Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਸੰਪਾਦਕੀ

ਸਰਕਾਰ ਦਾ ਰਵੱਈਆ ਗੱਲ ਕਿਸੇ ਪਾਸੇ ਲਾਉਣ ਵਾਲਾ ਨਹੀਂ

December 30, 2020 11:48 AM

ਦਿੱਲੀ ਦੀਆਂ ਸਰਹਦਾਂ ’ਤੇ ਬੈਠੇ ਪੰਜਾਬ, ਹਰਿਆਣਾ ਅਤੇ ਹੋਰਨਾਂ ਰਾਜਾਂ ਦੇ ਕਿਸਾਨਾਂ ਦੇ ਸੰਘਰਸ਼ ਵੱਲ ਸਮੁੱਚੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਿਸਾਨ ਸਰਕਾਰ ਤੋਂ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮੰਗਾਂ ਵਿਚ ਬਿਜਲੀ ਸੋਧ ਬਿੱਲ ਅਤੇ ਕਿਸਾਨਾਂ ਲਈ ਵੱਡੇ ਜ਼ੁਰਮਾਨੇ ਤੇ ਭਾਰੀ ਸਜ਼ਾਵਾਂ ਰੱਖਦਾ ਪਰਾਲੀ ਫੂਕਣ ਸਬੰਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਵੀ ਸ਼ਾਮਿਲ ਹੈ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਹੀ ਕਿਸਾਨ ਦਿੱਲੀ ਪਹੁੰਚੇ ਹਨ ਹਾਲਾਂਕਿ ਦਿੱਲੀ ਪਹੁੰਚਣ ਲਈ ਉਨ੍ਹਾਂ ਨੂੰ ਸਰਕਾਰਾਂ ਵੱਲੋਂ ਡਾਹੀਆਂ ਵੱਡੀਆਂ ਰੁਕਾਵਟਾਂ ਢਾਹੁਣੀਆਂ ਪਈਆਂ ਹਨ ਅਤੇ ਅੱਜ ਵੀ ਦਿੱਲੀ ਪਹੁੰਚ ਰਹੇ ਕਿਸਾਨਾਂ ਲਈ ਅੜਿਕੇ ਲਾਏ ਜਾ ਰਹੇ ਹਨ, ਕਈ ਥਾਵਾਂ ’ਤੇ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਖੇਤੀ ਕਾਨੂੰਨਾਂ ਵਿਰੁਧ ਰੋਸ ਪ੍ਰਗਟਾਅ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ’ਤੇ ਪਟਨਾ ’ਚ ਲਾਠੀਚਾਰਜ ਵੀ ਹੋਇਆ ਹੈ। ਥਾਂ-ਥਾਂ ਅਜਿਹੀਆਂ ਮੰਦੀਆਂ ਘਟਨਾਵਾਂ ਦੇ ਵੱਧਣ ਦੇ ਆਸਾਰ ਹਨ। ਕਿਸਾਨ ਅੰਦੋਲਨ ਦਾ ਘੇਰਾ ਵਿਆਪਕ ਹੁੰਦਾ ਗਿਆ ਹੈ ਅਤੇ ਸਰਕਾਰ ਨਾਲ ਕਈ ਦੌਰਾਂ ਦੀ ਗੱਲਬਾਤ ਵਿਚੋਂ ਕੁੱਛ ਨਾ ਨਿਕਲਣ ਕਾਰਨ ਆਮ ਭਾਰਤੀ ਲੋਕਾਂ, ਦੇਸ਼ ਦੀ ਰਾਜਧਾਨੀ ਤੋਂ ਦੂਰ-ਦੁਰਾਡੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨ ਸਮਰਥੱਕ ਬੁਧੀਜੀਵੀ ਵਰਗ, ਆਦਿ, ਦੀ ਨਜ਼ਰ ਕਿਸਾਨ ਸੰਘਰਸ਼ ਦੇ ਨਾਲ-ਨਾਲ ਗੱਲਬਾਤ ਦੀ ਪ੍ਰਕਿਰਿਆ ’ਤੇ ਵੀ ਕੇਂਦਰਿਤ ਹੋ ਚੁੱਕੀ ਹੈ। ਕੇਂਦਰ ਦੀ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ 8 ਦਸੰਬਰ ਤੋਂ ਗੱਲਬਾਤ ਟੁੱਟੀ ਹੋਈ ਹੈ। ਸਰਕਾਰ ਕਿਸਾਨਾਂ ਨੂੰ ਹੀ ਮੀਟਿੰਗ ਲਈ ਤਾਰੀਕ ਤੇ ਸਮਾਂ ਨਿਸ਼ਚਿਤ ਕਰਨ ਲਈ ਕਹਿੰਦੀ ਰਹੀ ਹੈ। ਕਿਸਾਨਾਂ ਵਲੋਂ 29 ਦਸੰਬਰ ਦੀ ਤਾਰੀਕ ਦੇਣ ਬਾਅਦ 28 ਦਸੰਬਰ ਨੂੰ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਮੰਤਰਾਲੇ ਦੇ ਸਕੱਤਰ ਦੀ ਚਿੱਠੀ ਮਿਲੀ ਹੈ ਜਿਸ ’ਚ ਤਾਰੀਕ 30 ਦਸੰਬਰ ਦੀ ਤੈਅ ਕੀਤੀ ਗਈ। ਆਖਰ 30 ਦਸੰਬਰ ਨੂੰ ਬੁੱਧਵਾਰ ਵਾਲੇ ਦਿਨ ਨਵੀਂ ਦਿੱਲੀ ’ਚ ਸਥਿਤ ਵਿਗਿਆਨ ਭਵਨ ਵਿਚ ਦੁਪਿਹਰੇ 2 ਵਜੇ ਗੱਲਬਾਤ ਹੋਣੀ ਹੈ। ਜ਼ਾਹਿਰ ਹੈ ਕਿ ਕਿਸਾਨ ਸੰਘਰਸ਼ ਅਤੇ ਸਰਕਾਰ ਨਾਲ ਚੱਲ ਰਹੀ ਗੱਲਬਾਤ ’ਤੇ ਨਜ਼ਰ ਰੱਖਣ ਵਾਲੇ ਲੋਕਾਂ, ਜੋ ਕਿ ਦੇਸ਼ ਦੀ ਆਬਾਦੀ ਦਾ ਇਕ ਬਹੁਤ ਵੱਡਾ ਹਿੱਸਾ ਹਨ, ਨੂੰ ਉਤਸੁਕਤਾ ਹੈ। ਉਹ ਜਾਨਣਾ ਚਾਹੁੰਦੇ ਹਨ ਕਿ ਇਸ ਗੱਲਬਾਤ ’ਚੋਂ ਕੀ ਨਿਕਲ ਸਕਦਾ ਹੈ।
ਨਿਰਸੰਦੇਹ, ਦੇਸ਼ ਦੀ ਵੱਡੀ ਆਬਾਦੀ ਇਹੋ ਚਾਹੁੰਦੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਬਾਅਦ ਵਿਚ ਖੇਤੀ ਸਬੰਧੀ ਉਹ ਕਾਨੂੰਨ ਬਣਾਉਂਣੇ ਚਾਹੀਦੇ ਹਨ ਜੋ ਕਿਸਾਨਾਂ ਤੇ ਖੇਤੀ ਖੇਤਰ ਦੀ ਭਲਾਈ ਵਾਲੇ ਹੋਣ। ਪਰ ਹਕੀਕਤਾਂ ਕੁੱਛ ਵੱਖਰਾ ਵੀ ਬਿਆਨ ਕਰ ਰਹੀਆਂ ਹਨ। ਕਿਸਾਨ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਆਪਣੀ ਮੰਗ ’ਤੇ ਡਟੇ ਹੋਏ ਹਨ, ਜਦੋਂ ਕਿ ਮੋਦੀ ਸਰਕਾਰ ਕਾਨੂੰਨਾਂ ’ਚ ਸੋਧਾਂ ਕਰਨ ਲਈ ਕਹਿ ਰਹੀ ਹੈ। ਸਰਕਾਰ ਬਿਜਲੀ ਸੋਧ ਬਿੱਲ ਤੇ ਪਰਾਲੀ ਫੂਕਣ ਸਬੰਧੀ ਆਰਡੀਨੈਂਸ ਵਾਪਸ ਲੈ ਸਕਦੀ ਹੈ ਪਰ ਇਹ ਸਾਰੀਆਂ ਫਸਲਾਂ ’ਤੇ ਘਟੋਂ-ਘਟ ਸਮਰਥਨ ਮੁੱਲ ਦੇਣ ਦਾ ਕਾਨੂੰਨ ਬਣਾਉਣ ਲਈ ਬਿਲਕੁਲ ਤਿਆਰ ਨਹੀਂ ਹੈ। ਬਹਰਹਾਲ, ਇਹ ਦੋਹਾਂ ਧਿਰਾਂ ਦੁਆਰਾ ਅਖਤਿਆਰ ਕੀਤੇ ਪੈਂਤੜੇ ਹਨ ਜਿਨ੍ਹਾਂ ਨੂੰ ਦੋਨੇਂ ਧਿਰਾਂ ਜਾਣਦੀਆਂ ਹਨ ਅਤੇ ਹੁਣ ਆਮ ਲੋਕ ਵੀ ਜਾਣ ਗਏ ਹਨ।
ਪਰ ਗੱਲਬਾਤ ਹੋਣ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਜੋ ਬਿਆਨ ਦਾਗੇ ਹਨ, ਉਹ ਗੱਲਬਾਤ ਲਈ ਸਾਜ਼ਦਾਰ ਮਾਹੌਲ ਬਣਾਉਣ ਵਾਲੇ ਨਹੀਂ ਹਨ। ਜਦੋਂ ਕਿ ਕਿਸਾਨ ਪਹਿਲਾਂ ਹੀ ਖੇਤੀ ਸਕੱਤਰ ਦੀ 40 ਕਿਸਾਨ ਜਥੇਬੰਦੀਆਂ ਨੂੰ ਭੇਜੀ ਚਿੱਠੀ ਦੀ ਭਾਸ਼ਾ ਨੂੰ ‘ਅਸਪਸ਼ਟ ਤੇ ਸੇਧਹੀਣ’ ਆਖ ਰਹੇ ਹਨ, ਖੇਤੀ ਮੰਤਰੀ ਨਰੇਂਦਰ ਤੋਮਰ ਪ੍ਰਧਾਨ ਮੰਤਰੀ ਦਾ ਸਪਸ਼ਟ ਗੁਣਗਾਣ ਕਰ ਰਹੇ ਹਨ ਕਿ ਉਨ੍ਹਾਂ ’ਤੇ ਦਬਾਅ ਜਾਂ ਪ੍ਰਭਾਵ ਕੰਮ ਨਹੀਂ ਕਰ ਸਕਦਾ। ਖੇਤੀ ਮੰਤਰੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਸਮਰਪਿਤ ਹਨ। ਓਧਰ ਇਕ ਵਖਰੇ ਸਮਾਰੋਹ ਨੂੰ ਮੁਖਾਤਿਬ ਹੁੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਖੇਤੀ ਖੇਤਰ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਦੇ ਰਾਹ ’ਤੇ ਵਧਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਨਵੇਂ ਖੇਤੀ ਸੁਧਾਰ ਖੇਤੀ ਵਪਾਰ ਨੂੰ ਵਧਾਉਣਗੇ।
ਸੋ ਜਿਸ ਪ੍ਰਕਾਰ ਕਿਸਾਨਾਂ ਨੇ ਆਪਣੀ 26 ਦਸੰਬਰ ਦੀ ਚਿੱਠੀ ’ਚ ਗੱਲਬਾਤ ਲਈ ਦਿਨ ਤੈਅ ਕਰਦਿਆਂ ਸਾਫ ਕੀਤਾ ਸੀ ਕਿ ਗੱਲਬਾਤ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਪ੍ਰਕਿਰਿਆ ਬਾਰੇ ਹੀ ਹੋਵੇਗੀ, ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨ ਕਿਸਾਨਾਂ ਨੂੰ ਸੰਕੇਤ ਦੇ ਰਹੇ ਹਨ ਕਿ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ । ਫਿਰ ਵੀ ਕਿਸਾਨ ਗੱਲਬਾਤ ਲਈ ਤਿਆਰ ਹਨ ਅਤੇ ਅੱਜ 30 ਦਸੰਬਰ ਨੂੰ ਗੱਬਬਾਤ ਵਿਚ ਹਿੱਸਾ ਲੈਣਗੇ। ਪਰ ਇਹ ਸਪਸ਼ਟ ਹੈ ਕਿ ਸਰਕਾਰ ਦਾ ਰਵੱਈਆ ਗੱਲਬਾਤ ਨੂੰ ਕਿਸੇ ਪਾਸੇ ਲਾਉਣ ਵਾਲਾ ਨਹੀਂ ਹੈ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਇਕ ਦਿਨ ਪਹਿਲਾਂ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਯਾਦ ਆਉਣਾ ਹੈ ਕਿ ਉਨ੍ਹਾਂ ’ਤੇ ਦਬਾਅ ਕੰਮ ਨਹੀਂ ਕਰਦਾ, ਬੇਤੁਕਾ ਨਹੀਂ ਹੈ, ਪਰ ਕਿਸਾਨ ਵੀ ਚੰਗੀ ਤਰਾਂ ਜਾਣਦੇ ਹਨ ਕਿ ਉਨ੍ਹਾਂ ਦਾ ਸੰਘਰਸ਼ ਲੰਬਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ