Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਪੰਜਾਬ

ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ

July 12, 2020 09:39 PM
ਚੰਡੀਗੜ੍ਹ, 12 ਜੁਲਾਈ (ਏਜੰਸੀ) : ਪੰਜਾਬ 'ਚ ਅੱਜ ਜਿੱਥੇ 19 ਜ਼ਿਲਿਆਂ ਵਿੱਚੋਂ 234 ਕੇਸ ਪਾਜ਼ੀਟਿਵ ਪਾਏ ਗਏ ਹਨ ਉਥੇ ਹੀ 15 ਜ਼ਿਲਿਆਂ ਵਿੱਚੋਂ 352 ਮਰੀਜ਼ ਠੀਕ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸਦੇ ਇਲਾਵਾ ਚਾਰ ਜਣੇ ਕੋਰੋਨਾ ਅੱਗੇ ਦਮ ਤੋੜ ਗਏ ਹਨ। ਜਿਹਨਾਂ 'ਚ ਅੰਮ੍ਰਿਤਸਰ 2, ਪਠਾਨਕੋਟ 1, ਸੰਗਰੂਰ 1 ਸ਼ਾਮਿਲ ਹਨ। 
ਸਰਕਾਰੀ ਰਿਪੋਰਟ ਅਨੁਸਾਰ ਅੱਜ ਲੁਧਿਆਣਾ 60, ਜਲੰਧਰ 36, ਅੰਮ੍ਰਿਤਸਰ 22, ਮੁਹਾਲੀ 23, ਨਵਾਂਸ਼ਹਿਰ 23, ਪਟਿਆਲਾ 21, ਬਠਿੰਡਾ 12, ਸੰਗਰੂਰ 12, ਮਾਨਸਾ 6, ਪਠਾਨਕੋਟ 2, ਹੁਸ਼ਿਆਰਪੁਰ 2, ਮੁਕਤਸਰ 2, ਫਿਰੋਜ਼ਪੁਰ 2, ਫ਼ਤਹਿਗੜ੍ਹ ਸਾਹਿਬ 2, ਕਪੂਰਥਲਾ 2, ਰੋਪੜ ਤੋਂ ਚਾਰ ਸ਼ਾਮਿਲ ਹਨ। ਠੀਕ ਹੋਏ ਮਰੀਜ਼ਾਂ ਵਿੱਚ ਲੁਧਿਆਣਾ 277, ਮੁਹਾਲੀ 17, ਸੰਗਰੂਰ 9, ਬਠਿੰਡਾ 8, ਬਰਨਾਲਾ 6, ਨਵਾਂਸ਼ਹਿਰ 5, ਮੁਕਤਸਰ 5, ਮੋਗਾ 5, ਹੁਸ਼ਿਆਰਪੁਰ 5, ਮਾਨਸਾ 5, ਫਿਰੋਜ਼ਪੁਰ 4, ਫਤਿਹਗੜ• ਸਾਹਿਬ 2, ਪਠਾਨਕੋਟ 2, ਕਪੂਰਥਲਾ 1, ਫਾਜ਼ਿਲਕਾ 1 ਆਪਣੇ ਆਪਣੇ ਘਰਾਂ ਨੂੰ ਪਰਤ ਗਏ ਹਨ। ਸਿਹਤ ਵਿਭਾਗ ਨੇ ਹੁਣ ਤੱਕ 3 ਲੱਖ 95 ਹਜ਼ਾਰ 185 ਸੈਂਪਲ ਲਏ ਗਏ ਹਨ। 7821 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 5392 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। 2230 ਐਕਟਿਵ ਕੇਸ ਹਨ। 59 ਆਕਸੀਜਨ ਸਪੋਰਟ 'ਤੇ ਹਨ। 9 ਵੈਂਟੀਲੇਟਰ ਸਹਾਰੇ ਹਨ ਜਦਕਿ 199 ਮਰੀਜ਼ ਦਮ ਤੋੜ ਚੁੱਕੇ ਹਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ