ਏਜੰਸੀਆਂ
ਨਵੀਂ ਦਿੱਲੀ/28 ਦਸੰਬਰ : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 124 ਆਨਲਾਈਨ ਕੋਰਸ ਸ਼ੁਰੂ ਕੀਤੇ ਹਨ। ਇਹ ਕੋਰਸ ਅੰਡਰ ਗ੍ਰੇਜੂਏਟ ਤੇ ਪੋਸਟ ਗ੍ਰੇਜੂਏਟ ਦੋਵੇਂ ਪੱਧਰ ’ਤੇ ਹਨ, ਜਿਸ ਵਿਚ 78 ਕੋਰਸ ਯੂੁਜੀ ਪੱਧਰ ਦੇ ਅਤੇ 46 ਕੋਰਸ ਪੀਜੀ ਪੱਧਰ ਦੇ ਹਨ। ਜਨਵਰੀ ਸਮੈਸਟਰ 2021 ਲਈ ਇਹ ਕੋਰਸ (ਸਵੈਮ) ਪਲੇਟਫਾਰਮ ’ਤੇ ਉਪਲਬਧ ਹਨ। ਇਸ ਤੋਂ ਇਲਾਵਾ ਯੂਜੀਸੀ ਦੀ ਅਧਿਕਾਰਿਤ ਵੈਬਸਾਈਟ ਯੂਜੀਸੀ.ਏਸੀ.ਇਨ ’ਤੇ ਵੀ ਇਨ੍ਹਾਂ ਕੋਰਸਾਂ ਦੀ ਸੂੁਚੀ ਜਾਰੀ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਯੂੁਜੀਸੀ ਨੇ ਆਪਣੇ ਆਫੀਸ਼ਿਅਲ ਟਵਿੱਟਰ ਅਕਾਊੁਂਟ ਤੋਂ ਇਸ ਸਬੰਧ ਵਿਚ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਜਾਣਕਾਰੀ ਸਾਂਝੀ ਕੀਤੀ ਹੈ। ਆਪਣੇ ਪ੍ਰੈਸ ਰਿਲੀਜ਼ ਵਿਚ ਯੂਜੀਸੀ ਨੇ ਦੱਸਿਆ ਕਿ 78 ਯੂਜੀ ਅਤੇ 46 ਪੀਜੀ ਨਾਨ ਇੰਜੀਨੀਅਰਿੰਗ ਕੋਰਸ ਜਨਵਰੀ ਸਮੈਸਟਰ 2021 ਲਈ (ਸਵੈਮ) ਪਲੇਟਫਾਰਮ ’ਤੇ ਉਪਲਬਧ ਹਨ। ਵੈਸੇ ਵਿਦਿਆਰਥੀ, ਜਿਨ੍ਹਾਂ ਦਾ ਯੂਨੀਵਰਸਿਟੀ ਜਾਂ ਉਸ ਨਾਲ ਸਬੰਧਤ ਕਾਲਜਾਂ ਵਿਚ ਰਜਿਸਟਰੇਸ਼ਨ ਹੈ, ਉਹ ਵੀ ਇਨ੍ਹਾਂ ਕੋਰਸਾਂ ਲਈ ਅਪਲਾਈ ਕਰ ਸਕਦੇ ਹਨ।