Friday, February 26, 2021 ePaper Magazine
BREAKING NEWS
ਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾਮਾਮਲਾ ਕਰੂਰਾ ਦੇ ਜੰਗਲ ਦੀ ਜ਼ਮੀਨ ਦਾ : ਜੰਗਲਾਤ ਵਿਭਾਗ ਦੀ ਖਰੀਦ ’ਚ ਵੱਡੇ ਘੁਟਾਲੇ ਆ ਸਕਦੇ ਨੇ ਸਾਹਮਣੇ, ਖਰੀਦੀ ਜ਼ਮੀਨ ਦਾ ਰਕਬਾ ਨਹੀਂ ਹੋ ਰਿਹੈ ਪੂਰਾਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰਦਿੱਲੀ ਕਿਸਾਨ ਅੰਦੋਲਨ : ਨੋਟਿਸ ਭੇਜੇ ਜਾਣ ਤੋਂ ਕਿਸਾਨਾਂ ’ਚ ਗੁੱਸੇ ਦੀ ਲਹਿਰਭਾਰਤ-ਪਾਕਿ ਕੰਟਰੋਲ ਰੇਖਾ ’ਤੇ ਗੋਲ਼ੀਬਾਰੀ ਰੋਕਣ ਲਈ ਸਹਿਮਤ

ਮਨੋਰੰਜਨ

ਵਿਵੇਕ ਓਬਰਾਏ ਦਾ ਸਾਲਾ ਹੋਇਆ ਗਿਰਫ਼ਤਾਰ, ਲੰਬੇ ਸਮੇਂ ਤੋਂ ਸੀ ਫਰਾਰ

January 12, 2021 04:27 PM

ਨਵੀਂ ਦਿੱਲੀ, 12 ਜਨਵਰੀ (ਏਜੰਸੀ) : ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਬੇਟੇ ਅਤੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਦੇ ਸਾਲੇ ਆਦਿੱਤਿਆ ਅਲਵਾ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ | ਇਹ ਗਿਰਫ਼ਤਾਰੀ ਸੈਂਡਲਵੁੱਡ ਡਰੱਗਜ਼ ਮਾਮਲੇ 'ਚ ਹੋਈ ਹੈ | ਸੋਮਵਾਰ ਨੂੰ ਆਦਿੱਤਿਆ ਦੀ ਗਿਰਫ਼ਤਾਰੀ ਹੋਈ ਹੈ | ਉਨ੍ਹਾਂ ਨੂੰ ਚੇਨਈ ਤੋਂ ਬੈਂਗਲੁਰੂ ਪੁਲਿਸ ਕ੍ਰਾਈਮ ਬ੍ਰਾਂਚ ਨੇ ਗਿਰਫ਼ਤਾਰ ਕੀਤਾ ਹੈ | ਸਤੰਬਰ 2020 ਤੋਂ ਆਦਿੱਤਿਆ ਅਲਵਾ ਫਰਾਰ ਚੱਲ ਰਿਹਾ ਸੀ | ਇਸੀ ਵਜ੍ਹਾ ਨਾਲ ਕੋਰਟ ਨੇ ਉਸਦੇ ਖ਼ਿਲਾਫ਼ ਦਰਜ ਐਫਆਈਆਰ ਵੀ ਰੱਦ ਕੀਤੀ ਸੀ |

ਮੈਡੀਕਲ ਜਾਂਚ ਦੇ ਬਾਅਦ ਕੋਰਟ 'ਚ ਹੋਵੇਗੀ ਪੇਸ਼ੀ -
ਮੰਗਲਵਾਰ ਨੂੰ ਆਦਿੱਤਿਆ ਅਲਵਾ ਨੂੰ ਬੈਂਗਲੁਰੂ 'ਚ ਮੈਡੀਕਲ ਜਾਂਚ ਦੇ ਲਈ ਲਿਜਾਇਆ ਗਿਆ ਹੈ | ਇਸ ਤੋਂ ਬਾਅਦ ਉਸਨੂੰ ਕੋਰਟ ਲਿਜਾਇਆ ਜਾਵੇਗਾ, ਉੱਥੇ ਪੁਲਿਸ ਆਦਿੱਤਿਆ ਦੀ ਹਿਰਾਸਤ ਦੀ ਮੰਗ ਕਰੇਗੀ | ਸ਼ੁਰੂਆਤੀ ਪੁੱਛਗਿੱਛ 'ਚ ਆਦਿੱਤਿਆ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ | ਆਦਿੱਤਿਆ ਨੇ ਸਾਫ ਤੌਰ ਤੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹੋਸਟ ਕੀਤੀ ਸੀ, ਪਰ ਉਹ ਕਿਸੀ ਵੀ ਐਸੇ ਵਿਅਕਤੀ ਨੂੰ ਨਹੀਂ ਜਾਣਦੇ ਹਨ, ਜੋ ਡਰੱਗਜ਼ ਲੈਂਦਾ ਹੋਵੇ | ਇਸ ਮਾਮਲੇ 'ਚ ਹੁਣ ਤੱਕ ਆਦਿੱਤਿਆ ਵਲੋਂ ਕੋਈ ਵੀ ਸ਼ੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ | ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਰੱਗਜ਼ ਮਾਮਲੇ 'ਚ ਇਨ੍ਹਾਂ ਦਾ ਕੀ ਰੋਲ ਸੀ | ਪੁਲਿਸ ਹਿਰਾਸਤ 'ਚ ਉਸ ਤੋਂ ਕਈ ਸਵਾਲ-ਜਵਾਬ ਪੁੱਛੇ ਜਾਣਗੇ |

ਵਿਵੇਕ ਦੇ ਘਰ ਵੀ ਪਿਆ ਸੀ ਛਾਪਾ -
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਵਿਵੇਕ ਓਬਰਾਏ ਦੇ ਘਰ ਛਾਪੇਮਾਰੀ ਕੀਤੀ ਸੀ | ਇਸ ਦੌਰਾਨ ਆਦਿੱਤਿਆ ਫਰਾਰ ਸੀ | ਆਦਿੱਤਿਆ ਅਲਵਾ ਨੇ ਗਿਰਫ਼ਤਾਰੀ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਬੇਲ ਦੇ ਲਈ ਅਪੀਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ |

ਇਸ ਤਰ੍ਹਾਂ ਸਾਮ੍ਹਣੇ ਆਇਆ ਆਦਿੱਤਿਆ ਦਾ ਨਾਮ -
ਦੱਸ ਦਈਏ ਕਿ ਹਾਈ-ਫਾਈ ਡਰੱਗ ਮਾਮਲੇ 'ਚ ਕਈ ਵੱਡੇ ਨਾਮ ਸਾਮ੍ਹਣੇ ਆਏ ਸਨ | ਕੁਝ ਪੈੱਡਲਰਸ ਵੀ ਗਿਰਫ਼ਤਾਰ ਕੀਤੇ ਗਏ ਸਨ | ਗਿਰਫ਼ਤਾਰ ਮੁਲਜ਼ਮਾਂ ਨੇ ਆਦਿੱਤਿਆ ਅਲਵਾ ਦਾ ਨਾਮ ਵੀ ਦੱਸਿਆ ਸੀ | ਉਸ ਸਮੇਂ ਹੇਬਲ ਦੇ ਨਜ਼ਦੀਕ ਸਥਿਤ ਆਦਿੱਤਿਆ ਅਲਵਾ ਦੇ ਘਰ 'ਹਾਊਸ ਆਫ਼ ਲਾਈਵਜ਼ ਦੀ ਤਲਾਸ਼ੀ ਲਈ ਗਈ ਸੀ |

ਆਦਿੱਤਿਆ ਹਨ ਸਾਬਕਾ ਮੰਤਰੀ ਜੀਵਰਾਜ ਦੇ ਬੇਟੇ -
ਆਦਿੱਤਿਆ ਅਲਵਾ ਸਾਬਕਾ ਮੰਤਰੀ ਜੀਵਰਾਜ ਦੇ ਬੇਟੇ ਹਨ | ਇਸ ਦੇ ਨਾਲ ਹੀ ਆਦਿੱਤਿਆ ਦੀ ਭੈਣ ਪ੍ਰਿਯੰਕਾ ਅਲਵਾ ਦਾ ਵਿਆਹ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨਾਲ ਹੋਇਆ ਹੈ |

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸ਼ਾਹਿਦ ਕਪੂਰ ਦੇ ਜਨਮਦਿਨ ਤੇ ਈਸ਼ਾਨ ਖੱਟਰ ਨੇ ਸਾਂਝੀਆਂ ਕੀਤੀਆਂ 'ਉਦੋਂ ਅਤੇ ਹੁਣ' ਦੀਆਂ ਤਸਵੀਰਾਂ

ਕੰਗਨਾ ਰਣੌਤ ਦੀ 'ਥਲਾਇਵੀ' ਦੀ ਰਿਲੀਜ਼ ਡੇਟ ਤੈਅ

ਅਜੈ ਦੇਵਗਨ ਅਤੇ ਕਾਜੋਲ ਨੇ ਇੱਕ ਦੂਜੇ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ

ਸੰਜੇ ਲੀਲਾ ਭੰਸਾਲੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ 'ਗੰਗੂਬਾਈ ਕਾਠਿਆਵਾੜੀ' ਦਾ ਨਵਾਂ ਪੋਸਟਰ

ਮਿਸਟਰੀ-ਥ੍ਰਿਲਰ ਫਿਲਮ 'ਚੇਹਰੇ' 30 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਖਾਸ ਅੰਦਾਜ਼ 'ਚ ਦਿੱਤੀ 39ਵੇਂ ਜਨਮਦਿਨ ਦੀ ਵਧਾਈ

ਫ਼ਿਲਮ ਅਭਿਨੇਤਾ ਨਾਹਰ ਦੀ ਮੌਤ ਦੀ ਹੋਵੇ ਸੀਬੀਆਈ ਜਾਂਚ : ਪਰਿਵਾਰ

ਰੁਬੀਨਾ ਦਿਲੈਕ ਨੇ ਜਿੱਤੀ 'ਬਿੱਗ ਬੌਸ 14' ਦੀ ਟਰਾਫੀ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

19 ਨਵੰਬਰ 2021 ਨੂੰ ਰਿਲੀਜ਼ ਹੋਵੇਗੀ 'ਭੂਲ ਭੁਲਇਆ 2'

ਕਾਜੋਲ ਨੇ ਮਜ਼ੇਦਾਰ ਅੰਦਾਜ਼ 'ਚ ਦਿੱਤੀ ਸੱਸ ਵੀਣਾ ਦੇਵਗਨ ਨੂੰ ਜਨਮਦਿਨ ਦੀ ਵਧਾਈ