Friday, February 26, 2021 ePaper Magazine
BREAKING NEWS
ਸੁਨੀਲ ਛੇਤਰੀ ਆਪਣੇ ਕਰੀਅਰ ਦਾ ਸਮਾਪਨ ਬੰਗਲੁਰੂ ਐੱਫਸੀ ਦੀ ਤਰਫੋਂ ਹੀ ਕਰਨਗੇ : ਨੌਸ਼ਾਦ ਮੂਸਾਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬ

ਸਰਕਾਰੀ ਸਕੂਲਾਂ ’ਚ ਪੜ੍ਹਦੇ 1,74,015 ਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣ ਨਾਲ ਹੋਰ ਚੰਗੇ ਨਤੀਜੇ ਆਉਣਗੇ: ਸਿੰਗਲਾ

January 02, 2021 12:59 PM

ਲਹਿਰਾਗਾਗਾ/1 ਜਨਵਰੀ/ਖੋਖਰ: ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਦੇ ਤੀਜੇ ਪੜਾਅ ਦੌਰਾਨ ਵੰਡੇ ਜਾ ਰਹੇ 44,015 ਸਮਾਰਟਫੋਨ ਨਾਲ ਸੂਬੇ ਦੇ ਸਰਕਾਰੀ ਸਕੂਲਾਂ ’ਚ ਬਾਰਵੀਂ ਜਮਾਤ ਦੇ ਸਾਰੇ 1,74,015 ਵਿਦਿਆਰਥੀਆਂ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਮਾਰਟਫੋਨ ਦੇਣ ਦਾ ਵਾਅਦਾ ਪੂਰਾ ਕਰ ਲਿਆ ਗਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੰਡੇ ਜਾ ਰਹੇ ਇਨਾਂ ਸਮਾਰਟਫੋਨਾਂ ਦੀ ਮਦਦ ਨਾਲ ਆਗ਼ਾਮੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਹੋਰ ਵੀ ਚੰਗੇ ਆਉਣਗੇ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਸਰਕਾਰ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਚੋਣਾਂ ਦੌਰਾਨ ਕੀਤਾ ਹਰ ਇੱਕ ਵਾਅਦਾ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੂਰਾ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਸਦਕਾ ਹੀ ਉਨਾਂ ਦੇ ਆਪਣੇ ਮਹਿਕਮੇ, ਸਿੱਖਿਆ ਵਿਭਾਗ, ਵਿਚ ਵੀ ਮਿਆਰੀ ਸੁਧਾਰ ਹੋਇਆ ਹੈ ਅਤੇ ਸਕੂਲਾਂ ਦੇ ਸੁਧਰ ਰਹੇ ਨਤੀਜੇ ਤੇ ਲਗਤਾਰ ਵੱਧ ਰਹੇ ਦਾਖਲੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਉਨਾਂ ਕਿਹਾ ਕਿ 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਕਮਾਨ ਸੰਭਾਲੀ ਸੀ ਤਾਂ ਉਸ ਮੌਕੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਇਵੇਟ ਸਕੂਲਾਂ ਤੋਂ ਬਹੁਤ ਹੇਠਾਂ ਸਨ ਪਰ ਮੁੱਖ ਮੰਤਰੀ ਦੀ ਯੋਗ ਅਗਵਾਈ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਇਵੇਟ ਸਕੂਲਾਂ ਤੋਂ ਚੰਗੇ ਹੋ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰਨ ਦੇ ਨਾਲ-ਨਾਲ ਇਨਾਂ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਵੀ ਮਿਆਰੀ ਸੁਧਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਨਾਂ ਸੁਧਾਰਾਂ ਸਦਕਾ ਹੀ ਇਸ ਸਾਲ ਲਗਭਗ ਸਾਢੇ 3 ਲੱਖ ਨਵੇਂ ਦਾਖਲੇ ਹੋਏ ਹਨ ਜਿਨਾਂ ’ਚੋਂ ਵੱਡੀ ਗਿਣਤੀ ’ਚ ਵਿਦਿਆਰਥੀ ਪ੍ਰਾਇਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ’ਚ ਦਾਖ਼ਲਾ ਲੈ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤੇ ਆਨਲਾਇਨ ਟੀਚਰ ਟਰਾਂਸਫ਼ਰ ਪਾਲਿਸੀ, ਸਿੱਖਿਆ ਵਿਭਾਗ ਵਿਚ ਅਧਿਕਾਰੀਆਂ ਦੀ ਸਿੱਧੀ ਭਰਤੀ ਅਤੇ ਸਮਾਰਟ ਸਕੂਲ ਬਣਾਉਣ ਵਰਗੇ ਕਦਮਾਂ ਨੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ’ਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ। ਉਨਾਂ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਗਿਆ ਹੈ ਅਤੇ ਪੜਾਈ ਨਿਰਵਿਘਨ ਜਾਰੀ ਰੱਖਣ ਲਈ ਆਨਲਾਇਨ ਕਲਾਸਾਂ ਦੇ ਨਾਲ-ਨਾਲ ਸਿਲੇਬਸ ਨਾਲ ਸਬੰਧਤ ਲੈਕਚਰ ਇੰਟਰਨੈੱਟ ਅਤੇ ਟੀ.ਵੀ. ’ਤੇ ਵੀ ਰਿਲੇਅ ਕੀਤੇ ਗਏ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੀਤ ਲਹਿਰ ਦੇ ਮੱਦੇਨਜ਼ਰ ਅੱਜ ਇਕੱਲੇ ਸੰਗਰੂਰ ਜ਼ਿਲੇ ਵਿਚ ਹੀ 47 ਥਾਂਵਾਂ ’ਤੇ ਸਮਾਰਟਫ਼ੋਨ ਵੰਡੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਦੂਰ ਨਾ ਜਾਣਾ ਪਵੇ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਸਮਾਰਟਫ਼ੋਨ ਵੰਡੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ

ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਡਰੀਮ ਬਿਲਡਰਜ਼ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਟਿੱਬੀ ਸਾਹਿਬ ਗਊਸ਼ਾਲਾ ਵਿਖੇ ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਇਲਾਜ

ਰੂਪਨਗਰ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 8 ਕੁੜੀਆਂ ਤੇ 4 ਮੁੰਡੇ ਕਾਬੂ

ਲੋਕਤੰਤਰ ’ਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸ਼ਵਾਸ਼ ਨਹੀਂ: ਸੰਯੁਕਤ ਕਿਸਾਨ ਮੋਰਚਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਸੰਯੁਕਤ ਕਿਸਾਨ ਮੋਰਚੇ ਦੇ ਸਦੇ ’ਤੇ ਐਸਡੀਐਮ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

‘ਮੌਸਮ ਦੀ ਤਬਦੀਲੀ ਦੇ ਚਲਦਿਆਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ’