- ਦਿਵਿਆ ਹੋਰ ਵਿਦਿਆਰਥੀਆਂ ਲਈ ਬਣੇਗੀ ਚਾਨਣ ਮੁਨਾਰਾ : ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ
ਡਾ ਗੁਰਵਿੰਦਰ ਅਮਨ
ਰਾਜਪੁਰਾ, 18 ਦਸੰਬਰ : ਸਥਾਨਕ ਪਟੇਲ ਮੈਮੋਰੀਅਲ ਨੈਸਨਲ ਕਾਲਜ ਦੇ ਐਮ.ਕਾਮ. ਦੀ ਵਿਦਿਆਰਥਣ ਦੀ ਦਿਵਿਆ, ਪਿਤਾ ਚੰਦਰ ਕਿਸ਼ੋਰ ਸ਼ਰਮਾ ਤੇ ਮਾਤਾ ਹੀਨਾ ਰਾਣੀ ਵਲੋਂ ਯੂਜੀਸੀ ਨੈਟ ਪ੍ਰੀਖਿਆ ਪਾਸ ਕਰਕੇ ਪਟੇਲ ਕਾਲਜ ਦਾ ਨਾਮ ਉਚਾ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਵਹਿੜੇ ‘ਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਵਲੋਂ ਕਾਂਮਰਸ ਵਿਭਾਗ ਦੇ ਮੁਖੀ ਡਾ. ਪਵਨ ਕੁਮਾਰ ਤੇ ਮੈਡਮ ਰੀਤੂ ਡਾਬਰਾ ਦੀ ਅਗਵਾਈ ਹੇਠ ਵਿਦਿਆਰਥਣ ਨੂੰ ਪ੍ਰਸੰਸਾ ਪਤਰ ਨਾਲ ਵਿਸੇਸ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਕਿਹਾ ਕਿ ਦਿਵਿਆ ਵਰਗੇ ਹੋਣਹਾਰ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਬਣਦੇ ਹਨ। ਅਜਿਹੇ ਵਿਦਿਆਰਥੀਆਂ ‘ਤੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਨੂੰ ਮਾਣ ਹੈ ਅਤੇ ਪਟੇਲ ਮੈਮੋਰੀਅਲ ਨੈਸਨਲ ਕਾਲਜ ਪ੍ਰਬੰਧਕੀ ਕਮੇਟੀ ਦੇ ਸਪਸ਼ਟ ਦਿਸ਼ਾ-ਨਿਰਦੇਸ਼ ਅਨੁਸਾਰ ਵਖ-ਵਖ ਖੇਤਰਾਂ ਵਿਚ ਮਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਪਟੇਲ ਕਾਲਜ ਖੁਦ ਨੂੰ ਸਨਮਾਨਿਤ ਮਹਿਸੂਸ ਕਰਦਾ ਹੈ। ਕਾਲਜ ਰਜਿਸਟਰਾਰ ਪ੍ਰੋ. ਰਾਜੀਵ ਬਾਹੀਆ ਨੇ ਵੀ ਅਕਾਦਮਿਕ ਪਧਰ ‘ਤੇ ਪ੍ਰਾਪਤੀ ਲਈ ਵਿਦਿਆਰਥਣ ਦਿਵਿਆ ਨੂੰ ਵਧਾਈਆਂ ਦਿਤੀਆਂ। ਸਨਮਾਨ ਸਮਾਗਮ ਦੌਰਾਨ ਕਨਵੀਨਰ ਅਕਾਦਮਿਕ ਡਾ. ਸੁਰੇਸ਼ ਨਾਇਕ, ਰਜਿਸਟਰਾਰ ਪ੍ਰੋ. ਰਾਜੀਵ ਬਾਹੀਆ ਤੇ ਨੋਡਲ ਅਫਸਰ ਪ੍ਰੋ. ਬਲਜਿੰਦਰ ਸਿੰਘ ਗਿਲ ਵੀ ਹਾਜਰ ਸਨ।