱਕਣ ਲਈ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।
ਰਾਜਿੰਦਰ ਰਾਜਾ ਵੀਰਕਲਾਂ ਚੇਅਰਮੈਨ ਪਲੈਨਿੰਗ ਬੋਰਡ ਸੰਗਰੂਰ ਦਾ ਕਹਿਣਾ ਹੈ ਕਿ ਇਹ ਉਹੀ ਭਾਜਪਾ ਆਗੂ ਹਨ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਮੇਂ ਫਿਉੂਲ ਦੀ ਕੀਮਤ 60 ਰੁ. ਪ੍ਰਤੀ ਲਿਟਰ ਸੀ ਤਾਂ ਇਹ ਪੂਰੇ ਦੇਸ਼ ਅੰਦਰ ਨੰਗੇ ਧੜ ਮੁਜਾਹਰੇ ਕਰ ਰਹੇ ਸਨ। ਗਲਾਂ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਬੋਤਲਾਂ ਟੰਗ ਕੇ ਵੱਡੇ ਵੱਡੇ ਭਾਸ਼ਨ ਦਿੰਦੇ ਸਨ ਕਿ ਪੈਟਰੋਲ ਅਤੇ ਡੀਜ਼ਲ ਸਰਕਾਰ ਨੇ ਮਹਿੰਗਾ ਕਰ ਦਿੱਤਾ।
ਹੁਣ ਭਾਜਪਾ ਦੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ  ਕੀਮਤਾਂ 80 ਰੁ. ਪ੍ਰਤੀ ਲਿਟਰ ਤੋਂ ਉਪਰ ਚੜ੍ਹ ਰਹੀਆਂ ਹਨ, ਇਸ ਦਾ ਸਿੱਧਾ ਅਸਰ ਕਿਸਾਨੀ, ਟਰਾਂਸਪੋਰਟ, ਆਟੋ ਮੋਬਾਇਲ , ਇੰਡਸਟਰੀ, ਆਮ ਜਨਤਾ ਤੇ ਸਿੱਧੇ ਤੌਰ ਤੇ ਪੈ ਰਿਹਾ ਹੈ। ਇੱਕ ਪਾਸੇ ਲੋਕਾਂ ਦੇ ਰੁਜਗਾਰ ਖੁੱਸ ਰਹੇ ਹਨ ਦੂਸਰੇ ਪਾਸੇ ਡੀਜ਼ਲ ਅਤੇ ਪੈਟਰੋਲ ਦੀ ਮਾਰ ਆਮ ਜਨਤਾ ਨੂੰ ਝਲਣੀ ਪੈ ਰਹੀ ਹੈ। ਕੇਂਦਰੀ ਦੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਉਹ ਦਿਨ ਯਾਦ ਕਰੇ ਜਦੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਮੇਂ ਅੱਜ ਨਾਲੋਂ ਕਿਤੇ ਘੱਟ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਕੋਈ ਮੇਰੇ ਨਾਲ ਨਾਰਾਜ਼ ਹੈ ਤਾਂ ਉਸਨੂੰ ਦੂਰ ਕਰਨਾ ਮੇਰੀ ਜ਼ਿੰਮੇਵਾਰੀ : ਗਹਿਲੋਤ

ਸੰਗਠਨ ਅਤੇ ਪਾਰਟੀ ਲਈ ਜੋ ਜ਼ਰੂਰੀ ਸੀ, ਉਹੀ ਕੀਤਾ : ਸਚਿਨ ਪਾਇਲਟ

ਮੁੱਖ ਮੰਤਰੀ ਨੇ ਬਾਜਵਾ ਦੇ ਬਦਲਾਖੋਰੀ ਦੇ ਦੋਸ਼ ਨਕਾਰੇ

ਵਾਤਾਵਰਣ ਪ੍ਰਭਾਵ ਆਕਲਨ ਦਾ ਮਸੌਦਾ ਵਾਪਸ ਲਵੇ ਸਰਕਾਰ : ਰਾਹੁਲ ਗਾਂਧੀ

ਰਾਹੁਲ ਅਤੇ ਪ੍ਰਿਯੰਕਾ ਨਾਲ ਮਿਲੇ ਸਚਿਨ ਪਾਇਲਟ, ਕਾਂਗਰਸ 'ਚ ਵਾਪਸੀ ਦੀਆਂ ਕਿਆਸਅਰਾਈਆਂ ਤੇਜ਼

ਮੋਦੀ ਦੀਆਂ ਗਲਤ ਨੀਤੀਆਂ ਕਾਰਨ 14 ਕਰੋੜ ਨੌਜਵਾਨ ਹੋਏ ਬੇਰੋਜ਼ਗਾਰ : ਰਾਹੁਲ

ਦੇਸ਼ ਦੇ ਮਜ਼ਦੂਰ ਕਿਸਾਨ ਮੋਦੀ ਸਰਕਾਰ ਨੂੰ ਦੇਸ਼ ਨੂੰ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ

ਕਾਂਗਰਸ ਦੀ ਅੰਦਰੂਨੀ ਲੜਾਈ ਭਖੀ ਕੈਪਟਨ ਨੇ ਹਟਾਈ ਬਾਜਵਾ ਦੀ ਸੁਰੱਖਿਆ

ਰਾਹੁਲ ਦਾ ਸਰਕਾਰ ਤੇ ਤੰਜ, 'ਗੂੰਗੀ ਤਾਂ ਪਹਿਲਾਂ ਹੀ ਸੀ, ਹੁਣ ਅੰਨ੍ਹੀ ਅਤੇ ਬੋਲ੍ਹੀ ਵੀ ਹੈ'

ਰਿੰਕੂ ਵਰਮਾ ਮੁੱਲਾਂਪੁਰ ਦਾ ਦੇਹਾਂਤ