Tuesday, August 11, 2020 ePaper Magazine
BREAKING NEWS
ਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ ਸ਼ੋਪੀਆ ਐਨਕਾਊਂਟਰ : ਹੋਵੇਗੀ ਜਾਂਚ, ਫ਼ੌਜ ਨੇ ਦਿੱਤੇ ਆਦੇਸ਼ਨਹੀਂ ਰਹੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ

ਹਰਿਆਣਾ

ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ

July 12, 2020 09:29 PM

ਪੀੜਤ ਕਿਸਾਨਾਂ ਨੇ ਹਲਕਾ ਐਲਨਾਬਾਦ ਦੇ ਵਿਧਾਇਕ ਅਭੈ ਚੌਟਾਲਾ ਰੋਲ ਰੋਏ ਦੁਖੜੇ
ਸੁਰਿੰਦਰ ਪਾਲ ਸਿੰਘ
ਸਿਰਸਾ, 12 ਜੁਲਾਈ : ਸਿਰਸਾ ਖੇਤਰ ਦੀਆਂ ਅਨੇਕਾਂ ਫਰਜ਼ੀ ਫਰਮਾਂ ਦੇ ਕਰੋੜਾਂ ਦੇ ਘੋਟਾਲੇ ਤੋ ਸਿਰਸਾ ਪ੍ਰਸਾਸ਼ਨ ਅਣਜਾਣ ਨਹੀ ਪਰ ਹਰ ਰੋਜ਼ ਛੋਟੀਆਂ ਵੱਡੀਆਂ ਫਰਮਾਂ ਦੇ ਘਪਲੇ ਘੋਟਾਲਿਆਂ ਕਾਰਨ ਸਿਰਸਾ ਦਾ ਨਾਮ ਦੂਰ ਦੂਰ ਤੱਕ ਮਸ਼ਹੂਰ ਹੈ। ਇਸੇ ਤਰਾਂ ਦੇ ਮਾਮਲੇ ਵਿਚ ਸਿਰਸਾ ਨੇੜਲੇ ਬਲਾਕ ਤਲਵਾੜਾ ਖੁਰਦ ਦੇ ਕਿਸਾਨਾ ਵੱਲੋ ਵੇਚੀ ਕਣਕ ਦੀ ਫਸਲ ਦਾ ਸਿਰਸਾ ਦੀ ਅਨਾਜ ਮੰਡੀ ਦੀ ਫਰਮ ਚਿਮਨਾ ਰਾਮ ਭੀਮ ਸੈਨ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਈ ਹੇ।
ਪੀੜਤ ਕਿਸਾਨ ਇਨਸਾਫ ਨਾਂ ਮਿਲਣ ਕਰਕੇ ਹਲਕਾ ਇਨੈਲੋ ਨੇਤਾ ਤੇ ਹਲਕਾ ਐਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੂੰ ਮਿਲੇ ਅਤੇ ਉਨ੍ਹਾਂ ਕੋਲੋਂ ਮਦਦ ਦੀ ਅਪੀਲ ਕੀਤੀ। ਫਰਮ ਦੀ ਲੁੱਟ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਦੱਸਿਆ ਕਿ ਬੇਸ਼ੱਕ ਹਰਿਆਣਾ ਸਰਕਾਰ ਨੇ ਮੇਰੀ ਫਸਲ ਮੇਰਾ ਬੀਮਾ ਯੋਜਨਾ ਸ਼ੁਰੂ ਕਰਕੇ ਕੀਤੀ ਹੈ। ਪਰ ਬਹੁਤੇ ਕਿਸਾਨ ਪੋਰਟਲ ਅਤੇ ਹੋਰ ਅਨੇਕਾਂ ਦਿੱਕਤਾਂ ਨੂੰ ਲੈ ਕੇ ਆਪਣੇ ਆੜ੍ਹਤੀਆਂ ਉੱਤੇ ਵਿਸ਼ਵਾਸ ਕਰ ਰਹੇ ਹਨ। ਜਿਸਦਾ ਫਾਇਦਾ ਉਠਾਉਂਦੇ ਹੋਏ ਉਕਤ ਫ਼ਰਮ ਦੇ ਸੰਚਾਲਕ ਰਿੰਕੂ ਅਤੇ ਸੰਜੇ ਨੇ ਭੋਲੇ ਭਾਲੇ ਕਿਸਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਅਤੇ ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਸਿਰਸਾ ਤੋਂ ਫਰਾਰ ਹੋ ਗਏ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਕੋਲ ਰਪਟ ਵੀ ਦਰਜ਼ ਕਰਵਾਈ ਪਰ ਇਕ ਮਹੀਨਾ ਬੀਤਣ ਤੇ ਵੀ ਉਨ੍ਹਾਂ ਦੇ ਆੜ੍ਹਤੀਆਂ ਦੀ ਕੋਈ ਉੱਘ ਸੁੱਘ ਨਹੀਂ ਨਿੱਕਲੀ।
ਇਸ ਮਾਮਲੇ ਨੂੰ ਲੈ ਕੇ ਕਿਤਾਨ ਹਲਕਾ ਐਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੂੰ ਮਿਲੇ। ਅਭੈ ਨੇ ਕਿਹਾ ਕਿ ਇਹ ਸਭ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਸਦਕਾ ਹੋਇਆ ਹੈ। ਵਿਧਾਇਕ ਦਾ ਕਹਿਣਾ ਹੈ ਕਿ ਜਦੋਂ ਮਾਰਕੀਟ ਕਮੇਟੀ ਦਾ ਡਿਊਟੀ ਮਜਿਸਟੇਟ ਅਤੇ ਹੋਰ ਕਰਮਚਾਰੀ ਨਿਯੁਕਤ ਕੀਤੇ ਗਏ ਸਨ ਤਾਂ ਕਿਸ ਤਰ੍ਹਾਂ ਕਿਸਾਨਾਂ ਦੀ ਕਰੋੜਾਂ ਰੂਪੈ ਦੀ ਹਜ਼ਾਰਾਂ ਕੁਇੰਟਲ ਕਣਕ ਵੱਖ ਵੱਖ ਪ੍ਰਦੇਸ਼ਾਂ ਲਈ ਵਿਕਰੀ ਲਈ ਭੇਜ ਦਿੱਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਡੀਐੱਸਪੀ ਐਲਨਾਬਾਦ ਨੂੰ ਵੀ ਮਿਲੇ ਸਨ ਅਤੇ ਉਨਾਂ ਕੋਲ ਵੀ ਇਸ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਆੜਤੀਆਂ ਦੇ ਫਰਾੜ ਦਾ ਸ਼ਿਕਾਰ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਣਕ ਦੀ ਕੀਮਤ ਨਾ ਮਿਲਣ ਕਾਰਨ ਭੁੱਖੇ ਮਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਕੋਲ ਆਉਣ ਵਾਲੀ ਫ਼ਸਲ ਨੂੰ ਪਕਾਉਣ ਲਈ ਪੈਸੇ ਨਹੀਂ ਹਨ। ਪੀੜਤ ਕਿਸਾਨ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਕਿਹਾ ਕਿ ਉਹ ਆਰਥਿਕ ਤੰਗੀ ਦੇ ਚੱਲਦੇ ਮਾਨਯੋਗ ਰਾਸ਼ਟਰਪਤੀ ਤੋਂ ਮੌਤ ਦੀ ਅਗਿਆ ਲੈਣ ਲਈ ਮਜ਼ਬੂਰ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ

ਸ਼ਰਾਬ ਘੁਟਾਲੇ ਸੰਬੰਧੀ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਿੱਚਕਾਰ ਮਤਭੇਦ ਉਜਾਗਰ

ਪਿੰਡ ਤਖ਼ਤਮੱਲ ਦੇ ਨੌਜਵਾਨਾਂ ਨੇ ਖ਼ੇਤਰ ਨੂੰ ਹਰਾ ਭਰਾ ਕਰਨ ਦਾ ਬੀੜਾ ਚੁੱਕਿਆ

ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇ

ਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ

ਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਪੰਚਕੂਲਾ 'ਚ ਘੰਟਿਆਂ ਦੌਰਾਨ 68 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ

ਭੀਸ਼ਮ ਸਾਹਨੀ ਦੀ ਯੁੱਗ ਪਲਟਾਊ ਸਿਰਜਣਾ ਅੱਜ ਵੀ ਪ੍ਰਸੰਗਕ : ਡਾ. ਹਰਵਿੰਦਰ

ਬਾਰਵਾ ਵਿੱਚ ਹੋਮਿਓਪੈਥਿਕ ਡਿਸਪੈਂਸਰੀ ਖੋਲ੍ਹਣ ਦੇ ਫੈਸਲੇ ਦਾ ਹਰ ਪਾਸੇ ਹੋਇਆ ਸਵਾਗਤ

ਸਿਰਸਾ 'ਚ ਕਰਮਚਾਰੀ ਸੰਗਠਨ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖਿਲਾਫ਼ ਗਰਜ਼ੇ