ਚੌਧਰੀ ਮਨਸੂਰ ਘਂਨੋਕੇ
ਕਾਦੀਆਂ, 7 ਜਨਵਰੀ : ਅੱਜ ਕਾਦੀਆਂ ਚ ਸਕੂਲ ਖੁਲਣ ਕਾਰਨ ਸਕੂਲਾਂ ਚ ਲੰਬੇ ਸਮੇਂ ਬਾਅਦ ਮੁੜ ਰੋਣਕਾਂ ਵਾਪਸ ਆ ਗਈਆਂ ਹਨ। ਕਾਦੀਆਂ ਸੀਨਿਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤਿ ਸੁਨੀਤਾ ਨੇ ਦੱਸਿਆ ਕਿ ਅੱਜ ਸਵੇਰੇ 5ਵੀਂ ਕਾਲਸ ਤੋਂ 12ਵੀਂ ਤੱਕ ਦੀਆਂ ਕਲਾਸਾਂ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਲਗਾਇਆਂ ਗਈਆਂ। ਸਕੂਲ ਚ ਮਾਸਕ, ਸੈਨੇਟਾਈਜ਼ੇਸ਼ਨ ਅਤੇ ਤਾਪਮਾਨ ਚੈਕ ਕਰਨ ਦੇ ਉਪਕਰਨ ਮੁਹੈਆ ਕਰਵਾਏ ਗਏ ਹਨ। ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਦੂਰੀ ਤੇ ਬੈਠਾਇਆ ਜਾ ਰਿਹਾ ਹੈ। ਸਕੂਲ ਖੁਲਣ ਨਾਲ ਵਿਦਿਆਰਥੀਆਂ ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।