Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਦੇਸ਼

ਕੋਵਿਡ-19 ਸਦੀ ਦਾ ਸਭ ਤੋਂ ਵੱਡਾ ਸਿਹਤ ਅਤੇ ਆਰਥਿਕ ਸੰਕਟ : ਸ਼ਕਤੀਕਾਂਤ ਦਾਸ

July 11, 2020 02:51 PM

ਨਵੀਂ ਦਿੱਲੀ, 11 ਜੁਲਾਈ (ਏਜੰਸੀ) : ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ -19 ਪਿਛਲੇ ਸੌ ਸਾਲਾਂ ਦਾ ਸਭ ਤੋਂ ਵੱਡਾ ਸਿਹਤ ਅਤੇ ਆਰਥਿਕ ਸੰਕਟ ਹੈ। ਦਾਸ ਨੇ ਇਹ ਜਾਣਕਾਰੀ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ 7ਵੇਂ ਬੈਂਕਿੰਗ ਅਤੇ ਇਕਨਾਮਿਕਸ ਕਨਕਲੇਵ ਨੂੰ ਸੰਬੋਧਨ ਕਰਦਿਆਂ ਕਹੀ। ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦੋ ਰੋਜ਼ਾ ਸੰਮੇਲਨ ਨੂੰ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।

ਐਸਬੀਆਈ ਦੇ 7ਵੇਂ ਬੈਂਕਿੰਗ ਅਤੇ ਇਕਨਾਮਿਕਸ ਕਨਕਲੇਵ ਨੂੰ ਸੰਬੋਧਿਤ ਕਰਦੇ ਹੋਏ ਸ਼ਕਤੀਤਿਕਾਂਤ ਦਾਸ ਨੇ ਕਿਹਾ ਕਿ ਕੋਵਿਡ -19 ਪਿਛਲੇ 100 ਸਾਲਾਂ ਵਿੱਚ ਸਭ ਤੋਂ ਵੱਡਾ ਸਿਹਤ ਅਤੇ ਆਰਥਿਕ ਸੰਕਟ ਹੈ। ਇਸ ਦੇ ਨਤੀਜੇ ਵਜੋਂ ਉਤਪਾਦਨ, ਨੌਕਰੀਆਂ ਅਤੇ ਸਿਹਤ 'ਤੇ ਬੇਮਿਸਾਲ ਨਕਾਰਾਤਮਕ ਪ੍ਰਭਾਵ ਆਇਆ ਹੈ। ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਸੰਕਟ ਨੇ ਪਹਿਲਾਂ ਤੋਂ ਮੌਜੂਦ ਗਲੋਬਲ ਵਿਵਸਥਾ, ਗਲੋਬਲ ਵੈਲਯੂ ਚੇਨ, ਅਤੇ ਵਿਸ਼ਵਵਿਆਪੀ ਕਿਰਤ ਅਤੇ ਪੂੰਜੀ ਅੰਦੋਲਨ ਨੂੰ ਪ੍ਰਭਾਵਤ ਕੀਤਾ ਹੈ।

ਦਾਸ ਨੇ ਕਿਹਾ ਕਿ ਕੋਵਿਡ -19 ਦੀ ਮਹਾਂਮਾਰੀ ਸਾਡੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਦੀ ਤਾਕਤ ਅਤੇ ਲਚਕਤਾ ਦੀ ਪਰਖ ਕਰਨ ਲਈ ਅਜੇ ਤੱਕ ਦੀ ਸਭ ਤੋਂ ਵੱਡੀ ਪ੍ਰੀਖਿਆ ਹੈ। ਦਾਸ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿੱਚ, ਆਰਬੀਆਈ ਨੇ ਸਾਡੀ ਵਿੱਤੀ ਪ੍ਰਣਾਲੀ ਨੂੰ ਬਚਾਉਣ ਅਤੇ ਆਰਥਿਕਤਾ ਨੂੰ ਸਮਰਥਨ ਦੇਣ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਆਰਬੀਆਈ ਦੀ ਸਭ ਤੋਂ ਵੱਡੀ ਤਰਜੀਹ ਹੈ।

ਉਨ੍ਹਾਂ ਨੇ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਤੀ ਸਥਿਰਤਾ ਵੀ ਉਨੀ ਹੀ ਮਹੱਤਵਪੂਰਨ ਹੈ। ਦਾਸ ਨੇ ਕਿਹਾ ਕਿ ਆਰਬੀਆਈ ਨੇ ਜੋਖਮਾਂ ਦੀ ਪਛਾਣ ਕਰਨ ਲਈ ਆਪਣੀ ਨਿਗਰਾਨੀ ਵਿਧੀ ਨੂੰ ਮਜ਼ਬੂਤ ਕੀਤਾ ਹੈ। ਦੱਸ ਦੇਈਏ ਕਿ ਇਸ ਵਾਰ ਕੋਵਿਡ -19 ਸੰਕਟ ਕਾਰਨ ਇਹ ਕਾਨਕਲੇਵ ਵਰਚੁਅਲ ਰੱਖਿਆ ਗਿਆ ਹੈ।

ਜਿਕਰਯੋਗ ਹੈ ਕਿ ਆਰਬੀਆਈ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਦੇ ਮੱਦੇਨਜ਼ਰ ਕਈ ਉਪਾਅ ਕੀਤੇ ਹਨ। ਦੇਸ਼ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਰਿਜ਼ਰਵ ਬੈਂਕ ਨੇ ਲਗਾਤਾਰ ਦੋ ਵਾਰ ਰੈਪੋ ਰੇਟ ਵਿਚ ਕਟੌਤੀ ਕੀਤੀ ਹੈ। ਇਸਦੇ ਨਾਲ, ਆਰਬੀਆਈ ਨੇ ਸਿਸਟਮ ਵਿੱਚ ਨਕਦ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਈ ਠੋਸ ਕਦਮ ਵੀ ਚੁੱਕੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸੈਲਫ਼ੀ ਨੇ ਲਈਆਂ ਤਿੰਨ ਜਾਨਾਂ, ਧੀ ਤੇ ਮਾਂ-ਪਿਓ ਦੀ ਡੁੱਬਣ ਨਾਲ ਮੌਤ

ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਉਤਰਾਖੰਡ: ਬਦਰੀਨਾਥ ਹਾਈਵੇ ਤੋਂ ਓਲੀ ਜਾ ਰਹੀ ਸੈਨਾ ਦੀ ਗੱਡੀ ਖਾਈ' ਚ ਡਿੱਗੀ, ਤਿੰਨ ਸੈਨਿਕ ਜ਼ਖਮੀ

ਵੰਦੇ ਭਾਰਤ ਮਿਸ਼ਨ : ਅਗਸਤ 'ਚ 300 ਉਡਾਣਾਂ ਦਾ ਸੰਚਾਲਨ ਕਰੇਗੀ ਏਅਰ ਇੰਡੀਆ

ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼, 72 ਘੰਟੇ ਪਹਿਲਾਂ ਦੇਣੀ ਪਵੇਗੀ ਜਾਣਕਾਰੀ

ਕੇਂਦਰ ਦਾ ਸੂਬਿਆਂ ਨੂੰ ਆਦੇਸ਼, ਕੋਵਿਡ-19 ਮਰੀਜ਼ਾਂ ਨੂੰ ਦੇਣ ਫੋਨ ਦੇ ਇਸਤੇਮਾਲ ਦੀ ਇਜਾਜ਼ਤ

ਵਿਸਾਖਾਪਟਨਮ : ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ

ਸਰਕਾਰ ਨੇ ਜਨਤਾ ਕੋਲੋਂ ਹੈਲਮੇਟ ਲਈ ਬੀ.ਆਈ.ਐੱਸ ਸਰਟੀਫਿਕੇਟ 'ਤੇ ਮੰਗੇ ਸੁਝਾਅ

ਪੁੰਛ 'ਚ ਪਾਕਿਸਤਾਨ ਨੇ ਮੁੜ ਕੀਤੀ ਸੀਜਫਾਇਰ ਦੀ ਉਲੰਘਣਾ, ਇੱਕ ਜਵਾਨ ਸ਼ਹੀਦ

ਸੁਸ਼ਾਂਤ ਖੁਦਕੁਸ਼ੀ ਮਾਮਲੇ ਦੀ ਜਾਂਚ 'ਚ ਮੁੰਬਈ ਪੁਲਿਸ ਸਮਰੱਥ : ਠਾਕਰੇ