Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਪੰਜਾਬ

ਪਿੰਡ ਸਲੋਹ ਦੇ ਵੋਟਰਾਂ ਨੂੰ ਕਰਵਾਈ ਕੋਵਾ ਪੰਜਾਬ ਐਪ ਡਾਊਨਲੋਡ

July 12, 2020 06:50 PM
ਨਵਾਂਸ਼ਹਿਰ, 12 ਜੁਲਾਈ (ਏਜੰਸੀ) : ਮਿਸ਼ਨ ਫ਼ਤਿਹ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਲੋਹ ਦੇ ਬੂਥ ਨੰਬਰ 84 ਦੇ ਬੀ ਐਲ ਓ ਤਰਸੇਮ ਲਾਲ ਅਤੇ ਬੂਥ ਨੰਬਰ 85 ਦੇ ਬੀ ਐਲ ਓ ਬਲਵਿੰਦਰ ਕੁਮਾਰ ਵਲੋ ਉਨ੍ਹਾਂ ਦੇ ਬੂਥ ਦੇ ਵੋਟਰਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਵਾਈ ਗਈ। ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਅੱਜ ਘਰ ਘਰ ਵਿਸਿਟ ਕਰਕੇ ਜਿੰਨਾ ਵੋਟਰਾ ਕੋਲ ਸਮਾਰਟ ਫੋਨ ਸਨ ਉਨ੍ਹਾਂ ਦੇ ਫੋਨ ‘ਤੇ ਪਲੇਅ ਸਟੋਰ ਵਿਚ ਜਾ ਕੇ ਫਿਰ ਕੋਵਾਂ ਪੰਜਾਬ ਸਰਚ ਕੀਤਾ ਗਿਆ ਫਿਰ ਆਪਣਾ ਫੋਨ ਨੰਬਰ ‘ਤੇ ਨਾਮ ਭਰਨ ਤੋ ਬਾਦ ਪੰਜਾਬ ਇੰਸਟਾਲ ਕੀਤਾ ਗਿਆ ਪੂਰਾ ਇੰਸਟਾਲ ਹੋਣ ਤੋ ਬਾਦ ਓਪਨ ਕੀਤਾ ਗਿਆ। ਇਸ ਤੋਂ ਬਾਦ ਦੇਖਿਆ ਗਿਆ ਕਿ ਪੰਜਾਬ ਐਪ ਚਲ ਰਹੀ ਹੈ ਜਾ ਨਹੀਂ ਇਸ ਦੇ ਚੱਲਣ ਤੋਂ ਬਾਅਦ ਵੋਟਰ ਦਾ ਮੋਬਾਈਲ ਨੰਬਰ ਨੋਟ ਕਰਕੇ ਰਿਪੋਰਟ ਭੇਜੀ ਗਈ। 
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਐਪ ਤੇ ਈ ਪਾਸ ਵੀ ਲਿਆ ਜਾ ਸਕਦਾ ਹੈ। ਇਸ ਐਪ ਨਾਲ ਸਾਨੂੰ ਪੰਜਾਬ ਵਿਚ ਕੋਰੋਨਾ ਦੇ ਮਰੀਜਾ ਦਾ ਸਟੇਟਸ ਵੀ ਪਤਾ ਲਗਦਾ ਰਹਿਦਾ ਹੈ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਕੇ ਸਾਡੇ ਨੇੜੇ ਤੇੜੇ ਕੋਈ ਮਰੀਜ ਹੈ ਕਿ ਨਹੀਂ। ਨਾਲ ਹੀ ਕੋਰੋਨਾ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ ਲਈ ਸਰੀਰਕ ਦੁਰੀ ਬਣਾਈ ਰੱਖਣ ਲਈ ਅਤੇ ਲੋੜ ਪੈਣ ਤੇ ਟੇਸਟ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਮੌਕੇ ਬੂਥਾ ਦੇ ਵੋਟਰਾਂ ਖਾਸ ਕਰਕੇ ਨਵੇਂ ਵੋਟਰਾਂ ਵਲੋ ਪੂਰੇ ਉਤਸਾਹ ਨਾਲ ਇਹ ਐਪ ਡਾਊਨਲੋਡ ਕੀਤੀ ਗਈ। ਜਿਨ੍ਹਾਂ ਵਿੱਚ, ਬਿੱਟੂ ਰਾਮ ਹਰੀਸ ਗੁਰੂ ਬਲਵਿੰਦਰ ਕੁਮਾਰ , ਵਿੱਦਿਆ, ਦਲਵੀਰ ਗੁਰੂ, ਹਰਮੇਸ ਲਾਲ,ਕੁਲਵਿੰਦਰ, ਹਰਜਿੰਦਰ ਰਾਮ, ਮਹਿੰਦਰ ਪਾਲ, ਰਾਜਿੰਦਰ ਕੁਮਾਰ, ਮਨੀ ਕੁਮਾਰ, ਹਰਭਜਨ ਲਾਲ, ਹਰਜਿੰਦਰ ਕੁਮਾਰ, ਗੋਵਿੰਦ, ਸੁਰਿੰਦਰ ਪੰਚ ਵਲੋ ਸੰਪੂਰਨ ਸਹਿਯੋਗ ਦਿੱਤਾ ਗਿਆ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ