Tuesday, August 11, 2020 ePaper Magazine
BREAKING NEWS
ਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀ

ਰਾਜਨੀਤੀ

ਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ   

July 12, 2020 08:58 PM

ਏਜੰਸੀਆਂ
ਨਵੀਂ ਦਿੱਲੀ, 12 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੱਦਾਖ ਮਾਮਲੇ 'ਤੇ ਮੋਦੀ ਸਰਕਾਰ ਨੂੰ ਇਕ ਵਾਰ ਫਿਰ ਘੇਰਿਆ ।
ਰਾਹੁਲ ਨੇ ਕਿਹਾ ਕਿ ਅਜਿਹਾ ਕਦੇ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ? ਰਾਹੁਲ ਨੇ ਇਕ ਨਿਊਜ਼ ਰਿਪੋਰਟ ਨੂੰ ਟਵੀਟ ਕਰਦੇ ਹੋਏ ਮੋਦੀ ਸਰਕਾਰ ਤੋਂ ਸਵਾਲ ਕੀਤਾ, ਜਿਸ 'ਚ ਸੁਰੱਖਿਆ ਮਾਹਰ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਐੱਲਏਸੀ ਦੇ ਮੁੱਦੇ 'ਤੇ ਚੀਨ ਨਾਲ ਤਣਾਅ ਨੂੰ ਲੈ ਕੇ ਮੀਡੀਆ ਨੂੰ ਗੁੰਮਰਾਹ ਕਰ ਰਹੀ ਹੈ ।
ਗਲਵਾਨ ਵਾਦੀ 'ਚ ਇਹ ਸਥਿਤੀ ਭਾਰਤ ਲਈ ਨੁਕਸਾਨਦੇਹ ਸਾਬਤ ਹੋਵੇਗੀ । ਇਸੇ ਰਿਪੋਰਟ ਨੂੰ ਟਵੀਟ ਕਰਦੇ ਹੋਏ ਰਾਹੁਲ ਨੇ ਕਿਹਾ, ''ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ?
ਲੱਦਾਖ 'ਚ ਐੱਲਏਸੀ 'ਤੇ ਗਲਵਾਨ ਵਾਦੀ 'ਚ ਚੀਨੀ ਫੌਜ ਨਾਲ ਖੂਨੀ ਝੜਪ ਦੇ ਬਾਅਦ ਤੋਂ ਰਾਹੁਲ ਗਾਂਧੀ  ਲਗਾਤਾਰ ਮੋਦੀ ਸਰਕਾਰ ਦੀ ਨੀਤੀ ਨੂੰ ਲੈ ਕੇ ਸਵਾਲ ਕਰ ਰਹੇ ਹਨ ।
ਇਸ ਮਾਮਲੇ 'ਤੇ ਰਾਹੁਲ ਕਹਿੰਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਦਾਅਵੇ ਨਾਲ ਖੜ੍ਹੇ ਹਨ, ਪਰ ਉਹ ਸਾਡੀ ਫੌਜ ਨਾਲ ਖੜ੍ਹੇ ਨਜ਼ਰ ਨਹੀਂ ਆਉਂਦੇ ਹਨ ।
ਦੱਸਣਾ ਬਣਦਾ ਹੈ ਕਿ 15 ਜੂਨ ਦੀ ਰਾਤ ਲੱਦਾਖ 'ਚ ਐੱਲਏਸੀ 'ਤੇ ਗਲਵਾਨ ਵਾਦੀ 'ਚ ਚੀਨ ਨਾਲ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ । ਉਸ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਸਵਾਲ ਕਰ ਰਹੇ ਹਨ ।

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਕੋਈ ਮੇਰੇ ਨਾਲ ਨਾਰਾਜ਼ ਹੈ ਤਾਂ ਉਸਨੂੰ ਦੂਰ ਕਰਨਾ ਮੇਰੀ ਜ਼ਿੰਮੇਵਾਰੀ : ਗਹਿਲੋਤ

ਸੰਗਠਨ ਅਤੇ ਪਾਰਟੀ ਲਈ ਜੋ ਜ਼ਰੂਰੀ ਸੀ, ਉਹੀ ਕੀਤਾ : ਸਚਿਨ ਪਾਇਲਟ

ਮੁੱਖ ਮੰਤਰੀ ਨੇ ਬਾਜਵਾ ਦੇ ਬਦਲਾਖੋਰੀ ਦੇ ਦੋਸ਼ ਨਕਾਰੇ

ਵਾਤਾਵਰਣ ਪ੍ਰਭਾਵ ਆਕਲਨ ਦਾ ਮਸੌਦਾ ਵਾਪਸ ਲਵੇ ਸਰਕਾਰ : ਰਾਹੁਲ ਗਾਂਧੀ

ਰਾਹੁਲ ਅਤੇ ਪ੍ਰਿਯੰਕਾ ਨਾਲ ਮਿਲੇ ਸਚਿਨ ਪਾਇਲਟ, ਕਾਂਗਰਸ 'ਚ ਵਾਪਸੀ ਦੀਆਂ ਕਿਆਸਅਰਾਈਆਂ ਤੇਜ਼

ਮੋਦੀ ਦੀਆਂ ਗਲਤ ਨੀਤੀਆਂ ਕਾਰਨ 14 ਕਰੋੜ ਨੌਜਵਾਨ ਹੋਏ ਬੇਰੋਜ਼ਗਾਰ : ਰਾਹੁਲ

ਦੇਸ਼ ਦੇ ਮਜ਼ਦੂਰ ਕਿਸਾਨ ਮੋਦੀ ਸਰਕਾਰ ਨੂੰ ਦੇਸ਼ ਨੂੰ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ

ਕਾਂਗਰਸ ਦੀ ਅੰਦਰੂਨੀ ਲੜਾਈ ਭਖੀ ਕੈਪਟਨ ਨੇ ਹਟਾਈ ਬਾਜਵਾ ਦੀ ਸੁਰੱਖਿਆ

ਰਾਹੁਲ ਦਾ ਸਰਕਾਰ ਤੇ ਤੰਜ, 'ਗੂੰਗੀ ਤਾਂ ਪਹਿਲਾਂ ਹੀ ਸੀ, ਹੁਣ ਅੰਨ੍ਹੀ ਅਤੇ ਬੋਲ੍ਹੀ ਵੀ ਹੈ'

ਰਿੰਕੂ ਵਰਮਾ ਮੁੱਲਾਂਪੁਰ ਦਾ ਦੇਹਾਂਤ