Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਪੰਜਾਬ

ਕੋਵਿਡ ਕੇਅਰ ਸੈਂਟਰ 'ਚ ਬਤੌਰ ਵਲੰਟੀਅਰਜ਼ ਕੰਮ ਕਰਨ ਲਈ ਡਾਕਟਰਾਂ ਲਈ ਵਾਕ-ਇਨ-ਇੰਟਰਵਿਊ

July 12, 2020 06:08 PM
ਚੰਡੀਗੜ੍ਹ, 12 ਜੁਲਾਈ (ਏਜੰਸੀ) : ਕੋਵਿਡ -19 ਤਹਿਤ ਵਲੰਟੀਅਰ ਡਾਕਟਰਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਐਸ.ਏ.ਐਸ. ਨਗਰ ਦੇ ਕੋਵਿਡ ਕੇਅਰ ਸੈਂਟਰ ਵਿਚ ਬਤੌਰ ਵਲੰਟੀਅਰਜ਼ ਕੰਮ ਕਰਨ ਲਈ ਐਲੋਪੈਥਿਕ, ਡੈਂਟਲ ਅਤੇ ਆਯੂਸ਼ ਡਾਕਟਰਾਂ ਦੀ ਦਫਤਰ ਸਿਵਲ ਸਰਜਨ , ਮੋਹਾਲੀ ਵਿਖੇ ਵਾਕ-ਇਨ-ਇੰਟਰਵਿਊ ਰੱਖੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਲੰਟੀਅਰ ਐਮ.ਬੀ.ਬੀ.ਐਸ. ਐਲੋਪੈਥਿਕ ਡਾਕਟਰ ਨੂੰ 3500 ਰੁਪਏ ਪ੍ਰਤੀ ਦਿਨ, ਬੀ.ਡੀ.ਐਸ. ਡੈਂਟਲ ਡਾਕਟਰ 2800 ਰੁਪਏ ਪ੍ਰਤੀ ਦਿਨ ਅਤੇ ਬੀ.ਏ.ਐਮ.ਐਸ. / ਬੀ.ਐਚ.ਐਮ ,ਐਸ ਆਯੂਸ਼ ਡਾਕਟਰ ਨੂੰ 2000 ਰੁਪਏ ਪ੍ਰਤੀ ਦਿਨ ਮਾਣਭੱਤਾ ਦਿੱਤਾ ਜਾਵੇਗਾ। 
ਬੁਲਾਰੇ ਨੇ ਦੱਸਿਆ ਕਿ ਨਿਰਧਾਰਤ ਯੋਗਤਾ ਰੱਖਣ ਵਾਲੇ ਲੋੜਵੰਦ ਵਲੰਟੀਅਰ ਡਾਕਟਰ ਆਪਣੇ ਅਸਲ ਦਸਤਾਵੇਜ਼ ਲੈ ਕੇ 16 ਜੁਲਾਈ ਅਤੇ 17 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 4.00 ਵਜੇ ਤੱਕ ਦਫਤਰ ਸਿਵਲ ਸਰਜਨ, ਫੇਸ -6, ਮੋਹਾਲੀ ਵਿਖੇ ਵਾਕ-ਇਨ-ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਵਿਚਾਰਿਆ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਵਾਕ-ਇਨ-ਇੰਟਰਵਿਊ ਸਬੰਧੀ ਜਨਤਕ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਵੀ ਸੂਚਨਾ ਅਪਲੋਡ ਕਰ ਦਿੱਤੀ ਗਈ ਹੈ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ