Friday, February 26, 2021 ePaper Magazine
BREAKING NEWS
ਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਸੰਪਾਦਕੀ

ਕਿਸਾਨ ਅੰਦੋਲਨ ਨੇ ਧਾਰਮਿਕ ਕੱਟੜਪੁਣਾ ਬੌਣਾ ਬਣਾਇਆ

December 14, 2020 11:15 AM

ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਕਿਸਾਨਾਂ ਦੀ ਲੜਾਈ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਸਮਰਥਨ ਹਰ ਕਿਸਮ ਦਾ ਹੈ ਜਿਸ ਨਾਲ ਸਾਬਤ ਹੁੰਦਾ ਹੈ ਕਿ ਦੇਸ਼ ਭਰ ਦੇ ਕਿਸਾਨ ਹੀ ਨਹੀਂ, ਵੱਡੀ ਗਿਣਤੀ ਵਿਚ ਕਿਸਾਨ ਮੰਗਾਂ ਨੂੰ ਦਰੁਸਤ ਸਮਝਣ ਵਾਲੇ ਅਤੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੇ ਆਮ ਲੋਕ ਵੀ ਨਿਰਣਾਇਕ ਲੜਾਈ ਲੜਣ ਦੇ ਰੌਂਅ ਵਿਚ ਆ ਚੁੱਕੇ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਦੀ ਹਿਮਾਇਤ ਦਾ ਘੇਰਾ ਲਗਾਤਾਰ ਵਸੀਹ ਹੁੰਦਾ ਗਿਆ ਹੈ। ਕਿਸਾਨਾਂ ਨੂੰ ਵਪਾਰੀ ਵਰਗ, ਬੁੱਧੀਜੀਵੀਆਂ, ਵਕੀਲਾਂ, ਮੁਲਾਜ਼ਮਾਂ, ਮਜ਼ਦੂਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਭਰਪੂਰ ਹਿਮਾਇਤ ਹਾਸਲ ਹੋਈ ਹੈ ਜੋ ਕਿ ਆਪਣੇ ਆਪ ਵਿਚ ਬੇਮਿਸਾਲ ਹੈ। ਕਿਸਾਨ ਵੀ ਆਪਣੀ ਲੜਾਈ ਮਿਸਾਲੀ ਢੰਗ ਨਾਲ ਲੜ ਰਹੇ ਹਨ। ਉਹ ਆਪਣਾ ਅੰਦੋਲਨ ਸ਼ਾਂਤ, ਠਰ੍ਹੰਮੇ ਭਰਿਆ, ਦਬਾਅਦਾਰ ਅਤੇ ਨਿਸ਼ਾਨਾਬੱਧ ਰੱਖਣ ਵਿਚ ਸਫਲ ਰਹੇ ਹਨ ਅਤੇ ਗੱਲਬਾਤ ਦੀ ਮੇਜ਼ 'ਤੇ ਵੀ ਕਿਸਾਨਾਂ ਨੇ ਆਪਣਾ ਲੋਹਾ ਮਨਵਾਇਆ ਹੈ। ਮੇਜ਼ 'ਤੇ ਹੀ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਪ੍ਰਚਾਰ ਦੀ ਹਵਾ ਕੱਢੀ ਹੈ ਕਿ ਉਹ ਖੇਤੀ ਕਾਨੂੰਨਾਂ ਬਾਰੇ ਗੁਮਰਾਹ ਕੀਤੇ ਹੋਏ ਹਨ ਅਤੇ ਇਨ੍ਹਾਂ ਨੂੰ ਸਮਝ ਨਹੀਂ ਰਹੇ। ਇਹ 'ਗੁਮਰਾਹ ਕੀਤੇ' ਕਿਸਾਨਾਂ ਦੀਆਂ ਦਲੀਲਾਂ ਦੀ ਕਾਟ ਹੀ ਸੀ ਜਿਸ ਸਾਹਮਣੇ ਮੋਦੀ ਸਰਕਾਰ ਕਾਨੂੰਨਾਂ 'ਚ ਸੋਧ ਕਰਨ ਦੀ ਗੱਲ ਕਰਨ ਲੱਗੀ ਹੈ। ਇਥੇ ਸੋਧ ਕਰਨ ਦਾ ਅਰਥ ਹੈ, ਗਲਤੀ ਨੂੰ ਮੰਨਣਾ।
ਕਿਸਾਨਾਂ ਲਈ ਦੇਸ਼ ਭਰ 'ਚ ਵਧ ਰਹੇ ਸਮਰਥਨ ਅਤੇ ਮੰਗਾਂ ਜਾਇਜ਼ ਹੋਣ ਕਾਰਨ ਕਿਸਾਨ ਆਗੂਆਂ ਦੀਆਂ ਦਲੀਲਾਂ ਸਾਹਮਣੇ ਲਾਜਵਾਬੀ ਕਾਰਨ ਹੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਤੀ ਅਖਤਿਆਰ ਕੀਤੀ ਹੈ। ਪਰ ਲੱਗਦਾ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ  ਭਾਰਤੀ ਜਨਤਾ ਪਾਰਟੀ, ਸੰਘ ਅਤੇ ਮੋਦੀ ਸਰਕਾਰ ਕੋਲ ਜੋ ਕੁਤਰਕ ਤੇ ਚਾਲਾਂ ਹਨ ਉਹ ਕਿਸਾਨਾਂ ਤੇ ਕਿਸਾਨ ਅੰਦੋਲਨ ਵਿਰੁੱਧ ਬੇਅਸਰ ਹੀ ਸਾਬਤ ਹੋ ਰਹੀਆਂ ਹਨ। ਇਸ ਕਾਰਨ ਮੋਦੀ ਸਰਕਾਰ ਦੇ ਕਰਤੇ-ਧਰਤਿਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਤਿਲਮਿਲਾਹਟ ਵਧੀ ਹੈ। ਇਹ ਸੁਭਾਵਿਕ ਹੈ ਕਿਉਂਕਿ ਕਿਸਾਨਾਂ ਨੂੰ, ਖਾਸ ਕਰ ਖੇਤੀ ਕਾਨੂੰਨਾਂ ਵਿਰੁੱਧ ਮੈਦਾਨ ਵਿਚ, ਐਨੀ ਵੱਡੀ ਗਿਣਤੀ 'ਚ ਉਤਰੇ ਕਿਸਾਨਾਂ ਨੂੰ ਦੇਸ਼-ਧ੍ਰੋਹੀ ਤਾਂ ਆਖਿਆ ਨਹੀਂ ਜਾ ਸਕਦਾ, ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕੱਟੜ ਸਮਰਥਕਾਂ ਦੇ ਘੇਰੇ ਤੋਂ ਬਾਹਰ ਦਾ ਕੋਈ ਭਾਰਤੀ ਇਸ ਨੂੰ ਮੰਨਣ ਵਾਲਾ ਹੈ। ਸੋ, ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਕ ਮੁੱਖ ਹੱਥਕੰਡਾ ਤਾਂ ਵੈਸੇ ਹੀ ਬੇਕਾਰ ਹੋ ਗਿਆ ਜੋ ਉਹ ਆਪਣੇ ਕਿਸੇ ਵੀ ਵਿਰੋਧੀ ਨੂੰ ਬਦਨਾਮ ਕਰਨ ਲਈ ਸਭ ਤੋਂ ਪਹਿਲਾਂ ਵਰਤਦੇ ਰਹੇ ਹਨ। ਸਰਕਾਰ ਅਤੇ ਇਸ ਦੇ ਝੋਲੀ-ਚੁੱਕ ਮੀਡੀਆ ਦੁਆਰਾ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀ ਰੰਗ ਦੇਣ ਦਾ ਹਥਕੰਡਾ ਵੀ ਨਾਕਾਮ ਸਾਬਤ ਹੋਇਆ । ਤਦ ਸਰਕਾਰ ਨੇ, ਖਾਸ ਕਰ ਗੱਲਬਾਤ ਦੇ ਕੁਝ ਦੌਰਾਂ 'ਚ ਹਿੱਸਾ ਲੈਂਦੇ ਰਹੇ ਕੇਂਦਰੀ ਰੇਲ ਤੇ ਖ਼ੁਰਾਕ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ, ਪਿਯੂਸ਼ ਗੋਇਲ ਨੇ ਇਹ ਦੱਸਣਾ ਸ਼ੁਰੂ ਕੀਤਾ ਕਿ ਕਿਸਾਨ ਅੰਦੋਲਨ ਨੂੰ ਮਾਉਵਾਦੀ ਤੱਤਾਂ ਨੇ ਹੱਥਿਆ ਲਿਆ ਹੈ। ਪਿਯੂਸ਼ ਗੋਇਲ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਬੋਲਦੇ ਹਨ ਅਤੇ ਦੂਸਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਆਪਣੀ ਗੱਲ ਕਹਿਣ ਨਹੀਂ ਦਿੰਦੇ। ਦੂਸਰੇ ਪਾਸੇ ਸਰਕਾਰ ਇਨ੍ਹਾਂ ਨਾਲ ਗੱਲਬਾਤ ਚਲਾਉਣ ਲਈ ਵੀ ਰਾਜ਼ੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਸਭ ਜਾਣਦੇ ਹਨ ਕਿ ਇਹ ਕਿਸਾਨ ਹੀ ਹਨ ਜੋ ਆਪਣਾ ਅੰਦੋਲਨ ਸ਼ਾਂਤੀ ਨਾਲ ਚਲਾ ਰਹੇ ਹਨ।
ਸਰਕਾਰ ਦੇ ਕਰਤੇ-ਧਰਤੇ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਖ਼ਾਲਸ ਕਿਸਾਨ ਅੰਦੋਲਨ ਨੂੰ ਕਦੇ ਖ਼ਾਲਿਸਤਾਨੀ, ਕਦੇ ਮਾਉਵਾਦੀ ਅਤੇ ਕਦੇ ਪਾਕਿਸਤਾਨੀ ਮਦਦ ਵਾਲਾ ਅਤੇ ਕਦੇ ਫੰਡਿੰਗ ਪੱਖੋਂ ਸ਼ੱਕੀ ਦੱਸਣਾ ਬੰਦ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਵਲ ਤੁਰਨ। ਇਹ ਗੱਲ ਇਨ੍ਹਾਂ ਕਰਤੇ-ਧਰਤਿਆਂ ਅਤੇ ਆਗੂਆਂ ਨੂੰ ਸਮਝ ਨਹੀਂ ਆ ਰਹੀ ਕਿ ਦੁਨੀਆ 'ਚ ਕਿਸਾਨ ਦੀ ਪਹਿਚਾਣ ਨੂੰ ਕੱਟੜ ਧਾਰਮਿਕ ਢੰਗ-ਤਰੀਕੇ ਨਾਲ ਨਹੀਂ ਮਿੱਥਿਆ ਜਾ ਸਕਦਾ। ਕਿਸਾਨ ਦੀ ਧਰਮ-ਨਿਰਪੱਖ ਪਹਿਚਾਣ ਨੂੰ ਸਰਕਾਰ ਧੁੰਧਲਾ ਨਹੀਂ ਸਕੀ ਹੈ। ਮੋਦੀ ਸਰਕਾਰ ਨੂੰ ਇਸ ਤੋਂ ਵੀ ਪਰੇਸ਼ਾਨੀ ਹੈ ਕਿ ਵਰਤਮਾਨ ਕਿਸਾਨ ਅੰਦੋਲਨ ਨੇ ਭਾਰਤੀ ਜਮਹੂਰੀਅਤ ਦੇ ਧਰਮ-ਨਿਰਪੱਖਤਾ ਵਾਲੇ ਆਯਾਮ ਨੂੰ ਉੱਚਾ ਚੁੱਕ ਦਿੱਤਾ ਹੈ ਅਤੇ ਧਾਰਮਿਕ ਕੱਟੜਪੰਥੀ ਇਸ ਸਾਹਮਣੇ ਬਹੁਤ ਬੌਣੀ ਹੋ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ