Tuesday, August 11, 2020 ePaper Magazine
BREAKING NEWS
ਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ ਸ਼ੋਪੀਆ ਐਨਕਾਊਂਟਰ : ਹੋਵੇਗੀ ਜਾਂਚ, ਫ਼ੌਜ ਨੇ ਦਿੱਤੇ ਆਦੇਸ਼ਨਹੀਂ ਰਹੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ

ਦੁਨੀਆ

ਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰ

July 12, 2020 09:03 PM

ਅੰਤਿਮ ਅਰਦਾਸ 14, ਜੁਲਾਈ ਨੂੰ ਮਹਿਰਾਜ ਵਿਖੇ
ਲੱਖੂ ਭੁੱਲਰ
ਮਹਿਰਾਜ 12, ਜੁਲਾਈ: ਕੈਨੇਡਾ ਦੇ ਸ਼ਹਿਰ ਸਰੀ (ਵੈਨਕੂਵਰ) ਰਹਿੰਦੇ ਮਹਿਰਾਜ ਵਾਸੀ ਉੱਘੇ ਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਬਿੱਲੀ (26) ਦੀ ਦਿਮਾਗੀ ਨਾੜੀ ਫਟਣ ਨਾਲ ਹੋਈ ਬੇਵਕਤੀ ਤੇ ਦੁੱਖਦਾਈ ਮੌਤ ਦੀ ਖ਼ਬਰ ਮਹਿਰਾਜ ਪੁੱਜਦਿਆਂ ਹੀ ਨਗਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਹਸਮੁੱਖ ਸੁਭਾਅ ਅਤੇ ਆਪਣੇ ਦੋਸਤਾਂ ਦਾ ਹਰ ਦਿਲ ਅਜ਼ੀਜ਼ ਗੁਰਵਿੰਦਰ ਸਿੰਘ ਬਿੱਲੀ ਪਿਛਲੇ ਸਾਲ ਹੀ ਕੈਨੇਡਾ ਸਿਟੀਜ਼ਨ ਲੜਕੀ ਨਾਲ ਸ਼ਾਦੀ ਹੋਣ ਉਪਰੰਤ ਕੈਨੇਡਾ ਗਿਆ ਸੀ ਅਤੇ ਪਿੱਛੋਂ ਆਪਣੇ ਪਿਤਾ ਜਗਦੇਵ ਸਿੰਘ ਨੂੰ ਵੀ ਉੱਥੇ ਬੁਲਾ ਲਿਆ ਸੀ।ਇਸ ਮੌਕੇ ਕੁਲਦੀਪ ਸਿੰਘ ਕਬੱਡੀ ਖਿਡਾਰੀ, ਕੁਲਵਿੰਦਰ ਸਿੰਘ, ਅਮਰਵੀਰ ਸਿੰਘ ਬਿੱਲਾ ਕੈਨੇਡਾ, ਮਨਿੰਦਰ ਸਿੰਘ ਮਿੰਦੀ, ਧਰਮਵੀਰ ਸਿੰਘ ਅਤੇ ਹੋਰ ਖਿਡਾਰੀਆਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਇੱਕ ਹੋਣਹਾਰ ਖਿਡਾਰੀ ਸੀ ਜਿਸ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਖੇਡ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ।ਉਸ ਨੇ ਆਪਣੀ ਖੇਡ ਦੌਰਾਨ ਅਨੇਕਾਂ ਫੁੱਟਬਾਲ ਟੂਰਨਾਮੈਂਟਾਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ। ਇਸ ਮੌਕੇ ਦਾਰਾ ਕੈਨੇਡਾ, ਸੁਖਵਿੰਦਰ ਬੱਬੀ,ਹਰਿੰਦਰ ਹੈਰੀ ,ਕੁਲਵੰਤ ਕੰਤਾਂ, ਇੰਦਰਜੀਤ ਸਿੰਘ ਰਿੰਕੂ ਮਹਿਰਾਜ, ਲਵਪ੍ਰੀਤ ਸਿੰਘ ਗਹਿਲਾਂ, ਲੱਖਾਂ ਮਹਿਰਾਜ, ਜੀਤੀ ਤੇ ਤੇਜੂ ਮਹਿਰਾਜ ਡਾ ਸੰਦੀਪ ਸਿੰਘ ਬੱਬੂ , ਦੋਦੋ ਮਹਿਰਾਜ ਅਤੇ ਫੁੱਟਬਾਲ ਕਲੱਬ ਮਹਿਰਾਜ ਦੇ ਸਮੂਹ ਅਹੁਦੇਦਾਰਾਂ ਨੇ ਗੁਰਵਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਮਹਿਰਾਜ ਦੇ ਅਹੁਦੇਦਾਰਾਂ ਅਨੁਸਾਰ ਗੁਰਵਿੰਦਰ ਸਿੰਘ ਬਿੱਲੀ ਦਾ ਸਸਕਾਰ ਤਾਂ ਭਾਵੇਂ ਕੈਨੇਡਾ ਵਿੱਚ ਕਰ ਦਿੱਤਾ ਗਿਆ ਹੈ ਪਰ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 14 ਜੁਲਾਈ ਦਿਨ ਮੰਗਲਵਾਰ ਨੂੰ ਮਹਿਰਾਜ ਦੇ ਰਾਮਸਰਾ ਗੁਰਦੁਆਰਾ ਸਾਹਿਬ ਪੱਤੀ ਕਰਮਚੰਦ ਵਿਖੇ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਵ੍ਹਾਈਟ ਹਾਉਸ ਦੇ ਬਾਹਰ ਗੋਲੀਬਾਰੀ, ਟਰੰਪ ਨੂੰ ਸੁਰੱਖਿਅਤ ਥਾਂ 'ਤੇ ਲੈ ਜਾਇਆ ਗਿਆ

ਪਾਕਿਸਤਾਨ 'ਚ ਬੀਤੇ 3 ਦਿਨਾਂ ਤੋਂ ਪਏ ਤੇਜ਼ ਮੀਂਹ ਨਾਲ 50 ਦੀ ਮੌਤ

ਜਿਰਾਫ਼ ਦੇਖਣ ਨਾਈਜਰ ਜੰਗਲ ਗਏ ਜੰਗਲੀ ਜੀਵ ਪ੍ਰੇਮੀਆਂ ਨੂੰ ਅੱਤਵਾਦੀਆਂ ਨੇ ਗੋਲੀਆਂ ਨਾਲ ਭੁੰਨਿਆ

ਵੁਹਾਨ 'ਚ ਠੀਕ ਹੋਏ 90 ਫੀਸਦੀ ਕੋਰੋਨਾ ਮਰੀਜਾਂ ਦੇ ਫੇਫੜੇ ਖਰਾਬ

ਦੁਨੀਆ ਭਰ 'ਚ 1.90 ਕਰੋੜ ਤੋਂ ਪਾਰ ਕੋਰੋਨਾ ਪੀੜਤ, ਅਮਰੀਕਾ-ਬ੍ਰਾਜੀਲ 'ਚ ਵੱਧ ਰਿਹਾ ਹੈ ਮੌਤਾਂ ਦਾ ਦੌਰ

ਅਮਰੀਕੀ ਹਸਪਤਾਲ਼ ਦਾ ਦਾਅਵਾ, ਆਰਐਫਐਲ-100 ਦਵਾਈ ਨਾਲ ਠੀਕ ਹੋਏ ਕੋਰੋਨਾ ਮਰੀਜ਼

ਬੇਰੂਤ ਧਮਾਕੇ ਨਾਲ ਸੰਬੰਧਿਤ ਜਾਂਚ ਤੋਂ ਬਾਅਦ ਪੋਰਟ ਦੇ 16 ਮੁਲਾਜ਼ਮ ਹਿਰਾਸਤ 'ਚ

ਬੇਰੂਤ : ਧਮਾਕੇ ਦੀ ਲਪੇਟ 'ਚ ਆਈ ਭਾਰਤੀ ਮੂਲ ਦੀ ਪੱਤਰਕਾਰ ਜ਼ਖ਼ਮੀ

ਚੀਨ 'ਚ ਹੁਣ ਨਵੇਂ ਵਾਇਰਸ ਦਾ ਕਹਿਰ, 7 ਦੀ ਮੌਤ, 60 ਸੰਕਰਮਿਤ

ਭਾਰਤੀ ਮੂਲ ਦੇ ਡਾਕਟਰ ਨਿਊਯਾਰਕ ਸ਼ਹਿਰ ਦੇ ਹੈਲਥ ਕਮਿਸ਼ਨਰ ਨਿਯੁਕਤ