Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਪੰਜਾਬ

ਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾ

July 12, 2020 09:19 PM

ਕੇ.ਐਲ. ਮੁਕਸਰੀ
ਸ੍ਰੀ ਮੁਕਤਸਰ ਸਾਹਿਬ, 12 ਜੂਲਾਈ: ਆਖਿਰਕਾਰ ਰੇਲਵੇ ਵਿਭਾਗ ਨੇ ਮੁਕਤਸਰ ਸ਼ਹਿਰ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਬੁੱੜਾ ਗੁੱਜਰ ਰੋਡ 'ਤੇ ਰੋਡ ਅੰਡਰ ਬ੍ਰਿਜ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਇਸ ਸਬੰਧੀ ਮੰਡਲ ਰੇਲਵੇ ਮੈਨੇਜਰ, ਫਿਰੋਜਪੁਰ ਨੇ ਆਪਣੇ ਪੱਤਰ ਨੰ:635 ਮਿਤੀ 10 ਜੂਨ 2020 ਰਾਂਹੀ ਆਪਣੇ ਅਧੀਨ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸੂਚਿਤ ਕੀਤਾ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਟਕ ਦੇ ਦੋਵੇਂ ਪਾਸੇ ਆਰਜੀ ਸੀਵਰ ਪੰਪ, ਨਜਾਇਜ਼ ਕਬਜ਼ੇ ਅਤੇ ਬਿਜਲੀ ਦੇ ਖੰਬੇ ਸ਼ਿਫਟ ਕਰਨ ਦੀ ਜਰੂਰਤ ਹੈ। ਜਨਸਹਿਤ ਵਿਭਾਗ ਨੇ ਸ਼ਹਿਰ ਦੇ ਸੀਵਰ ਸਿਸਟਮ ਨੂੰ ਰੇਲਵੇ ਲਾਇਨ ਕਰਕੇ ਦੋ ਹਿੱਸਿਆ ਵਿਚ ਵੰਡਿਆ ਹੋਇਆ ਹੈ। ਪਹਿਲਾ ਸਿਟੀ ਸਾਇਡ ਬਲੱਮਗੜ ਰੋਡ ਡਿਸਪੋਸਲ ਅਤੇ ਦੂਸਰਾ ਲਾਇਨ ਤੋਂ ਪਾਰ ਜਲਾਲਾਬਾਦ ਰੋਡ ਵਾਲਾ ਡਿਸਪੋਜਲ ਹੈ। ਨਿਯਮ ਅਨੁਸਾਰ ਸ਼ਹਿਰ ਵਿਚ ਡਾਟ ਵਾਲਾ ਸੀਵਰ ਮੰਜੂਰ ਹੋਇਆ ਸੀ। ਸਿਟੀ ਸਾਇਡ ਵੱਲ ਡਾਟ ਵਾਲਾ ਸੀਵਰ ਪਾ ਦਿੱਤਾ ਪਰ ਲਾਇਨੋ ਪਾਰ ਆਰਸੀਸੀ ਪਾਇਪ ਵਾਲਾ ਸੀਵਰ ਪਾ ਦਿੱਤਾ ਜੋ ਨਿਯਮਾਂ ਅਨੁਸਾਰ ਸਹੀ ਨਹੀਂ ਸੀ। ਸਾਲ 2002 ਵਿਚ ਫਾਟਕ ਪਾਰ ਸੇਮ ਕਾਰਨ ਸੀਵਰ ਬੈਠ ਗਿਆ ਜਿਸ ਕਾਰਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸਾਲ 2003 ਵਿਚ ਆਰਜੀ ਸੀਵਰੇਜ ਪੰਪ ਨੇੜੇ ਡੀਏਵੀ ਸਕੂਲ/ ਕਰਾਸਿੰਗ ਨੰਬਰ ਏ-29 ਲਾ ਕੇ ਸਿਟੀ ਸਾਇਡ ਮਸੀਤ ਵਾਲੇ ਚੌਕ ਦੇ ਮੇਨ ਹੋਲ ਵਿਚ ਸੀਵਰ ਦਾ ਗੰਦਾ ਪਾਣੀ ਪਾ ਦਿੱਤਾ। ਸਾਲ 2008 ਵਿਚ ਅਕਾਲੀ ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਵੱਖ-ਵੱਖ ਸਕੀਮਾ ਲਈ 100 ਕਰੋੜ ਰੁਪਏ ਦਿੱਤੇ ਸਨ ਅਤੇ ਸਾਲ 2009/10 ਵਿਚ ਪ੍ਰੋਵਾਈਡਿੰਗ ਐਂਡ ਲੇਈਂਗ ਆਰਸੀਸੀ ਪਰੈਸ਼ਰ ਪਾਇਪ ਬੁੱੜਾ ਗੁੱਜਰ ਰੋਡ ਪਾਰਟ-1 ਤੋਂ ਕੋਟਲੀ ਰੋਡ ਤੋਂ ਬਾਈਪਾਸ ਰੋਡ ਤੋਂ ਜਲਾਲਾਬਾਦ ਰੋਡ ਡਿਸਪੋਸਲ ਤੱਕ ਨਵਾਂ ਸੀਵਰ ਪਾਇਆ ਗਿਆ। ਡੀਕੇ ਬਾਂਸਲ ਨਿਗਰਾਣ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਫਰੀਦਕੋਟ ਨੇ ਆਪਣੇ ਪੱਤਰ ਨੰ:8742 ਮਿਤੀ 29 ਜੂਨ 2009 ਰਾਂਹੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੁਕਤਸਰ ਨੂੰ ਸੂਚਿਤ ਕੀਤਾ ਤੇ ਫਾਟਕੋ ਪਾਰ ਸੀਵਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਟੈਸਟਿੰਗ ਵੀ ਹੋ ਚੁੱਕੀ ਹੈ ਅਤੇ ਜਲਦ ਹੀ ਸੜਕਾਂ ਦੀ ਮੁਰੰਮਤ ਕਰਕੇ ਸੀਵਰ ਚਾਲੂ ਕਰ ਦਿੱਤਾ ਜਾਵੇਗਾ। ਆਰਟੀਆਈ ਦੇ ਜਵਾਬ ਵਿਚ ਵਿਭਾਗ ਨੇ ਦੱਸਿਆ ਕਿ ਫਾਟਕੋ ਪਾਰ ਏਰੀਏ ਦੇ ਸੀਵਰ ਦਾ ਪਾਣੀ ਜਲਾਲਾਬਾਦ ਰੋਡ ਤੇ ਡਿਸਪੋਜਲ ਤੇ ਇਕੱਠਾ ਕੀਤਾ ਜਾਂਦਾ ਹੈ ਜੋ ਬਾਅਦ ਵਿਚ ਟ੍ਰੀਟ ਕਰਕੇ ਵਧਾਈ ਡ੍ਰੇਨ ਵਿਚ ਪਾਈਆ ਜਾਂਦਾ ਹੈ।ਪਰ ਬਦਕਿਸਮਤੀ ਨਾਲ ਬੁੜਾ ਗੁਜਰ ਰੋਡ-ਕੋਟਲੀ ਰੋਡ ਦਾ ਸੀਵਰ ਧੱਸਣ/ ਸਿਲਟ ਕਾਰਣ ਫੇਲ ਹੋ ਗਿਆ ਜਿਸ ਕਾਰਣ ਆਰਜੀ ਸੀਵਰੇਜ ਪੰਪ ਨੇੜੇ ਡੀਏਵੀ ਸਕੂਲ ਬੰਦ ਨਾ ਹੋ ਸਕਿਆ, 2003 ਤੋਂ ਲਗਾਤਾਰ ਫਾਟਕੋ ਪਾਰ ਦਾ ਸੀਵਰ ਦਾ ਪਾਣੀ ਮਸੀਤ ਚੌਕ ਵਿਚ ਉਲਟ ਦਿਸ਼ਾ ਵੱਲ ਸੁਟਿਆ ਜਾ ਰਿਹਾ ਹੈ ਜਿਸ ਕਰਕੇ ਸਿਟੀ ਸਾਇਡ ਦਾ ਸੀਵਰ ਅੋਵਰ-ਲੋਡ ਅਤੇ ਫਾਟਕੋ ਪਾਰ ਦਾ ਸੀਵਰ ਅੰਡਰ ਲੋਵ ਚੱਲ ਰਿਹਾ ਹੈ। ਇਹ ਆਰਜੀ ਸੀਵਰੇਜ ਪੰਪ ਅੰਡਰ ਬ੍ਰਿਜ ਦੀ ਉਸਾਰੀ ਵਿਚ ਬਹੁਤ ਵੱਡਾ ਅੜਿੱਕਾ ਬਣਿਆ ਹੋਇਆ ਹੈ। ਉਕਤ ਤੱਥਾ ਤੋਂ ਸਪੱਸ਼ਟ ਹੁੰਦਾ ਹੈ ਕਿ ਮੁਕਤਸਰ ਦੇ ਸੀਵਰੇਜ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਗਲਤ ਰਿਪੋਰਟਿੰਗ ਕੀਤੀ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ