Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਹਰਿਆਣਾ

ਸਿਰਸਾ ਖੇਤਰ 'ਚ ਮੁੜ ਪਸਾਰੇ ਕੋਰੋਨਾ ਨੇ ਪੈਰ

July 12, 2020 09:26 PM

ਕਾਲਾਂਵਾਲੀ ਦੇ ਡੀਐਸਪੀ ਦਫ਼ਤਰ ਤੱਕ ਪੁਜਿਆ ਕਰੋਨਾਂ ਦਾ ਕਹਿਰ
ਸੁਰਿੰਦਰ ਪਾਲ ਸਿੰਘ
ਸਿਰਸਾ, 12 ਜੁਲਾਈ: ਸਿਰਸਾ ਜਿਲ੍ਹੇ ਵਿੱਚ ਕੋਰੋਨਾ ਮਰੀਜਾਂ ਦੀ ਸੰਖਿਆ ਹਰ ਰੋਜ਼ ਵਧਦੀ ਜਾ ਰਹੀ ਹੈ। ਸਿਰਸਾ ਦੇ ਸਰਕਾਰੀ ਹਸਪਤਾਲ ਦੇ ਸੀ ਐਮ ਓ ਡਾਕਟਰ ਇੰਦਰ ਨੈਨ ਨੇ ਦੱਸਿਆ ਕਿ ਸਿਰਸਾ ਵਿੱਚ ਕਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 190 ਤੱਕ ਪਹੁੰਚ ਗਈ ਹੈ ਅਤੇ 120 ਵਿਅਕਤੀ ਤੰਦੁਰੁਸਤ ਹੋ ਚੁੱਕੇ ਹਨ। ਇਸੇ ਤਰਾਂ ਕਾਲਾਂਵਾਲੀ ਦਾ ਡੀਐਸਪੀ ਦਫ਼ਤਰ ਨੂੰ ਦੋ ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਐਸਐਮਓ ਮਨਦੀਪ ਸਿੰਘ ਨੇ ਦੱਸਿਆ ਕਿ ਕਾਲਾਂਵਾਲੀ ਦੇ ਡੀਐਸਪੀ ਨਰ ਸਿੰਘ ਦਾ ਨਿਵਾਸ ਸਿਰਸਾ ਵਿੱਚ ਹੀ ਹੈ ਅਤੇ ਪੁਸ਼ਟੀ ਹੋਣ ਵਲੋਂ ਪਹਿਲਾਂ ਉਹ ਸਿਰਸਾ ਆਪਣੇ ਘਰ ਹੀ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਡੀਐਸਪੀ ਦਫ਼ਤਰ ਵਿੱਚ ਜ਼ਰੂਰੀ ਕਾਗਜਾਂ ਦੀ ਸੰਭਾਲ ਕਰਨ ਦੇ ਬਾਅਦ ਦਫ਼ਤਰ ਨੂੰ ਪੂਰੀ ਤਰ੍ਹਾਂ ਸੈਨਿਟਾਇਜ਼ ਕੀਤਾ ਗਿਆ ਹੈ ਅਤੇ ਕਾਲਾਂਵਾਲੀ ਦੇ ਮਾਡਲ ਟਾਊਨ ਸਥਿਤ ਡੀਐਸਪੀ ਦਫ਼ਤਰ ਨੂੰ ਦੋ ਦਿਨਾਂ ਲਈ ਸੀਲ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵਲੋਂ ਡੀਐਸਪੀ ਦਫ਼ਤਰ ਦੇ ਕਰੀਬ 20 ਪੁਲਸ ਕਰਮਚਾਰੀਆਂ ਦੇ ਸੈਂਪਲ ਲਈ ਗਏ ਹਨ ।ਸਿਹਤ ਵਿਭਾਗ ਦੇ ਸਿਵਲ ਸਰਜਨ ਡਾ: ਇੰਦਰ ਨੈਨ ਅਤੇ ਐਸਐਮਓ ਮਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਨਾਗਰਿਕ ਮਾਸਕ, ਸੈਨੇਟਾਇਜ਼ਰ ਅਤੇ ਸਾਮਾਜਕ ਦੂਰੀ ਦਾ ਪਾਲਣ ਕਰਨਗੇ ਤਾਂ ਜ਼ਰੂਰ ਹੀ ਕੋਰੋਨਾ ਨੂੰ ਮਾਤ ਦੇ ਸਕਦੇ ਹਨ। ਸਿਵਲ ਸਰਜਨ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਕੋਰੋਨਾ ਸੰਕਰਮਣ ਦੇ ਅੰਕੜੇ ਵਧਣ ਨੂੰ ਲੈ ਕੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੇ ਉਨ੍ਹਾਂ ਕਿਹਾ ਕਿ ਜੇ ਬਾਜ਼ਾਰਾਂ ਵਿੱਚ ਵੱਧ ਰਹੀ ਭੀੜ ਨੂੰ ਕਾਬੂ ਕੀਤਾ ਜਾਵੇ ਤਾਂ ਸਮੁਦਾਇਕ ਸੰਕਰਮਣ ਨੂੰ ਰੋਕਿਆ ਜਾ ਸਕਦਾ ਹੈ। ਸਿਹਤ ਵਿਭਾਗ ਨੇ ਕੋਰੋਨਾ ਸੰਕਰਮਣ ਦੇ ਆਂਕੜੇ ਵਧਣ ਨੂੰ ਲੈ ਕੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਲੋਕ ਮਾਸਕ ਅਤੇ ਸਾਮਾਜਕ ਦੂਰੀ ਦਾ ਪਾਲਣ ਨਹੀਂ ਕਰ ਰਹੇ। ਜਿਸ ਕਾਰਨ ਜਿਲ੍ਹੇ ਵਿੱਚ ਸੰਪਰਕ ਵਿੱਚ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਵੱਧਦੀ ਜਾ ਰਹੀ ਹੈ। ਜੇਕਰ ਪ੍ਰਸ਼ਾਸਨ ਨੇ ਬਾਜ਼ਾਰਾਂ ਵਿੱਚ ਵੱਧ ਰਹੀ ਭੀੜ ਨੂੰ ਕਾਬੂ ਕਰੇ ਤਾਂ ਸਮੁਦਾਇਕ ਸੰਕਰਮਣ ਨੂੰ ਰੋਕਿਆ ਜਾ ਸਕਦਾ ਹੈ ।ਜਿਲ੍ਹੇ ਵਿੱਚ ਸੰਕਰਮਿਤ ਮਰੀਜ਼ਾਂ ਦੀ ਸੰਖਿਆ 190 ਤੱਕ ਪਹੁਂਚ ਗਈ ਹੈ ਅਤੇ ਪਿਛਲੇ ਚਾਰ ਦਿਨਾਂ ਵਿੱਚ ਕੋਰੋਨਾ ਸੰਕਰਮਣ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਸਿਰਸਾ ਦੇ ਸਰਕਾਰੀ ਹਸਪਤਾਲ ਦੇ ਸੀ ਐਮ ਓ ਡਾਕਟਰ ਇੰਦਰ ਨੈਨ ਨੇ ਦੱਸਿਆ ਕਿ ਕੋਰੋਨਾ ਸੰਕਰਮਣ ਨੂੰ ਰੋਕਣ ਲਈ ਜਿਲ੍ਹੇ ਵਿੱਚ ਵਧੇਰੇ ਕੰਟੈਨਮੇਂਟ ਜੋਨ ਬਣਾਏ ਗਏ ਹਨ। ਡਾ: ਨੈਨ ਨੇ ਲੋਕਾਂ ਸਾਮਾਜਿਕ ਦੂਰੀ ਬਣਾਈ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸਿਸ਼ਾਂ ਸਦਕਾ ਕੋਰੋਨਾ ਸੰਕਰਮਣ ਤੇ ਜਲਦੀ ਕਾਬੂ ਪਾ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ