Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਸਿਹਤ

ਕੋਰੋਨਾ ਦਾ ਕਹਿਰ- ਅੱਜ ਮੁਹਾਲੀ 'ਚੋਂ 26 'ਤੇ ਚੰਡੀਗੜ੍ਹ 'ਚੋਂ ਆਏ 10 ਪਾਜ਼ੀਟਿਵ ਕੇਸ

July 12, 2020 05:52 PM
ਚੰਡੀਗੜ, 12 ਜੁਲਾਈ (ਏਜੰਸੀ) : ਇੱਕ ਦੂਸਰੇ ਨਾਲ ਜੁੜਦੇ ਮੁਹਾਲੀ 'ਤੇ ਚੰਡੀਗੜ੍ਹ ਵਿੱਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆਏ ਹਨ। ਐਂਤਵਾਰ ਨੂੰ ਜਿੱਥੇ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ 26 ਕੇਸ ਪਾਜ਼ੀਟਿਵ ਪਾਏ ਗਏ ਹਨ ਉਥੇ ਰਾਜਧਾਨੀ ਚੰਡੀਗੜ੍ਹ ਤੋਂ 10 ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਦੋਵੇ ਪ੍ਰਸਾਸ਼ਨ ਚਿੰਤਾ ਵਿੱਚ ਡੁੱਬੇ ਹੋਏ ਹਨ। 
ਐਂਤਵਾਰ ਨੂੰ ਚੰਡੀਗੜ੍ਹ 'ਚੋਂ ਆਏ ਮਰੀਜ਼ਾਂ ਵਿੱਚ ਸੈਕਟਰ 32, 19, 45, 21, 63 'ਤੇ 7 ਤੋਂ ਮਾਮਲੇ ਆਏ ਹਨ ਜਦਕਿ ਚਾਰ ਠੀਕ ਹੋ ਘਰ ਜਾ ਚੁੱਕੇ ਹਨ। ਚੰਡੀਗੜ੍ਹ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 559 ਤੱਕ ਪਹੁੰਚ ਗਿਆ ਹੈ ਐਕਟਿਵ ਕੇਸ ਸਿਰਫ 134 ਰਹਿ ਗਏ ਹਨ। ਮੁਹਾਲੀ ਵਿੱਚ ਵੀ ਕੋਰੋਨਾ ਨੇ ਕਹਿਰ ਮਚਾ ਦਿੱਤਾ ਹੈ। ਅੱਜ 26 ਕੇਸ ਸਾਹਮਣੇ ਆਏ ਹਨ। ਸਾਰੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਿਵਲ ਸਰਜਨ ਮਨਜੀਤ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ। 
ਜ਼ਿਲ੍ਹੇ 'ਚ ਮਰੀਜ਼ਾਂ ਦਾ ਅੰਕੜਾ 392 ਤੱਕ ਪਹੁੰਚ ਗਿਆ ਹੈ। 271 ਮਰੀਜ਼ ਠੀਕ ਹੋ ਚੁੱਕੇ ਹਨ। 7 ਜਣਿਆ ਦੀ ਮੌਤ ਹੋ ਚੁੱਕੀ ਹੈ। 114 ਐਕਟਿਵ ਹਨ। ਅੱਜ ਦੇ 26 ਕੇਸਾਂ ਵਿਚੋਂ, 3 ਕੇਸ ਨਯਾਗਾਓਂ, 1 ਕੇਸ ਸ਼ਿਵਜੋਤ ਇਨਕਲੇਵ ਖਰੜ, 1 ਕੇਸ ਗਿਲਕੋ ਖਰੜ, 2 ਕੇਸ ਸ਼ਿਵਾਲਿਕ ਹੋਮਜ਼ ਖਰੜ, 1 ਕੇਸ ਸੰਨੀ ਇਨਕਲੇਵ ਖਰੜ, 3 ਕੇਸ ਢਕੋਲੀ, 3 ਕੇਸ ਸੰਨੀ ਇਨਕਲੇਵ ਜ਼ੀਰਕਪੁਰ, 2 ਕੇਸ ਸੋਹਾਣਾ, 1 ਕੇਸ ਸੈਕਟਰ-97, 1 ਕੇਸ ਡੇਰਾਬੱਸੀ, 2 ਕੇਸ ਝੰਜੇੜੀ, 4 ਕੇਸ ਵਾਰਡ ਨੰ. 15, ਕੁਰਾਲੀ ਅਤੇ 2 ਕੇਸ ਵਾਰਡ ਨੰ. 4 ਕੁਰਾਲੀ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਨਸੀਹਤ ਦਿੱਤੀ ਹੈ। 
ਜਿਕਰਯੋਗ ਹੈ ਕਿ ਮੁਹਾਲੀ ਪਹਿਲਾਂ ਕੋਰੋਨਾ ਮੁਕਤ ਹੋ ਗਿਆ ਸੀ। ਇਸਦੇ ਬਾਦ ਜੈਸੇ ਹੀ ਇੰਟਰ ਸਟੇਟ ਮੂਵੈਂਟ ਸ਼ੁਰੂ ਹੋਈ ਹੈ, ਉਸਦੇ ਬਾਦ ਤੋਂ ਕੋਰੋਨਾ ਸੰਬੰਧੀ ਨਵੇਂ ਕੇਸ ਆਉਣੇ ਸ਼ੁਰੂ ਹੋਏ ਹਨ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤ

ਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇ

ਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤ

ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਾਢੇ 17 ਲੱਖ ਦੇ ਪਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਪਾਜ਼ੇਟਿਵ

ਕੋਰੋਨਾ ਦੇ ਨਾਲ ਅਧਿਆਪਕ ਦੀ ਮੌਤ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 17 ਲੱਖ ਦੇ ਨੇੜੇ

ਪੰਜਾਬ 'ਚ ਅੱਜ ਕੋਰੋਨਾ ਹੋਇਆ 16 ਹਜ਼ਾਰ ਤੋਂ ਪਾਰ, 16 ਮੌਤਾਂ 'ਤੇ 665 ਨਵੇਂ ਕੇਸ

ਸਿਹਤ ਮੰਤਰੀ ਨੇ ਲੁਧਿਆਣਾ 'ਤੇ ਪ੍ਰਾਇਮਰੀ ਸਿਹਤ ਕੇਂਦਰ ਬਰਨਾਲਾ ਜੱਚਾ-ਬੱਚਾ ਸਿਹਤ ਸੰਭਾਲ ਦਾ ਰੱਖਿਆ ਨੀਂਹ ਪੱਥਰ

ਭਾਰਤ 'ਚ ਕੋਰੋਨਾ ਨਾਲ ਹੋਣ ਵਾਲੀ ਮੌਤ ਦੀ ਦਰ ਦੁਨੀਆ 'ਚ ਸਭ ਤੋਂ ਘੱਟ : ਡਾ. ਹਰਸ਼ਵਰਧਨ