ਏਜੰਸੀਆਂ
ਨਵੀਂ ਦਿੱਲੀ/22 ਦਸੰਬਰ : ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਆਗਾਮੀ 2021 ਬੋਰਡ ਪ੍ਰੀਖਿਆਵਾਂ ’ਤੇ ਜਵਾਬ ਦਿੰਦਿਆਂ ਕਿਹਾ ਕਿ ਕਈ ਸੀਬੀਐਸਈ ਸਕੂਲ ਪੇਂਡੂ ਖੇਤਰਾਂ ਵਿਚ ਵੀ ਹਨ। ਇਸ ਲਈ ਆਨਲਾਈਨ ਪ੍ਰੀਖਿਆਵਾਂ ਸੰਭਵ ਨਹੀਂ ਹਨ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਸੀਬੀਐਸਈ ਬੋਰਡ ਫਰਵਰੀ 2021 ਤੱਕ ਸੀਬੀਐਸਈ ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਆਪਣੇ ਸ਼ਡਿਊਲ ਮੁਤਾਬਕ ਬੋਰਡ ਪ੍ਰੀਖਿਆਵਾਂ ’ਤੇ ਅਧਿਆਪਕਾਂ ਨਾਲ ਚਰਚਾ ਸ਼ੁਰੂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਣ ਨੂੰ ਮਿਲੇਗੀ। ਸੀਬੀਐਸਈ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਨੂੰ ਲੈ ਕੇ 22 ਦਸੰਬਰ ਨੂੰ ਐਲਾਨ ਹੋ ਸਕਦਾ ਹੈ।