Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਪੰਜਾਬ

ਹੋਣਹਾਰ ਵਿਦਿਆਰਥੀਆਂ ਨੂੰ ਮੋਬਾਇਲ ਟੈਬਲੇਟ ਵੰਡੇ

December 23, 2020 12:37 PM

ਬਰਨਾਲਾ/22 ਦਸੰਬਰ/ਰਜਿੰਦਰ ਬਰਾੜ: ਟਰਾਈਡੈਂਟ ਗਰੁਪ ਵਲੋਂ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ‘ਸਿਕਸ਼ਾ ਕੀ ਰੋਸ਼ਨੀ’ ਮੁਹਿੰਮ ਤਹਿਤ ਅਜ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਮੁਫ਼ਤ ਮੋਬਾਇਲ ਟੈਬਲੇਟ ਵੰਡੇ ਗਏ। ਸਮਾਗਮ ਵਿਚ ਮੁਖ ਮਹਿਮਾਨ ਵਜੋਂ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਸਿਖਿਆ ਅਫ਼ਸਰ (ਸ) ਸ: ਸਰਬਜੀਤ ਸਿੰਘ ਤੂਰ ਨੇ ਸ਼ਿਰਕਤ ਕੀਤੀ। ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਬਚੇ ਜਿਨ੍ਹਾਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਨੂੰ ਗਰੁਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਮੁਫ਼ਤ ਮੋਬਾਇਲ ਟੈਬਲੇਟ ਦਿਤੇ ਜਾ ਰਹੇ ਹਨ ਤਾਂ ਜੋ ਉਹ ਆਧੁਨਿਕ ਢੰਗ ਨਾਲ ਆਪਣੀ ਪੜ੍ਹਾਈ ਕਰ ਸਕਣ। ਉਨ੍ਹਾਂ ਦਸਿਆ ਕਿ ਅਜ 13 ਸਕੂਲਾਂ ਦੇ 103 ਵਿਦਿਆਰਥੀਆਂ ਨੂੰ ਟੈਬਲੇਟ ਵੰਡੇ ਗਏ ਹਨ ਅਤੇ ਅਗੇ ਵੀ ਇਹ ਮੁਹਿੰਮ ਜਾਰੀ ਰਹੇਗੀ। ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਬਚਿਆਂ ਨੂੰ ਭਵਿਖ ਨੂੰ ਉਜਵਲ ਕਰਨ ਲਈ ਟਰਾਈਡੈਂਟ ਗਰੁਪ ਦਾ ਇਹ ਸ਼ਲਾਘਾਯੋਗ ਉਦਮ ਹੈ। ਉਨ੍ਹਾਂ ਬਚਿਆਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਨ ਦਾ ਸੰਦੇਸ਼ ਦਿਤਾ ਅਤੇ ਬਚਿਆਂ ਨਾਲ ਸਵਾਲ ਜਵਾਬ ਵੀ ਕੀਤੇ। ਜ਼ਿਲ੍ਹਾ ਸਿਖਿਆ ਅਫ਼ਸਰ ਸ: ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਅਜ ਲੋੜ ਹੈ ਬਚੇ ਸਮੇਂ ਦੀ ਹਾਣੀ ਬਨਣ। ਇਸ ਲਈ ਟਰਾਈਡੈਂਟ ਵਲੋਂ ਬਚਿਆਂ ਨੂੰ ਜੋ ਟੈਬਲੇਟ ਵੰਡੇ ਗਏ ਹਨ, ਪੜ੍ਹਾਈ ਵਿਚ ਬਹੁਤ ਸਹਾਇਕ ਸਿਧ ਹੋਣਗੇ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਬਣੇ 115 ਸਮਾਰਟ ਸਕੂਲਾਂ ਲਈ ਟਰਾਈਡੈਂਟ ਵਲੋਂ ਅਹਿਮ ਯੋਗਦਾਨ ਦਿਤਾ ਗਿਆ ਹੈ। ਟਰਾਈਡੈਂਟ ਸੀ.ਐਸ.ਆਰ. ਅਧਿਕਾਰੀ ਸ੍ਰੀ ਪਵਨ ਸਿੰਗਲਾ ਨੇ ਆਏ ਮਹਿਮਾਨਾਂ ਅਤੇ ਸਕੂਲਾਂ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।

ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆ

32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀ

ਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇ

ਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇ

ਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮ

ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਜਲੰਧਰ : ਸੋਢਲ ਇਲਾਕੇ 'ਚ ਚੱਲੀ ਗੋਲੀ, ਨੌਜਵਾਨ ਦੀ ਮੌਤ