ਲਾਲੜੂ/22 ਦਸੰਬਰ/ਚੰਦਰਪਾਲ ਅੱਤਰੀ: ਯੂਨੀਵਰਸਲ ਗੱਪ ਆਫ ਇੰਸਟੀਚਿਊਸ਼ਨਜ਼ ਵਲੋਂ ਲਾਲੜੂ ਅੰਦਰ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਈ ਇੱਕ ਵਿਸ਼ਵ ਪੱਧਰ ਦਾ ਸਮਾਰਟ ਸਕੂਲ ਖੋਲ੍ਹਿਆ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਗੱਪ ਦੇ ਚੇਅਰਮੈਨ ਡਾਕਟਰ ਗੁਰਪ੍ਰੀਤ ਸਿੰਘ ਵਲੋਂ ਯੂਨੀਵਰਸਲ ਕਾਲਿਜ ਵਿਚ ਹੀ ਇਕ ਪ੍ਰੋਗਰਾਮ ਦੌਰਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਉਨ੍ਹਾਂ ਦਸਿਆ ਕਿ ਕਾਲਿਜ ਦੀ ਪਿ੍ਰੰਸੀਪਲ ਰੰਜਨਾ ਸ਼ਰਮਾ ਦੀ ਅਗਵਾਈ ਹੇਠ ਇਹ ਸਕੂਲ ਖੋਲਿ੍ਹਆ ਜਾਵੇਗਾ। ਉਨ੍ਹਾਂ ਦਸਿਆ ਕਿ ਲੰਮੇ ਸਮੇਂ ਤੋਂ ਇਸ ਖੇਤਰ ਦੇ ਲੋਕਾਂ ਵਲੋਂ ਯੂਨੀਵਰਸਲ ਗਪ ਨੂੰ ਇਕ ਸਮਾਰਟ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ,ਜਿਸ ਉਪਰੰਤ ਗਪ ਵਲੋਂ ਇਲਾਕੇ ਵਿਚ ਇਕ ਸਰਵੇ ਕਰਵਾਇਆ ਗਿਆ। ਸਰਵੇ ਦੇ ਨਤੀਜੇ ਘੋਖਣ ਉਪਰੰਤ ਗਪ ਨੇ ਇਹ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਉਨ੍ਹਾਂ ਆਖਿਆ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਖੇਤਰ ਵਿਚ ਕੋਈ ਸਮਾਰਟ ਤੇ ਵਡਾ ਸਕੂਲ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਬਚਿਆਂ ਨੂੰ ਦੂਰ–ਦੁਰਾਡੇ ਦੇ ਸਕੂਲਾਂ ਵਿਚ ਭੇਜਣਾ ਪੈਂਦਾ ਹੈ, ਜੋ ਕਿ ਉਨ੍ਹਾਂ ਲਈ ਬਹੁਤ ਖਰਚੀਲਾ ਤੇ ਪ੍ਰੇਸ਼ਾਨੀ ਭਰਿਆ ਕੰਮ ਹੈ। ਇਸ ਲਈ ਅਸੀਂ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਇਸ ਸਕੂਲ ਵਿਚ ਪੜ੍ਹਾਈ੍ਰਲਿਖਾਈ ਤੋਂ ਇਲਾਵਾ ਖੇਡਾਂ ਤੇ ਹੋਰ ਸਭਿਆਚਾਰਕ ਸਰਗਰਮੀਆਂ ਨੂੰ ਬੜਾਵਾ ਦਿਤਾ ਜਾਵੇਗਾ।ਇਸ ਦੇ ਨਾਲ ਹੀ ਬਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਨਵੀਂ ਤਕਨੀਕ ਮੁਹਈਆ ਕਰਵਾਈ ਜਾਵੇਗੀ।