Friday, February 26, 2021 ePaper Magazine
BREAKING NEWS
ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5799, ਅੱਜ 566 ਨਵੇਂ ‘ਤੇ 13 ਮੌਤਾਂਪੰਜਾਬ ਵੱਲੋਂ 301 ਸੁਧਾਰ ਸਫ਼ਲਤਾਪੂਰਵਕ ਲਾਗੂ; 300 ਸ਼ਰਤਾਂ ਘਟਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨਡੀਸੀ ਵੱਲੋਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ...ਸਰਬੱਤ ਸਿਹਤ ਬੀਮਾ ਯੋਜਨਾ ‘ਚ ਊਣਤਾਈਆਂ ਪਾਉਣ ਵਾਲੇ 63 ਹਸਪਤਾਲਾਂ ਨੂੰ 77 ਕਾਰਨ ਦੱਸੋ ਨੋਟਿਸ ਜਾਰੀ ਟੀਮ ਇੰਡੀਆ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ, ਸਪਿਨਰਾਂ ਨੇ ਦੂਜੇ ਦਿਨ ਹੀ ਦੁਆਈ ਜਿੱਤ100 ਰੁਪਏ ਦੀ ਲਾਟਰੀ ਨੇ ਕਰੋੜਪਤੀ ਬਣਾਈ ਅੰਮ੍ਰਿਤਸਰ ਦੀ ਰੇਨੂ ਚੌਹਾਨਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾਯੂਡੀਆਈਡੀ ਕਾਰਡ ਬਣਾਉਣ 'ਚ ਪੰਜਾਬ ਨੂੰ ਮਿਲਿਆ ਸੱਤਵਾਂ ਸਥਾਨ-ਚੌਧਰੀ ਸਰਦੂਲ ਸਿਕੰਦਰ ਦੀ ਦੇਹ ਸੁਪਰਦ -ਏ -ਖ਼ਾਕ ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..

ਮਨੋਰੰਜਨ

'ਦਿ ਫੈਮਿਲੀ ਮੈਨ' ਸੀਜ਼ਨ 2 : ਫਿਰ ਮਨੋਜ ਬਾਜਪਾਈ ਕਰਨਗੇ ਕਮਾਲ, ਧਮਾਕੇਦਾਰ ਹੋਵੇਗੀ ਸੀਰੀਜ਼

January 13, 2021 04:21 PM

ਨਵੀਂ ਦਿੱਲੀ, 13 ਜਨਵਰੀ (ਏਜੰਸੀ) : ਮਨੋਜ ਬਾਜਪਾਈ ਦੀ ਮਸ਼ਹੂਰ ਵੈੱਬ ਸੀਰੀਜ਼ 'ਦਿ ਫੈਮਲੀ ਮੈਨ'  (The Family Man 2) ਦੇ ਦੂਜੇ ਸੀਜ਼ਨ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਸੀਰੀਜ਼ ਦੀ ਰਿਲੀਜ਼ ਡੇਟ ਸਾਮ੍ਹਣੇ ਆਉਣ ਦੇ ਬਾਅਦ ਤੋਂ ਹੀ ਲੋਕਾਂ ਦਾ ਐਕਸਾਈਟਮੈਂਟ ਲੈਵਲ ਕਾਫੀ ਵੱਧ ਗਿਆ ਹੈ | ਅਜਿਹੀ ਸਥਿਤੀ ਵਿੱਚ ਸੀਰੀਜ਼ ਦਾ ਟ੍ਰੇਲਰ ਵੀ ਸਾਮ੍ਹਣੇ ਆ ਗਿਆ ਹੈ | ਇਸ ਧਾਂਸੂ ਟੀਜ਼ਰ 'ਚ ਫਿਰ ਤੋਂ 'ਸ਼੍ਰੀਕਾਂਤ ਤਿਵਾੜੀ' ਯਾਨੀ ਮਨੋਜ ਬਾਜਪਾਈ ਇੱਕ ਧਮਾਕੇਦਾਰ ਅੰਦਾਜ਼ 'ਚ ਨਜ਼ਰ ਆ ਰਹੇ ਹਨ |

ਜਲਦੀ ਆ ਜਾਵੇਗਾ ਟ੍ਰੇਲਰ -
ਟੀਜ਼ਰ 'ਚ ਦੱਸਿਆ ਗਿਆ ਕਿ ਸੀਰੀਜ਼ ਦਾ ਟ੍ਰੇਲਰ 19 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ | ਸੀਰੀਜ਼ 12 ਫਰਵਰੀ ਤੋਂ ਐਮਾਜ਼ੋਨ ਪ੍ਰਾਈਮ 'ਤੇ ਦੇਖੀ ਜਾ ਸਕੇਗੀ | ਮਨੋਜ ਬਾਜਪਾਈ ਦੇ ਇਲਾਵਾ ਇਸ 'ਚ ਸਮਾਂਥਾ ਅੱਕੀਨੇਨੀ, ਸ਼੍ਰੇਆ ਧਨਵੰਤਰੀ, ਸ਼ਰਦ ਕੇਲਕਰ, ਸ਼ਾਰਿਬ ਹਾਸ਼ਮੀ, ਦਰਸ਼ਨ ਕੁਮਾਰ ਵਰਗੇ ਅਦਾਕਾਰ ਨਜ਼ਰ ਆਉਣਗੇ | ਇਹ ਸੀਰੀਜ਼ ਸਾਲ 2019 'ਚ ਆਈ ਸੀਰੀਜ਼ 'ਦਿ ਫੈਮਲੀ ਮੈਨ' (The Family Man 2) ਦੀ ਸੀਕਵਲ ਹੈ |

ਸ੍ਰੀਕਾਂਤ ਤਿਵਾੜੀ (ਮਨੋਜ ਬਾਜਪਾਈ) ਅਤੇ ਸ਼ਾਰਿਬ ਹਾਸ਼ਮੀ (ਜੇ ਕੇ ਤਲਪੜੇ) ਇੱਕ ਘਾਤਕ ਮਿਸ਼ਨ ਨੂੰ ਅੰਜਾਮ ਦੇਣ ਦੇ ਕੰਮ 'ਚ ਸ਼ਾਮਲ ਨਜ਼ਰ ਆਉਣਗੇ | ਸੀਰੀਜ਼ 'ਚ ਇੱਕ ਉੱਚ ਜ਼ਿੰਮੇਵਾਰੀ ਵਾਲੀ ਨੌਕਰੀ ਦੇ ਦਬਾਅ ਅਤੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਸ੍ਰੀਕਾਂਤ ਤਿਵਾੜੀ ਇੱਕ ਪਿਤਾ ਅਤੇ ਇੱਕ ਪਤੀ ਦੇ ਰੂਪ 'ਚ ਆਪਣੀ ਭੂਮਿਕਾ ਦੇ ਵਿੱਚਕਾਰ ਜੂਝਦੇ ਹੋਏ ਦਿਖਾਈ ਦੇਣਗੇ | ਟ੍ਰੇਲਰ ਦੇਖ ਕੇ ਹੀ ਲੱਗ ਰਿਹਾ ਹੈ ਕਿ ਸੀਰੀਜ਼ ਸ਼ਾਨਦਾਰ ਹੋਣ ਵਾਲੀ ਹੈ |

'ਦਿ ਫੈਮਿਲੀ ਮੈਨ' ਦੇ ਸੀਜ਼ਨ 1 ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ ਹੈ | ਰਾਜ ਅਤੇ ਡੀ ਕੇ ਦੁਆਰਾ ਨਿਰਮਿਤ ਅਤੇ ਨਿਰਦੇਸ਼ਤ 'ਦ ਫੈਮਿਲੀ ਮੈਨ' (The Family Man 2) ਹੁਣ ਆਪਣੇ ਅਗਲੇ ਸੀਜ਼ਨ ਦੇ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਵਾਪਸੀ ਕਰੇਗੀ | ਇਸ ਵਿੱਚ ਪ੍ਰਿਯਮਣਿ ਅਤੇ ਸ਼ਰਦ ਕੇਲਕਰ ਦੇ ਨਾਲ ਮਨੋਜ ਬਾਜਪਾਈ ਅਤੇ ਸ਼ਾਰਿਬ ਹਾਸ਼ਮੀ ਆਪਣੀ ਭੂਮਿਕਾਵਾਂ ਨੂੰ ਦੁਹਰਾਉਂਦੇ ਹੋਏ ਦਿਖਾਈ ਦੇਣਗੇ | ਇਸ ਦੇ ਜ਼ਰੀਏ ਸਾਊਥ ਇੰਡੀਆ ਦੀ ਸੁਪਰਸਟਾਰ ਸਮਾਂਥਾ ਅੱਕੀਨੇਨੀ ਵੀ ਆਪਣਾ ਡਿਜੀਟਲ ਡੈਬਿਊਟ ਕਰਨ ਜਾ ਰਹੀ ਹੈ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸ਼ਾਹਿਦ ਕਪੂਰ ਦੇ ਜਨਮਦਿਨ ਤੇ ਈਸ਼ਾਨ ਖੱਟਰ ਨੇ ਸਾਂਝੀਆਂ ਕੀਤੀਆਂ 'ਉਦੋਂ ਅਤੇ ਹੁਣ' ਦੀਆਂ ਤਸਵੀਰਾਂ

ਕੰਗਨਾ ਰਣੌਤ ਦੀ 'ਥਲਾਇਵੀ' ਦੀ ਰਿਲੀਜ਼ ਡੇਟ ਤੈਅ

ਅਜੈ ਦੇਵਗਨ ਅਤੇ ਕਾਜੋਲ ਨੇ ਇੱਕ ਦੂਜੇ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ

ਸੰਜੇ ਲੀਲਾ ਭੰਸਾਲੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ 'ਗੰਗੂਬਾਈ ਕਾਠਿਆਵਾੜੀ' ਦਾ ਨਵਾਂ ਪੋਸਟਰ

ਮਿਸਟਰੀ-ਥ੍ਰਿਲਰ ਫਿਲਮ 'ਚੇਹਰੇ' 30 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਖਾਸ ਅੰਦਾਜ਼ 'ਚ ਦਿੱਤੀ 39ਵੇਂ ਜਨਮਦਿਨ ਦੀ ਵਧਾਈ

ਫ਼ਿਲਮ ਅਭਿਨੇਤਾ ਨਾਹਰ ਦੀ ਮੌਤ ਦੀ ਹੋਵੇ ਸੀਬੀਆਈ ਜਾਂਚ : ਪਰਿਵਾਰ

ਰੁਬੀਨਾ ਦਿਲੈਕ ਨੇ ਜਿੱਤੀ 'ਬਿੱਗ ਬੌਸ 14' ਦੀ ਟਰਾਫੀ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

19 ਨਵੰਬਰ 2021 ਨੂੰ ਰਿਲੀਜ਼ ਹੋਵੇਗੀ 'ਭੂਲ ਭੁਲਇਆ 2'

ਕਾਜੋਲ ਨੇ ਮਜ਼ੇਦਾਰ ਅੰਦਾਜ਼ 'ਚ ਦਿੱਤੀ ਸੱਸ ਵੀਣਾ ਦੇਵਗਨ ਨੂੰ ਜਨਮਦਿਨ ਦੀ ਵਧਾਈ