ਕੋਟ ਈਸੇ ਖਾਂ, 23 ਦਸੰਬਰ (ਜੀਤਾ ਸਿੰਘ ਨਾਰੰਗ): ਸਥਾਨਕ ਸ਼ਹਿਰ ਦੇ ਮੋਗਾ ਰੋਡ ’ਤੇ ਸਥਿਤ ਕੈਂਬ੍ਰਿਜ ਕਾਨਵੈਂਟ ਸਕੂਲ ਵੱਲੋਂ ਗਣਿਤ ਦੇ ਮਾਹਿਰ ਸ੍ਰੀਨਿਵਾਸ ਰਾਮਾਨੁਜ ਦੇ ਜਨਮ ਦਿਹਾੜੇ ਨੂੰ ਸਮਰਪਤ ਕੌਮੀ ਗਣਿਤ ਦਿਵਸ ਮਨਾਇਆ ਗਿਆ, ਜਿਸ ਵਿੱਚ ਨੌਵੀਂ ਕਲਾਸ ਦੇ ਬੱਚਿਆਂ ਤੋਂ ਲੈ ਕੇ +2 ਤੱਕ ਦੇ ਬੱਚਿਆਂ ਵੱਲੋਂ ਹਿੱਸਾ ਲਿਆ। ਇਸ ਸਮੇਂ ਗਣਿਤ ਦੇ ਅਧਿਆਪਕ ਸੁਖਚੈਨ ਸਿੰਘ ਅਤੇ ਸਰਬਜੀਤ ਕੌਰ ਵੱਲੋਂ ਇਸ ਮੁਕਾਬਲੇ ’ਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਕੋਲੋਂ ਅਲੱਗ ਅਲੱਗ ਤਰ੍ਹਾਂ ਦੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਬੱਚਿਆਂ ਵੱਲੋਂ ਖੁਦ ਵੀ ਆਪਣੇ ਵੱਲੋਂ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਕਰ ਕੇ ਵਿਖਾਈਆਂ ਗਈਆਂ ਜਿਨ੍ਹਾਂ ਵਿਚ ਉਨ੍ਹਾਂ ਦੀ ਤੀਖਣ ਬੁੱਧੀ ਅਤੇ ਅਗਾਂਹ ਵਧੂ ਸੋਚ ਪ੍ਰਤੱਖ ਝਲਕਦੀ ਨਜਰ ਆ ਰਹੀ ਸੀ ਜਿਸ ਦੀ ਸਮੁੱਚੇ ਸਕੂਲ ਸਟਾਫ ਅਤੇ ਹਾਜ਼ਰੀਨਾਂ ਵੱਲੋਂ ਰੱਜ ਕੇ ਪ੍ਰਸੰਸਾ ਕੀਤੀ ਗਈ । ਅਖੀਰ ਵਿੱਚ ਸਕੂਲ ਦੇ ਚੇਅਰਮੈਨ ਸ੍ਰੀ ਮਨਦੀਪ ਮਾਲੜਾ ਵੱਲੋਂ ਮਨਾਏ ਜਾਂਦੇ ਇਸ ਗਣਿਤ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਇਹ ਇਕ ਅਜਿਹਾ ਵਿਸ਼ਾ ਹੈ ਜਿਸ ਦੀ ਜ਼ਿੰਦਗੀ ਦੇ ਹਰੇਕ ਮੋੜ ਤੇ ਅਕਸਰ ਲੋੜ ਮਹਿਸੂਸ ਹੁੰਦੀ ਰਹਿੰਦੀ ਹੈ ਅਤੇ ਇੱਥੋਂ ਤਕ ਕਿ ਕਈ ਦੂਸਰੇ ਵਿਸ਼ੇ ਵੀ ਜ਼ਿਆਦਾਤਰ ਗਣਿਤਦੇ ਜਮ੍ਹਾਂ ਤਕਸੀਮ ਅਤੇ ਹੋਰ ਫਾਰਮੂਲੇ ਕਰਕੇ ਜ਼ਿਆਦਾਤਰ ਆਪਸ ਵਿਚ ਜੁੜੇ ਹੋਏ ਹਨ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਹ ਵਿਸ਼ਾ ਹੈ ਬੜਾ ਰੌਚਕ ਪ੍ਰੰਤੂ ਇਸ ਨੂੰ ਪੂਰੀ ਤਰ੍ਹਾਂ ਸਮਝ ਕੇ ਹੀ ਇਸਨੂੰ ਆਸਾਨ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਰੱਟੇ ਦੀ ਗੁੰਜਾਇਸ਼ ਬਹੁਤ ਘੱਟ ਹੈ।