Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਦੇਸ਼

ਕੇਰਲ : 9 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ

January 02, 2021 11:21 AM

- ਵਿਦਿਆਰਥੀਆਂ ’ਚ ਦਿੱਸਿਆ ਉਤਸ਼ਾਹ

ਤਿਰੁਅਨੰਤਪੁਰਮ, 1 ਜਨਵਰੀ (ਏਜੰਸੀਆਂ) : ਕੋਰੋਨਾ ਵਾਇਰਸ ਲਾਗ਼ ਦੇ ਮੱਦੇਨਜ਼ਰ 9 ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਕੇਰਲ ’ਚ ਸਕੂਲ ਮੁੜ ਖੋਲ੍ਹ ਦਿੱਤੇ ਗਏ ਅਤੇ ਇੰਨੇ ਦਿਨਾਂ ਬਾਅਦ ਸਕੂਲ ਜਾ ਰਹੇ ਵਿਦਿਆਰਥੀਆਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰ ਦੇ ਨਿਰਦੇਸ਼ ’ਤੇ ਕੇਰਲ ਦੇ ਸਕੂਲਾਂ ’ਚ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਸੀਮਿਤ ਘੰਟਿਆਂ ਲਈ ਚਲਾਈਆਂ ਗਈਆਂ । ਪਰ ਹੋਰ ਵਿਦਿਆਰਥੀਆਂ ਤੋਂ ਦੂਰੀ ਬਣਾਏ ਰੱਖਣ ਅਤੇ ਇਕ ਬੈਂਚ ’ਤੇ ਸਿਰਫ਼ ਇਕ ਵਿਦਿਆਰਥੀ ਦੇ ਬੈਠਣ ਦੇ ਸਖ਼ਤ ਨਿਰਦੇਸ਼ ਕਾਰਨ ਕੁਝ ਵਿਦਿਆਰਥੀਆਂ ’ਚ ਨਿਰਾਸ਼ਾ ਦਿੱਸੀ। ਇਨ੍ਹਾਂ 9 ਮਹੀਨਿਆਂ ’ਚ ਵਿਦਿਆਰਥੀ ਆਨਲਾਈਨ ਜਮਾਤਾਂ ’ਚ ਹਿੱਸਾ ਲੈ ਰਹੇ ਸਨ। ਉਨ੍ਹਾਂ ਦੇ ਸਰੀਰ ਦਾ ਤਾਪਮਾਨ ਮਾਪਣ ਲਈ ਸਕੂਲਾਂ ਦੇ ਪ੍ਰਵੇਸ਼ ਦੁਆਰ ’ਤੇ ਡਿਜ਼ੀਟਲ ਥਰਮਾਮੀਟਰ ਲਾਇਆ ਗਿਆ ਹੈ। ਇਹ ਪ੍ਰਕਿਰਿਆ ਅਧਿਕਾਰੀਆਂ ਵਲੋਂ ਜਾਰੀ ਦਿਸ਼ਾਨਿਰਦੇਸ਼ਾਂ ਅਨੁਸਾਰ ਜ਼ਰੂਰੀ ਹੈ । ਮਾਤਾ-ਪਿਤਾ ਤੋਂ ਸਹਿਮਤੀ ਪੱਤਰ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਕੂਲ ਕੰਪਲੈਕਸ ’ਚ ਪ੍ਰਵੇਸ਼ ਦਿੱਤਾ ਗਿਆ। ਮਾਰਚ ’ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਦੇ ਬਾਅਦ ਤੋਂ ਹੀ ਕੇਰਲ ’ਚ ਸਕੂਲ ਬੰਦ ਰਹੇ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ