Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਮਨੋਰੰਜਨ

ਕੰਗਨਾ ਰਣੌਤ ਨੂੰ ਰਾਹਤ, ਦੇਸ਼ਧਰੋਹ ਮਾਮਲੇ 'ਚ ਹਾਈਕੋਰਟ ਨੇ ਗ੍ਰਿਫਤਾਰੀ ’ਤੇ ਲਾਈ 25 ਜਨਵਰੀ ਤੱਕ ਰੋਕ

January 11, 2021 06:01 PM

ਮੁੰਬਈ, 11 ਜਨਵਰੀ (ਏਜੰਸੀ) : ਬੰਬੇ ਹਾਈਕੋਰਟ ਨੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੰ ਦੇਸ਼ ਧਰੋਹ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਐਫਆਈਆਰ ਰੱਦ ਕਰਨ ਦੀ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਬੰਬੇ ਹਾਈਕੋਰਟ ਨੇ ਕੰਗਨਾ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਦੀ ਮਿਆਦ 25 ਜਨਵਰੀ ਤੱਕ ਵਧਾ ਦਿੱਤੀ ਹੈ। ਹਾਈਕੋਰਟ ਨੇ ਪੁਲਿਸ ਨੂੰ ਕੰਗਨਾ ਤੇ ਉਸ ਦੀ ਭੈਣ ਨੂੰ ਪੁੱਛਗਿੱਛ ਲਈ ਅਜੇ ਨਾ ਬੁਲਾਉਣ ਦਾ ਨਿਰਦੇਸ਼ ਦਿੱਤਾ ਹੈ। ਕੰਗਨਾ ਅਤੇ ਉਨ੍ਹਾਂ ਦੀ ਭੈਣ, ਰੰਗੋਲੀ ਚੰਦੇਲ ਵਿਰੁੱਧ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਮੁੰਬਈ ’ਚ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ਵਿਰੁੱਧ ਸਮਾਜਿਕ ਮਾਹੌਲ ਖਰਾਬ ਕਰਨ ਅਤੇ ਦੋ ਧਰਮਾਂ ਵਿਚਕਾਰ ਫਿਰਕੂ ਤਣਾਅ ਪੈਦਾ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਕੰਗਨਾ ਨੇ 8 ਜਨਵਰੀ ਨੂੰ ਬਾਂਦਰਾ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਕੰਗਨਾ ਅਤੇ ਰੰਗੋਲੀ ਨੂੰ ਪੁਲਿਸ ਨੇ ਤਿੰਨ ਵਾਰ ਸੰਮਨ ਭੇਜਿਆ ਸੀ, ਪਰ ਦੋਵੇਂ ਪੇਸ਼ ਨਹੀਂ ਹੋਏ ਸਨ।

ਕੰਗਨਾ ਨੇ ਇਸ ਤੋਂ ਬਾਅਦ ਬੰਬੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਕੋਰਟ ਨੇ ਕੰਗਨਾ ਅਤੇ ਉਸ ਦੀ ਭੈਣ ਨੂੰ 8 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਦੇ ਵਿਚਕਾਰ ਬਾਂਦਰਾ ਪੁਲਿਸ ਸਟੇਸ਼ਨ ’ਚ ਹਾਜ਼ਰ ਹੋਣ ਲਈ ਕਿਹਾ ਸੀ। ਕੰਗਨਾ ਅਤੇ ਉਸ ਦੀ ਭੈਣ ਵਿਰੁੱਧ ਆਈਪੀਸੀ ਦੇ ਸੈਕਸ਼ਨ 153ਏ (ਦੋ ਭਾਈਚਾਰਿਆਂ ਵਿਚਕਾਰ ਧਰਮ ਦੇ ਆਧਾਰ ’ਤੇ ਨਫ਼ਰਤ ਪੈਦਾ ਕਰਨ ਦਾ ਯਤਨ), 295ਏ (ਫਿਰਕੂ ਭਾਵਨਾਵਾਂ ਨੂੰ ਠੋਸ ਪਹੁੰਚਾਉਣ ਦੀ ਕੋਸ਼ਿਸ਼) ਅਤੇ 124ਏ (ਦੇਸ਼ ਧਰੋਹ) ਦੇ ਤਹਿਤ ਮਾਮਲਾ ਦਰਜ ਹੈ।

ਕਾਸਟਿੰਗ ਡਾਇਰੈਕਟਰ ਮੁਨੱਵਰ ਅਲੀ ਸਈਅਦ ਨੇ ਦੋਵਾਂ ਭੈਣਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਵਿੱਚ ਦੋਵਾਂ ਦੇ ਕਈ ਟਵੀਟਸ ਦਾ ਜ਼ਿਕਰ ਕੀਤਾ ਗਿਆ ਸੀ, ਜੋ ਅਲੱਗ-ਅਲੱਗ ਸਮਾਜਿਕ ਮੁੱਦਿਆਂ ਨੂੰ ਲੈ ਕੇ ਸਨ। ਇਨ੍ਹਾਂ ਵਿੱਚ ਪਾਲਘਰ ’ਚ ਸਾਧੂਆਂ ਦਾ ਕਤਲ, ਸੁਸ਼ਾਂਤ ਸਿੰਘ ਰਾਜਪੂਤ ਕੇਸ ਅਤੇ ਮੁੰਬਈ ਨੂੰ ਪੀਓਕੇ ਦੱਸਣ ਵਾਲੇ ਟਵੀਟ ਸ਼ਾਮਲ ਸਨ, ਜਿਸ ਤੋਂ ਬਾਅਦ ਮੈਜਿਸਟਰੇਟ ਨੇ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।

ਕੰਗਨਾ ਅਤੇ ਰੰਗੋਲੀ ਨੇ ਅੰਧੇਰੀ ਮੈਜਿਸਟ੍ਰੇਟ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਹਾਈ ਕੋਰਟ ਨੇ ਅੰਧੇਰੀ ਮੈਜਿਸਟਰੇਟ ਕੋਰਟ ਦੇ ਫੈਸਲੇ 'ਤੇ ਕੰਗਨਾ ਨੂੰ ਕੋਈ ਰਾਹਤ ਨਹੀਂ ਦਿੱਤੀ ਸਗੋਂ ਕੰਗਨਾ ਨੂੰ ਜਾਂਚ ਦਾ ਸਾਹਮਣਾ ਕਰਨ ਦੇ ਆਦੇਸ਼ ਜਾਰੀ ਕੀਤੇ। ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੰਗਨਾ ਅਤੇ ਰੰਗੋਲੀ 8 ਜਨਵਰੀ ਨੂੰ ਬਾਂਦਰਾ ਥਾਣੇ ਵਿੱਚ ਪੇਸ਼ ਹੋਏ ਸਨ ਅਤੇ 2 ਘੰਟੇ ਤੱਕ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਟਾਵਲ ਪਾਏ ਹੋਏ ਭਾਈਜਾਨ ਦੀ ਵਾਇਰਲ ਹੋਈ ਤਸਵੀਰ

ਜਾਨ੍ਹਵੀ ਕਪੂਰ ਨੂੰ ਭੈਣ ਖੁਸ਼ੀ ਕਪੂਰ ਨੇ ਖਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ

ਸਾਰਾ ਅਲੀ ਖਾਨ ਨੇ ਭਰਾ ਇਬਰਾਹਿਮ ਨੂੰ ਦਿੱਤੀ ਜਨਮਦਿਨ ਦੀ ਵਧਾਈ

'ਤੇਜਸ' ਲਈ ਕੰਗਣਾ ਰਣੌਤ ਨੇ ਲਈ ਫੌਜ ਦੀ ਸਿਖਲਾਈ

ਅੱਖਾਂ ਦੀ ਸਰਜਰੀ ਤੋਂ ਬਾਅਦ ਅਮਿਤਾਭ ਬੱਚਨ ਨੇ ਲਿਖੀ ਭਾਵੁਕ ਪੋਸਟ

ਮਾਂ ਬਣਨ ਵਾਲੀ ਹੈ ਗਾਇਕਾ ਸ਼੍ਰੇਆ ਘੋਸ਼ਾਲ, ਤਸਵੀਰ ਸ਼ੇਅਰ ਕਰ ਫੈਂਸ ਨੂੰ ਦਿੱਤੀ ਖੁਸ਼ਖਬਰੀ

ਅਜੇ ਦੇਵਗਨ ਦੀ ਕਾਰ ਨੂੰ ਰੋਕਣ ਵਾਲੇ ਰਾਜਦੀਪ ਸਿੰਘ ਨੂੰ ਮਿਲੀ ਜ਼ਮਾਨਤ, ਕਿਸਾਨ ਅੰਦੋਲਨ ਨਾਲ ਸਬੰਧਤ ਹੈ ਪੂਰਾ ਮਾਮਲਾ

ਅਨੁਰਾਗ ਕਸ਼ਿਅਪ ਅਤੇ ਤਾਪਸੀ ਪਨੂੰ ਦੇ ਘਰ ਆਮਦਨ ਵਿਭਾਗ ਦੀ ਛਾਪਾ, ਫੈਂਟਮ ਫਿਲਮਸ ਨਾਲ ਜੁੜਿਆ ਹੈ ਮਾਮਲਾ

ਅਮਿਤਾਭ ਬੱਚਨ ਦੀ ਹਸਪਤਾਲ 'ਚ ਹੋਈ ਸਰਜਰੀ

ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਦੇ ਵਿਆਹ ਨੂੰ ਹੋਏ ਸੱਤ ਸਾਲ, ਅਦਾਕਾਰ ਨੇ ਰੋਮਾਟਿਕ ਤਸਵੀਰ ਦੇ ਨਾਲ ਲਿੱਖੀ ਇਹ ਗੱਲ