Friday, February 26, 2021 ePaper Magazine
BREAKING NEWS
ਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾਮਾਮਲਾ ਕਰੂਰਾ ਦੇ ਜੰਗਲ ਦੀ ਜ਼ਮੀਨ ਦਾ : ਜੰਗਲਾਤ ਵਿਭਾਗ ਦੀ ਖਰੀਦ ’ਚ ਵੱਡੇ ਘੁਟਾਲੇ ਆ ਸਕਦੇ ਨੇ ਸਾਹਮਣੇ, ਖਰੀਦੀ ਜ਼ਮੀਨ ਦਾ ਰਕਬਾ ਨਹੀਂ ਹੋ ਰਿਹੈ ਪੂਰਾਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰਦਿੱਲੀ ਕਿਸਾਨ ਅੰਦੋਲਨ : ਨੋਟਿਸ ਭੇਜੇ ਜਾਣ ਤੋਂ ਕਿਸਾਨਾਂ ’ਚ ਗੁੱਸੇ ਦੀ ਲਹਿਰਭਾਰਤ-ਪਾਕਿ ਕੰਟਰੋਲ ਰੇਖਾ ’ਤੇ ਗੋਲ਼ੀਬਾਰੀ ਰੋਕਣ ਲਈ ਸਹਿਮਤ

ਪੰਜਾਬ

ਵਿਦਿਆਰਥਣਾਂ ’ਚ ਸਕੂਲ ਆਉਣ ਦਾ ਉਤਸ਼ਾਹ

January 08, 2021 12:45 PM

ਭਵਾਨੀਗੜ੍ਹ/7 ਜਨਵਰੀ/ਰਾਜ ਕੁਮਾਰ ਖੁਰਮੀ: ਭਵਾਨੀਗੜ੍ਹ ਸਰਕਾਰੀ ਕੰਨਿਆ ਸਕੂਲ ਵਿਖੇ ਵਿਦਿਆਰਥਣਾਂ ਵਿਚ ਸਕੂਲ ਆਉਣ ਲਈ ਪੂਰਾ ਉਤਸ਼ਾਹ ਦੇਖ਼ਣ ਨੂੰ ਮਿਲਿਆ। ਇਸ ਦੌਰਾਨ ਜਦੋਂ ਸਕੂਲ ਦਾ ਦੌਰਾ ਕੀਤਾ ਤਾਂ ਸਵੇਰ ਦਾ ਸਭਾ ਹੋ ਰਹੀ ਸੀ । ਕੁਝ ਕੁ ਵਿਦਿਆਰਥਣਾਂ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਵਲੋਂ ਮਾਸਕ ਲਗਾਏ ਹੋਏ ਸਨ। ਇਸ ਮੌਕੇ ’ਤੇ ਸਕੂਲ ਦੀ ਪ੍ਰਿੰਸੀਪਲ ਨੀਰਜਾ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਿਦਾਇਤਾਂ ਮੁਤਾਬਿਕ ਜਮਾਤਾਂ ਦੇ ਕਮਰਿਆਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ । ਉਨਾਂ ਕਿਹਾ ਕਿ ਕੋਰੋਨਾ ਤੋਂ ਬਚਾਉਣ ਲਈ ਸਕੂਲ ਵਿਚ ਪੂਰੇ ਬੰਦੋਬਸਤ ਕੀਤੇ ਗਏ ਹਨ ।ਇਥੋਂ ਤੱਕ ਕੇ ਪੀਣ ਵਾਲੇ ਪਾਣੀ ਲਈ ਵੀ ਬਿਨਾਂ ਹੱਥ ਲਗਾਏ, ਪੈਰ ਨਾਲ ਹੀ ਟੂਟੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਹਿਲੇ ਦਿਨ 60 ਪ੍ਰਤੀਸ਼ਤ ਬੱਚੇ ਸਕੂਲ ਵਿਚ ਆ ਚੁੱਕੇ ਹਨ । ਆਉਣ ਵਾਲੇ ਦਿਨਾਂ ਵਿਚ ਹਾਜ਼ਰੀ ਹੋਰ ਵਧ ਜਾਵੇਗੀ। ਇਸ ਮੌਕੇ ’ਤੇ ਲੈਕਚਰਾਰ ਹਰਵਿੰਦਰ ਪਾਲ ਮੋਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਫੈਸਲੇ ’ਤੇ ਬੱਚੇ ਖ਼ੁਸ਼ ਦਿਖ਼ਾਈ ਦੇ ਰਹੇ ਹਨ। ਉਨਾਂ ਦੱਸਿਆ ਸਕੂਲ ਆਉਣ ’ਤੇ ਬੱਚਿਆਂ ਦਾ ਟਪਰੇਚਰ ਚੈੱਕ ਕੀਤਾ ਗਿਆ ਅਤੇ ਸਕੂਲ ਵਲੋਂ ਹਰ ਤਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰ ਵਲੋਂ ਮਾਸਕ ਸਕੂਲ ਦੇਣ ਦਾ ਤਾਂ ਕੋਈ ਪ੍ਰਬੰਧ ਨਹੀਂ, ਪਰ ਸਕੂਲ ਵਲੋਂ ਆਪਣੇ ਪੱਧਰ ’ਤੇ ਮਾਸਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਨੂੰ ਕਿਸੇ ਵੀ ਤਰਾਂ ਦੀ ਕੋਈ ਵੀ ਸਮੱਸਿਆ ਨਾ ਆਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਡਰੀਮ ਬਿਲਡਰਜ਼ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਟਿੱਬੀ ਸਾਹਿਬ ਗਊਸ਼ਾਲਾ ਵਿਖੇ ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਇਲਾਜ

ਰੂਪਨਗਰ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 8 ਕੁੜੀਆਂ ਤੇ 4 ਮੁੰਡੇ ਕਾਬੂ

ਲੋਕਤੰਤਰ ’ਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸ਼ਵਾਸ਼ ਨਹੀਂ: ਸੰਯੁਕਤ ਕਿਸਾਨ ਮੋਰਚਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਸੰਯੁਕਤ ਕਿਸਾਨ ਮੋਰਚੇ ਦੇ ਸਦੇ ’ਤੇ ਐਸਡੀਐਮ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

‘ਮੌਸਮ ਦੀ ਤਬਦੀਲੀ ਦੇ ਚਲਦਿਆਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ’

ਪਿਕਅੱਪ ਗੱਡੀ ਟਰੱਕ ਦੇ ਮਗਰ ਟਕਰਾਈ, ਡਰਾਈਵਰ ਵਾਲ ਵਾਲ ਬਚਿਆ