Monday, March 01, 2021 ePaper Magazine
BREAKING NEWS
ਬਠਿੰਡਾ- ਡਿਵਾਈਡਰ ਨਾਲ ਟਕਰਾਈ ਕਾਰ, ਦੋ ਮੌਤਾਂ ਤੇ ਚਾਰ ਜ਼ਖਮੀਤਰਨਤਾਰਨ- ਨਸ਼ੇ ਦਾ ਓਵਰਡੋਜ਼ ਲੈਣ ਨਾਲ 36 ਸਾਲਾ ਨੌਜਵਾਨ ਦੀ ਮੌਤ400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਨਗਰ ਕੀਰਤਨ ਸਜਾਇਆਜਨ ਅੰਦੋਲਨ ਮੁਹਿੰਮ ਕੋਰੋਨਾ ਤਹਿਤ ਪੋਸਟਰਾਂ ਰਾਹੀਂ ਕੀਤਾ ਜਾਗਰੂਕਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲਐਸਜੀਪੀਸੀ ਵੱਲੋਂ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਜਥੇ ਨੂੰ ਰੋਕਣਾ ਸਿੱਖਾਂ ਨੂੰ ਰਹੇਗਾ ਰੜਕਦਾ-ਜਗੀਰ ਕੌਰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਪੰਜਾਬ ਕੇਂਦਰੀ ਯੂਨੀਵਰਸਿਟੀ 12ਵਾਂ ਸਥਾਪਨਾ ਦਿਵਸਸਾਕਾ ਸ੍ਰੀ ਨਨਕਾਣਾ ਸਾਹਿਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ 'ਚ ਵਿਸ਼ਾਲ ਗੁਰਮੀਤ ਸਮਾਗਮ

ਪੰਜਾਬ

ਰੋਬੋਟਿਕਸ ’ਚ ਪੀਐਚਡੀ ਕਰ ਰਹੇ ਵਿਦਿਆਰਥੀ ਸਰਵੇਸ਼ ਸੈਣੀ ਨੂੰ ਦਿੱਤਾ 3 ਲੱਖ ਰੁਪਏ ਦਾ ਐਲਆਰ ਮੁੰਦਰਾ ਮੈਮੋਰੀਅਲ ਸਕਾਲਰਸ਼ਿੱਪ

January 06, 2021 01:17 PM

ਰੂਪਨਗਰ/5 ਜਨਵਰੀ/ਰਾਜਿੰਦਰ ਸੈਣੀ: ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਵਲੋਂ ਸਾਲ-2020 ਲਈ ਐਲ. ਆਰ. ਮੁੰਦਰਾ ਮੈਮੋਰੀਅਲ ਸਕਾਲਰਸਿੱਪ ਤਹਿਤ ਤਿੰਨ ਲੱਖ ਰੁਪਏ ਦਾ ਸਾਲਾਨਾ ਵਜੀਫ਼ਾ ਕੌਮੀ ਪੱਧਰ ਦੀ ਗੌਰਵਮਈ ਸੰਸਥਾ ਆਈਆਈਟੀ ਰੂੜਕੀ ਤੋ ਰੋਬੋਟਿਕਸ ‘ਚ ਪੀਐਚਡੀ ਕਰ ਰਹੇ ਵਿਦਿਆਰਥੀ ਸਰਵੇਸ਼ ਸੈਣੀ ਨੂੰ ਦਿਤਾ ਗਿਆ। ਵਿਦਿਆਰਥੀ ਸਰਵੇਸ਼ ਸੈਣੀ ਨੂੰ ਤਿੰਨ ਲੱਖ ਰੁਪਏ ਦੇ ਵਜੀਫ਼ੇ ਦਾ ਚੈਕ ਸੈਣੀ ਭਵਨ ਵਿਖੇ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਭੇਟ ਕੀਤਾ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਇਹ ਵਜੀਫ਼ਾ ਭੇਟ ਕਰਦੇ ਹੋਏ ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ (ਰਜਿ.) ਰਾਹੀ ਇਸ ਵਜੀਫ਼ਾ ਅਰੰਭ ਕਰਨ ਵਾਲੇ ਡੋਨਰ ਲੇਟ ਸ਼੍ਰੀ ਐਲ. ਆਰ. ਮੁੰਦਰਾ ਦੀ ਇਸ ਗੱਲੋਂ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਉਚੇਰੀ ਸਿੱਖਿਆ ਨੂੰ ਉਤਸਾਹਿਤ ਕਰਨ ਦਾ ਜੋ ਰਾਹ ਅਪਣਾਇਆ ਹੈ, ਇਹ ਇੱਕ ਮਸਾਲ ਹੈ। ਉਨ੍ਹਾਂ ਕਿਹਾ ਕਿ ਜਿਆਦਾ ਕਰਕੇ ਬਹੁਤ ਸਾਰੀਆਂ ਸੰਸਥਾਵਾ ਛੋਟੇ ਵਜੀਫ਼ੇ ਤਾਂ ਦਿੰਦੀਆਂ ਹਨ ਪਰ ਉੱਚੇਰੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਮਦਦ ਘੱਟ ਹੀ ਮਿਲਦੀ ਹੈ। ਉੱਚਰੀ ਸਿਖਿਆ ਲਈ ਮਿਲੀ ਆਰਥਿਕ ਮਦਦ ਨਾਲ ਹੋਣਹਾਰ ਵਿਦਿਆਰਥੀਆਂ ਜਿੱਥੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰ ਸਕੱਣਗੇ ਉਸ ਦੇ ਨਾਲ ਨਾਲ ਉਹ ਦੇਸ਼ ਤੇ ਸਮਾਜ ਲਈ ਵੀ ਮਦਦਗਾਰ ਸਾਬਤ ਹੋਣਗੇ। ਡਿਪਟੀ ਕਮਿਸ਼ਨਰ ਨੇ ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ (ਰਜਿ.) ਨੂੰ ਇਸ ਵਿਲਖੱਣ ਵਜੀਫ਼ਾ ਅਮਲ ਵਿੱਚ ਲਿਆਉਣ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਵਿਦਿਆਰਥੀ ਸਰਵੇਸ਼ ਸੈਣੀ ਭਵਾਨੀ (ਹਰਿਆਣਾ) ਦੇ ਰਹਿਣ ਵਾਲੇ ਹਨ ਅਤੇ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉਠ ਚੁੱਕਾ ਹੈ ਅਤੇ ਇਸ ਵਿਦਿਆਰਥੀ ਦੀ ਚੋਣ ਇਸ ਵਜੀਫੇ ਲਈ ਪ੍ਰਾਪਤ 10 ਬਿਨੈਕਾਰਾਂ ਵਿੱਚੋ ਟਰੱਸਟ ਵਲੋਂ ਗਠਤ 5 ਮੈਂਬਰੀ ਕਮੇਟੀ ਵਲੋਂ ਨਿਰੋਲ ਵਿਦਿਆਰਥੀ ਦੇ ਵਿਦਿਅਕ ਕੈਰੀਅਰ ਤੇ ਡੋਨਰ ਵਲੋਂ ਤਹਿ ਸ਼ਰਤਾਂ ਦੇ ਆਧਾਰ ਤੇ ਕੀਤੀ ਗਈ ਹੈ। ਟਰੱਸਟ ਵਲੋਂ ਵਿਦਿਆਰਥੀ ਦੀ ਚੋਣ ਕਰਨ ਲਈ ਉੱਚ ਕੋਟੀ ਦੇ ਦੋ ਵਿਦਿਅਕ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਵਜੀਫ਼ਾ ਪ੍ਰਾਪਤ ਕਰਨ ਸਮੇਂ ਸਮਾਗਮ ਵਿੱਚ ਬੋਲਦਿਆ ਵਿਦਿਆਰਥੀ ਸਰਵੇਸ਼ ਸੈਣੀ ਨੇ ਕਿਹਾ ਕਿ ਉਸ ਨੂੰ ਇਹ ਵਜੀਫ਼ਾ ਪ੍ਰਾਪਤ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਸੰਸਥਾ ਦੀਆਂ ਇਛਾਵਾਂ ਤੇ ਪੂਰਾ ਉਤਰਣ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦੇ ਹੋਏ ਇਹ ਵਜੀਫ਼ਾ ਅਰੰਭ ਕਰਨ ਬਾਰੇ ਡੋਨਰ ਦੀਆਂ ਇਛਾਵਾਂ ਤੇ ਸ਼ਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਸੈਣੀ, ਵਾਇਸ ਚੇਅਰਮੈਨ ਡਾ. ਅਜਮੇਰ ਸਿੰਘ, ਸਕੱਤਰ ਅਮਰਜੀਤ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਟਰੱਸਟੀ ਡਾ. ਜਸਵੰਤ ਕੌਰ ਸੈਣੀ, ਰਾਜਿੰਦਰ ਸਿੰਘ ਗਿਰਨ, ਬਹਾਦਰਜੀਤ ਸਿੰਘ ਤੋਂ ਇਲਾਵਾ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਤੇ ਪਤਵੰਤੇ ਵਿਅਕਤੀ ਬਲਬੀਰ ਸਿੰਘ ਸੈਣੀ ਬੋਲਾ ਦਿੱਲੀ, ਰਾਜਿੰਦਰ ਸਿੰਘ ਨੰਨੂਆ, ਕੁਲਦੀਪ ਸਿੰਘ ਗੋਲੀਆ, ਪ੍ਰਦਮਣ ਸਿੰਘ, ਤਰਲੋਚਨ ਸਿੰਘ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਬਠਿੰਡਾ- ਡਿਵਾਈਡਰ ਨਾਲ ਟਕਰਾਈ ਕਾਰ, ਦੋ ਮੌਤਾਂ ਤੇ ਚਾਰ ਜ਼ਖਮੀ

ਨੇਵੀ ਵਿਚ ਟ੍ਰੇਡਸਮੈਨ ਮੇਟ ਦੀਆਂ ਅਸਾਮੀਆਂ ਲਈ 7 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ

ਤਰਨਤਾਰਨ- ਨਸ਼ੇ ਦਾ ਓਵਰਡੋਜ਼ ਲੈਣ ਨਾਲ 36 ਸਾਲਾ ਨੌਜਵਾਨ ਦੀ ਮੌਤ

400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਨਗਰ ਕੀਰਤਨ ਸਜਾਇਆ

ਜਨ ਅੰਦੋਲਨ ਮੁਹਿੰਮ ਕੋਰੋਨਾ ਤਹਿਤ ਪੋਸਟਰਾਂ ਰਾਹੀਂ ਕੀਤਾ ਜਾਗਰੂਕ

ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ 10 ਅਪ੍ਰੈਲ ਨੂੰ

ਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲ

ਐਸਜੀਪੀਸੀ ਵੱਲੋਂ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ

ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਜਥੇ ਨੂੰ ਰੋਕਣਾ ਸਿੱਖਾਂ ਨੂੰ ਰਹੇਗਾ ਰੜਕਦਾ-ਜਗੀਰ ਕੌਰ

ਸਾਕਾ ਸ੍ਰੀ ਨਨਕਾਣਾ ਸਾਹਿਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ 'ਚ ਵਿਸ਼ਾਲ ਗੁਰਮੀਤ ਸਮਾਗਮ