Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਸਿਹਤ

ਮਿਸ਼ਨ ਫਤਿਹ ਰੈਡ ਕਰਾਸ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਕਰਵਾਇਆ ਗਿਆ ਜਾਣੂ

July 12, 2020 06:25 PM

ਵਾਇਰਸ ਸਬੰਧੀ ਜਾਗਰੂਕਤਾ ਪੈਫ਼ਲੈਂਟ ਦੀ ਵੀ ਕੀਤੀ ਵੰਡ 

ਬਠਿੰਡਾ, 12 ਜੁਲਾਈ (ਏਜੰਸੀ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਨੂੰ ਕਾਮਯਾਬ ਕਰਨ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਈ ਗਈ। ਇਸ ਦੌਰਾਨ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਅਧੀਨ 'ਯੂਨਾਈਟਿਡ ਵੈਲਫੇਅਰ ਸੁਸਾਇਟੀ' ਦੇ ਸਹਿਯੋਗ ਨਾਲ ਰਾਮਪੁਰਾ ਫੂਲ ਇਲਾਕੇ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਾਇਰਸ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ। 
 ਨਰੇਸ਼ ਪਠਾਣੀਆ ਨੇ ਕਿਹਾ ਕਿ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਇਨਸਾਨ ਵਿੱਚ ਸਾਹ ਰਾਹੀਂ ਫੈਲਦਾ ਹੈ। ਇਸ ਦੇ ਆਮ ਲੱਛਣਾਂ 'ਚ ਬੁਖ਼ਾਰ, ਸੁੱਕੀ ਖਾਂਸੀ ਅਤੇ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੁੰਦੀ ਹੈ। ਜਿਸ ਵਿਅਕਤੀ ਨੂੰ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ-ਘੱਟ ਇੱਕ-ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ ਤੇ ਗਲੇ ਨਾ ਮਿਲੋ। ਇਸ ਮੌਕੇ ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਚਿਪਕਾਏ ਗਏ ਅਤੇ ਵਾਇਰਸ ਦੇ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ। ਰੈਡ ਕਰਾਸ ਸੁਸਾਇਟੀ ਦੇ 'ਫਸਟ ਏਡ ਟ੍ਰੇਨਰ' ਸ਼੍ਰੀ ਨਰੇਸ਼ ਪਠਾਣੀਆ ਤੇ ਸ਼੍ਰੀ ਵਿਜੇ ਭੱਟ ਨੇ ਇਲਾਕਾ ਨਿਵਾਸੀਆਂ ਨੂੰ ਹੱਥ ਧੋਣ ਦੇ ਤਰੀਕੇ ਸਿਖਾਏ ਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੂੰਹ ਤੇ ਮਾਸਕ ਲਗਾਓ, ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਨਾਲ ਵਾਰ-ਵਾਰ ਧੋਵੋ, ਸਮਾਜਿਕ ਦੂਰੀ ਦਾ ਖਿਆਲ ਰੱਖੋ ਤੇ ਭੀੜ-ਭਾੜ ਵਾਲੀਆਂ ਥਾਵਾਂ 'ਚ ਜਾਣ ਤੋਂ ਪ੍ਰਹੇਜ਼ ਕਰੋ। 
ਇਸ ਤੋਂ ਇਲਾਵਾ ਬਠਿੰਡਾ ਸ਼ਹਿਰ 'ਚ ਭਾਈ ਘਨਈਆ ਜੀ ਸੇਵਾ ਸੁਸਾਇਟੀ ਭਾਗੂ ਰੋਡ ਬਠਿੰਡਾ ਦੇ ਸੇਵਾਦਾਰ ਕੁਲਜੀਤ ਸਿੰਘ ਸੰਧੂ ਨੇ ਵੀ 'ਮਿਸ਼ਨ ਫਤਿਹ' ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ। ਰਾਮਪੁਰਾ ਫੂਲ ਵਿਖੇ ਉਘੇ ਖ਼ੂਨਦਾਨੀਆਂ ਪਵਨ ਮਹਿਤਾ, ਪ੍ਰੀਤਮ ਸਿੰਘ, ਰਾਜ ਕੁਮਾਰ ਜੋਸ਼ੀ, ਮਨੋਹਰ ਤੇ ਸੰਦੀਪ ਦੇ ਸਹਿਯੋਗ ਨਾਲ 'ਮਿਸ਼ਨ ਫਤਿਹ' ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗਿਆ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤ

ਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇ

ਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤ

ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਾਢੇ 17 ਲੱਖ ਦੇ ਪਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਪਾਜ਼ੇਟਿਵ

ਕੋਰੋਨਾ ਦੇ ਨਾਲ ਅਧਿਆਪਕ ਦੀ ਮੌਤ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 17 ਲੱਖ ਦੇ ਨੇੜੇ

ਪੰਜਾਬ 'ਚ ਅੱਜ ਕੋਰੋਨਾ ਹੋਇਆ 16 ਹਜ਼ਾਰ ਤੋਂ ਪਾਰ, 16 ਮੌਤਾਂ 'ਤੇ 665 ਨਵੇਂ ਕੇਸ

ਸਿਹਤ ਮੰਤਰੀ ਨੇ ਲੁਧਿਆਣਾ 'ਤੇ ਪ੍ਰਾਇਮਰੀ ਸਿਹਤ ਕੇਂਦਰ ਬਰਨਾਲਾ ਜੱਚਾ-ਬੱਚਾ ਸਿਹਤ ਸੰਭਾਲ ਦਾ ਰੱਖਿਆ ਨੀਂਹ ਪੱਥਰ

ਭਾਰਤ 'ਚ ਕੋਰੋਨਾ ਨਾਲ ਹੋਣ ਵਾਲੀ ਮੌਤ ਦੀ ਦਰ ਦੁਨੀਆ 'ਚ ਸਭ ਤੋਂ ਘੱਟ : ਡਾ. ਹਰਸ਼ਵਰਧਨ