Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਦੇਸ਼

ਵਿਵਾਦਿਤ ਟਿੱਪਣੀ ਮਾਮਲੇ ਵਿੱਚ ਫਿਲਮ ਅਭਿਨੇਤਰੀ ਕੰਗਨਾ ਰਣੌਤ ਤੋਂ ਮੁੰਬਈ ਪੁਲਿਸ ਦੀ ਪੁੱਛਗਿੱਛ

January 08, 2021 03:45 PM

ਮੁੰਬਈ, 08 ਜਨਵਰੀ (ਏਜੰਸੀ) : ਫਿਲਮ ਅਭਿਨੇਤਰੀ ਕੰਗਨਾ ਰਨੌਤ ਤੋਂ ਟਵਿੱਟਰ 'ਤੇ ਵਿਵਾਦਪੂਰਨ ਟਿੱਪਣੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਮੁੰਬਈ ਦੇ ਬਾਂਦਰਾ ਥਾਣੇ ਵਿੱਚ ਕੀਤੀ ਜਾ ਰਹੀ ਹੈ। ਇਸ ਕੇਸ ਦੀ ਰਿਪੋਰਟ ਮੁੰਬਈ ਪੁਲਿਸ ਨੂੰ 6 ਫਰਵਰੀ ਤੱਕ ਅੰਧੇਰੀ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕਰਨੀ ਹੈ।

ਬਾਂਦਰਾ ਥਾਣੇ ਰਵਾਨਾ ਹੋਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਜ਼ਰੀਏ ਵੀਡੀਓ ਜਾਰੀ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਗਣਾ ਰਣੌਤ ਨੇ ਮੁੰਬਈ ਦੀ ਬਾਂਦਰਾ ਪਾਲੀ ਹਿੱਲਜ਼ ਦੇ ਇੱਕ ਬੰਗਲੇ 'ਤੇ ਬ੍ਰਿਹਨਮੁੰਬਾਈ ਮਿਉਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਦੇ ਤਸ਼ੱਦਦ ਦੀ ਕਾਰਵਾਈ ਤੋਂ ਬਾਅਦ ਟਵਿੱਟਰ' ਤੇ ਇੱਕ ਪੋਸਟ ਵਿੱਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਕੀਤੀ ਸੀ। ਇਸ ਟਵੀਟ 'ਤੇ ਮੁਨੱਵਰ ਸ਼ੇਖ ਨੇ ਰਨੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਖਿਲਾਫ ਧਾਰਮਿਕ ਉਨਮਾਦ ਫੈਲਾਉਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ 'ਤੇ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਮੁਨੱਵਰ ਸ਼ੇਖ ਨੇ ਅੰਧੇਰੀ ਮੈਜਿਸਟਰੇਟ ਅਦਾਲਤ ਵਿੱਚ ਪਹੁੰਚ ਕੀਤੀ। ਮੈਜਿਸਟਰੇਟ ਅਦਾਲਤ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਮੁੰਬਈ ਪੁਲਿਸ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ।

ਇਸ ਤੋਂ ਬਾਅਦ ਮੁੰਬਈ ਪੁਲਿਸ ਨੇ 3 ਵਾਰ ਰਨੌਤ ਨੂੰ ਸੰਮਨ ਭੇਜਿਆ, ਪਰ ਕੰਗਣਾ ਪੁਲਿਸ ਸਾਹਮਣੇ ਪੇਸ਼ ਨਹੀਂ ਹੋਈ। ਰਣੌਤ ਨੇ ਮੈਜਿਸਟਰੇਟ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਹਾਈ ਕੋਰਟ ਨੇ ਕੰਗਨਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ

ਭਾਰਤ-ਬੰਗਲਾਦੇਸ਼ ਨੇ ਇੱਕ ਦੂਜੇ ਨੂੰ ਤੋਹਫੇ 'ਚ ਦਿੱਤੇ 'ਵਿੰਟੇਜ ਏਅਰਕ੍ਰਾਫਟ'

ਦਿੱਲੀ : ਕਾਸਮੈਟਿਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਲਾਸ਼ ਬਰਾਮਦ

ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਦਿੱਲੀ : ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਏਐਸਆਈ ਨੇ ਕੀਤੀ ਖੁਦਕੁਸ਼ੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਮੀ ਘੜਾਮੇਂ ਵਾਲਾ ਦਾ ਗੀਤ ‘ਅੰਦੋਲਨਜੀਵੀ’ ਰਿਲੀਜ਼

ਹਿਮਾਚਲ : ਵਿਧਾਨ ਸਭਾ ’ਚ ਰਾਜਪਾਲ ਨਾਲ ਖਿੱਚਧੂਹ, ਕਾਂਗਰਸ ਦੇ 5 ਵਿਧਾਇਕ ਮੁਅੱਤਲ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਨੌਜਵਾਨ ਕਿਸਾਨ ਏਕਤਾ ਦਿਵਸ ਮਨਾਇਆ

ਰੇਲਵੇ ਨੇ ਯਾਤਰੀਆਂ ਲਈ ਮੁੜ ਸ਼ੁਰੂ ਕੀਤੀ ਸਹੂਲਤ

ਹਿਮਾ ਦਾਸ ਆਸਾਮ ’ਚ ਬਣੀ ਡੀਐਸਪੀ