ਰੋਗਿਜ਼ ਸੋਢੀ
ਜਲੰਧਰ, 21 ਦਸੰਬਰ : ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ ਦਾ ਬੀ. ਐਸ. ਸੀ. ਨਾਨ ਮੈਡੀਕਲ ਸਮੈਸਟਰ ਛੇਵੇਂ ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਪ੍ਰੀਖਿਆ ਪਰਿਨਾਮ ਸ਼ਾਨਦਾਰ ਰਿਹਾ। ਕੁਮਾਰੀ ਪ੍ਰਿਆ ਜੁਲਕਾ ਨੇ 2400 ਵਿਚੋਂ 1877 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਦੀਕਸ਼ਾ ਨੇ 1809 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕੁਮਾਰੀ ਮਨਪ੍ਰੀਤ ਕੌਰ ਨੇ 1805 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿਤੀ ਅਤੇ ਉਹਨਾਂ ਦੇ ਚੰਗਾ ਭਵਿਖ ਦੀ ਕਾਮਨਾ ਕੀਤੀ।