- ਕੋਵਿਡ-19 ਨੂੰ ਧਿਆਨ ’ਚ ਰਖਦੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਈ ਜਾਵੇਗੀ
ਹਰਬੰਸ ਬਾਗੜੀ
ਮੋਹਾਲੀ, 18 ਦਸੰਬਰ : ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ੍ਰੇਣੀ ਮਾਰਚ 2021 ਦੀਆਂ ਪ੍ਰੀਖਿਆਵਾਂ ਲਈ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਨਹੀਂ ਬਣਾਏ ਜਾਣਗੇ। ਕੋਵਿਡ -19 ਕਾਰਨ ਪ੍ਰੀਖਿਆ ਕੇਂਦਰ ਦੀ ਗਿਣਤੀ ਜਿਆਦਾ ਬਣਾਈ ਜਾਏ ਰਹੇ ਹਨ। ਇਸ ਬਾਰ ਪ੍ਰਾਈਮਰੀ ਸਕੂਲਾਂ ਦੀ ਬਿਲਡਿੰਗਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਗੱਲ ਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ 19 ਦੀਆਂ ਹਦਾਇਤਾਂ ਅਨੂਸਾਰ ਵਿਦਿਆਰਥੀ ਦੇ ਬੈਠਣ ਦੀ ਦੂਰੀ ਨੂੰ ਵੀ ਧਿਆਨ ਵਿੱਚ ਰੱਖਕੇ ਬਿਠਾਏ ਜਾਣਗੇ। ਉਨ੍ਰਾਂ ਸਪੱਸਟ ਕੀਤਾ ਕਿ ਸਕੂਲਾਂ ਸੈਲਫ ਪ੍ਰੀਖਿਆ ਕੇਂਦਰ ਨਹੀ ਬਣਾਏ ਜਾਣਗੇ। ਇਸ ਦਾ ਵਿਸ਼ੇਸ ਧਿਆਨ ਰੱਖਿਆ ਜਾਵੇਗਾ ਕਿ ਕੋਈ ਪ੍ਰੀਖਿਆ ਕੇਂਦਰ ਸਕੂਲ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਹੀ ਹੋਣਗੇ। ਡਾ ਯੋਗਰਾਜ ਨੇ ਦੱਸਿਆ ਕਿ ਬੋਰਡ ਵੱਲੋਂ ਨਵੇਂ ਪ੍ਰੀਖਿਆ ਕੇਂਦਰ ਦੀ ਪਛਾਣ ਲਈ ਸਾਰੇ ਜਿਲਿਆਂ ਵਿੱਚ ਨੋਡਲ ਅਫਸਰ ਭੇਜੇ ਗਏ ਤੇ ਸੰਭਾਵੀਂ ਪ੍ਰੀਖਿਆ ਕੇਂਦਰਾਂ ਦਾ ਨਰੀਖਣ ਵੀ ਕਰਵਾÇਂੲਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਲੱਗਭੱਗ 900 ਪ੍ਰੀਖਿਆ ਕੇਂਦਰ ਦਾ ਨਰੀਖਣ ਕੀਤਾ ਗਿਆ ਜਿਸ ਵਿੱਚੋਂ 700 ਦੇ ਕਰੀਬ ਦੇ ਕਰੀਬ ਸਕੂਲ ਪ੍ਰੀਖਿਆ ਕੇਂਦਰ ਦੀ ਬਣਦੀਆਂ ਸਰਤਾਂ ਪੁਰੀਆਂ ਕਰਦੇ ਹਨ। ਪਿਛਲੇ ਸਾਲ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਲਈ ਲੱਗਭੱਗ 2386 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਜਿਨ੍ਹਾਂ ਵਿੱਚ ਲਗਭੱਗ ਦਸਵੀਂ ਸ੍ਰੇਣੀ ਦੇ 3,45,000 ਹਜਾਰ ਵਿਦਿਆਰਥੀ ਅਤੇ ਬਾਰਵੀਂ ਸ੍ਰੇਣੀ ਲਈ ਲਗਭੱਗ 3, 20, 000 ਹਜਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਸੀ। ਉਨ੍ਹਾਂ ਸਪੱਸਟ ਕੀਤਾ ਕਿ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਲਈ ਸਾਰੇ ਲੋੜੀਦੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਭੈਅ ਤੋਂ ਪ੍ਰੀਖਿਆਵਾਂ ਦੇਣ ਪ੍ਰੀਖਿਆ ਕੇਂਦਰ ਵਿੱਚ ਵਿਦਿਆਰਥੀਆਂ ਦੀ ਸਹੂਲਤ ਹਰ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਕੋਸਿਸ ਵੀ ਜਾਵੇਗੀ।