Friday, February 26, 2021 ePaper Magazine
BREAKING NEWS
ਖੇਡ-ਖੇਡ 'ਚ ਮਾਸੂਮ ਬੱਚੇ ਦੀ ਗਈ ਜਾਨਸੁਨੀਲ ਛੇਤਰੀ ਆਪਣੇ ਕਰੀਅਰ ਦਾ ਸਮਾਪਨ ਬੰਗਲੁਰੂ ਐੱਫਸੀ ਦੀ ਤਰਫੋਂ ਹੀ ਕਰਨਗੇ : ਨੌਸ਼ਾਦ ਮੂਸਾਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤ

ਪੰਜਾਬ

ਸੂਬੇ ਦੇ 738 ਸਰਕਾਰੀ ਸਕੂਲ ਬਣਨਗੇ ਸਮਾਰਟ ਸਕੂਲ, 4 ਕਰੋੜ ਦੀ ਰਾਸ਼ੀ ਜਾਰੀ

January 12, 2021 04:37 PM

ਚੰਡੀਗੜ੍ਹ,12 ਜਨਵਰੀ (ਏਜੰਸੀ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਹੇਠ ਸਿੱਖਿਆ ਵਿਭਾਗ ਵੱਲੋਂ 4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ‘ਸਮਾਰਟ ਸਕੂਲ ਮੁਹਿੰਮ’ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਲੋੜੀਂਦਾ ਆਧੁਨਿਕ ਤਕਨੀਕੀ ਸਾਜੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਰਾਸ਼ੀ ਇਨ੍ਹਾਂ ਕਾਰਜਾਂ ਲਈ ਵਰਤੀ ਜਾਵੇਗੀ। ਬੁਲਾਰੇ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਐਜੂਕੇਸਨ-ਕਮ-ਐੱਸ.ਪੀ.ਡੀ ਵੱਲੋਂ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈ.ਸਿੱ/ਐ.ਸਿੱ) ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਅਨੁਸਾਰ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਵਿੱਚ 363 ਪ੍ਰਾਇਮਰੀ, 90 ਮਿਡਲ, 109 ਹਾਈ ਅਤੇ 176 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।
ਇਸ ਗ੍ਰਾਂਟ ਹੇਠ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਗੇਟਾਂ ਦੀ ਸੁੰਦਰਤਾ ਲਈ 15 ਹਜ਼ਾਰ ਪ੍ਰਤੀ ਸਕੂਲ, ਕਲਰ ਕੋਡਿੰਗ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ 10 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 18 ਹਜ਼ਾਰ ਪ੍ਰਤੀ ਸਕੂਲ ਗੇਟਾਂ ਦੀ ਸੁੰਦਰਤਾ ਲਈ, ਕਲਰ ਕੋਡਿੰਗ ਲਈ ਹਾਈ ਸਕੂਲਾਂ ਨੂੰ 50 ਹਜ਼ਾਰ ਪ੍ਰਤੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 75 ਹਜ਼ਾਰ ਰੁਪਏ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਇਸ ਗ੍ਰਾਂਟ ਵਿੱਚੋਂ ਅੰਮਿ੍ਰਤਸਰ ਦੇ 51 ਸਕੂਲਾਂ ਲਈ 24.84 ਲੱਖ ਰੁਪਏ, ਬਰਨਾਲਾ ਦੇ 37 ਸਕੂਲਾਂ ਲਈ 17.60 ਲੱਖ ਰੁਪਏ, ਬਠਿੰਡਾ ਦੇ 36 ਸਕੂਲਾਂ ਲਈ 23.19 ਲੱਖ ਰੁਪਏ, ਫਰੀਦਕੋਟ ਦੇ 30 ਸਕੂਲਾਂ ਲਈ 17.42 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 24 ਸਕੂਲਾਂ ਲਈ 12.17 ਲੱਖ ਰੁਪਏ, ਫਾਜ਼ਲਿਕਾ ਦੇ 30 ਸਕੂਲਾਂ ਲਈ 22.93 ਲੱਖ ਰੁਪਏ, ਫਿਰੋਜ਼ਪੁਰ ਦੇ 40 ਸਕੂਲਾਂ ਲਈ 24.78 ਲੱਖ ਰੁਪਏ, ਗੁਰਦਾਸਪੁਰ ਦੇ 36 ਸਕੂਲਾਂ ਲਈ 23.74 ਲੱਖ ਰੁਪਏ, ਹੁਸ਼ਿਆਰਪੁਰ ਦੇ 14 ਸਕੂਲਾਂ ਲਈ 8.59 ਲੱਖ ਰੁਪਏ, ਜਲੰਧਰ ਦੇ 35 ਸਕੂਲਾਂ ਲਈ 26.02 ਲੱਖ ਰੁਪਏ, ਕਪੂਰਥਲਾ ਦੇ 15 ਸਕੂਲਾਂ ਲਈ 9.01 ਲੱਖ ਰੁਪਏ, ਲੁਧਿਆਣਾ ਦੇ 42 ਸਕੂਲਾਂ ਲਈ 27.84 ਲੱਖ ਰੁਪਏ, ਮਾਨਸਾ ਦੇ 51 ਸਕੂਲਾਂ ਲਈ 23.87 ਲੱਖ ਰੁਪਏ, ਮੋਗਾ ਦੇ 34 ਸਕੂਲਾਂ ਲਈ 14.39 ਲੱਖ ਰੁਪਏ, ਐੱਸ.ਏ.ਐੱਸ. ਨਗਰ ਦੇ 17 ਸਕੂਲਾਂ ਲਈ 6.24 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 31 ਸਕੂਲਾਂ ਲਈ 16.18 ਲੱਖ ਰੁਪਏ, ਸਹੀਦ ਭਗਤ ਸਿੰਘ ਨਗਰ ਦੇ 49 ਸਕੂਲਾਂ ਲਈ 21.29 ਲੱਖ ਰੁਪਏ, ਪਠਾਨਕੋਟ ਦੇ 24 ਸਕੂਲਾਂ ਲਈ 13. 02 ਲੱਖ ਰੁਪਏ, ਪਟਿਆਲਾ ਦੇ 47 ਸਕੂਲਾਂ ਲਈ 22.45 ਲੱਖ ਰੁਪਏ, ਰੂਪਨਗਰ ਦੇ 14 ਸਕੂਲਾਂ ਲਈ 7.17 ਲੱਖ ਰੁਪਏ, ਸੰਗਰੂਰ ਦੇ 48 ਸਕੂਲਾਂ ਲਈ 17.95 ਲੱਖ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 33 ਸਕੂਲਾਂ ਲਈ 19.31 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਇਸ ਰਾਸ਼ੀ ਦੀ ਵਰਤੋਂ ਸੁਚੱਜੇ ਢੰਗ ਨਾਲ ਅਤੇ ਵਿੱਤੀ ਨਿਯਮਾਂ ਅਨੁਸਾਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ

ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਡਰੀਮ ਬਿਲਡਰਜ਼ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਟਿੱਬੀ ਸਾਹਿਬ ਗਊਸ਼ਾਲਾ ਵਿਖੇ ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਇਲਾਜ

ਰੂਪਨਗਰ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 8 ਕੁੜੀਆਂ ਤੇ 4 ਮੁੰਡੇ ਕਾਬੂ

ਲੋਕਤੰਤਰ ’ਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸ਼ਵਾਸ਼ ਨਹੀਂ: ਸੰਯੁਕਤ ਕਿਸਾਨ ਮੋਰਚਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਸੰਯੁਕਤ ਕਿਸਾਨ ਮੋਰਚੇ ਦੇ ਸਦੇ ’ਤੇ ਐਸਡੀਐਮ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

‘ਮੌਸਮ ਦੀ ਤਬਦੀਲੀ ਦੇ ਚਲਦਿਆਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ’