- ਦਿਲ ਜਿੱਤ ਲਵੇਗਾ ਫਰਸਟ ਲੁੱਕ
ਏਜੰਸੀ : ਬਾਲੀਵੁੱਡ ਅਭਿਨੇਤਰੀ ਜਾਨਹਵੀ ਕਪੂਰ ਨੇ ਬੀਤੇ ਦਿਨਾਂ 'ਚ ਕਈ ਫ਼ਿਲਮਾਂ ਨੂੰ ਸਾਈਨ ਕੀਤਾ ਹੈ | ਹੁਣ ਉਨ੍ਹਾਂ ਨੇ ਆਪਣੀ ਫ਼ਿਲਮਾਂ 'ਚ ਇੱਕ ਹੋਰ ਨਾਮ ਜੋੜਿਆ ਹੈ | ਅਭਿਨੇਤਰੀ ਨੇ 'ਗੁੱਡ ਲੱਕ ਜੈਰੀ' ਟਾਈਟਲ/ਸਿਰਲੇਖ ਤੋਂ ਆਪਣੀ ਆਉਣ ਵਾਲੀ ਫਿਲਮ ਦੀ ਘੋਸ਼ਣਾ ਕੀਤੀ ਅਤੇ ਫਿਲਮ ਹੁਣ ਫਲੋਰ 'ਤੇ ਜਾ ਚੁੱਕੀ ਹੈ | ਫਿਲਮ 'ਗੁੱਡ ਲੱਕ ਜੈਰੀ' 'ਚ ਜਾਨਹਵੀ ਕਪੂਰ ਦਾ ਜਿਹੜਾ ਗੈਟੱਪ ਹੈ ਉਸਨੂੰ ਦੇਖ ਕੇ ਤੁਸੀਂ ਦਿਲ ਦੇ ਬੈਠੋਗੇ |
ਅਭਿਨੇਤਰੀ ਜਾਨਹਵੀ ਕਪੂਰ ਨੇ ਕੁਝ ਦੇਰ ਪਹਿਲਾ ਹੀ ਆਪਣੇ ਸੋਸ਼ਲ ਮੀਡਿਆ ਵੌਲ 'ਤੇ ਫਿਲਮ 'ਗੁੱਡ ਲੱਕ ਜੈਰੀ' ਦਾ ਫਰਸਟ ਲੁੱਕ ਸ਼ੇਅਰ ਕਰਕੇ ਹੰਗਾਮਾ ਮਚਾ ਦਿੱਤਾ ਹੈ | ਇਸ ਫਿਲਮ ਵਿੱਚ ਜਾਨਹਵੀ ਦੇ ਲੁੱਕ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ | ਸਿਰਫ ਦੋ ਘੰਟਿਆਂ 'ਚ ਇਸ ਤਸਵੀਰ ਨੂੰ ਤਕਰੀਬਨ 2 ਲੱਖ ਲਾਇਕਸ ਮਿਲ ਚੁੱਕੇ ਹਨ |
ਫਿਲਮ ਦਾ ਨਿਰਮਾਣ ਨਿਰਮਾਤਾ ਆਨੰਦ ਐਲ ਰਾਏ ਕਰ ਰਹੇ ਹਨ, ਉਨ੍ਹਾਂ ਨੇ ਔਫੀਸ਼ਿਅਲ ਰੂਪ ਨਾਲ ਆਪਣੇ ਟਵੀਟਰ ਪੇਜ 'ਤੇ ਇਸਦੀ ਘੋਸ਼ਣਾ ਕੀਤੀ ਹੈ | 'ਗੁੱਡ ਲੱਕ ਜੈਰੀ' ਦੇ ਫਰਸਟ ਲੁੱਕ 'ਚ ਜਾਨਹਵੀ ਕਪੂਰ ਇੱਕ ਨਾਰੰਗੀ ਰੰਗ ਦੇ ਦੁੱਪਟੇ ਦੇ ਨਾਲ ਨੀਲੇ ਰੰਗ ਦੀ ਬਾਂਦਿਨੀ ਅਤੇ ਧਾਰੀਦਾਰ ਪ੍ਰਿੰਟ ਵਾਲਾ ਪਟਿਆਲਾ ਸੂਟ ਪਾਏ ਹੋਏ ਦਿਖਾਈ ਦੇ ਰਹੀ ਹਨ |