Friday, February 26, 2021 ePaper Magazine
BREAKING NEWS
ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..ਸਹਾਇਕ ਸੁਪਰਡੈਂਟ ਅਸਾਮੀਆਂ ਲਈ ਸਰੀਰਕ ਯੋਗਤਾ ਟੈਸਟ 2 ਮਾਰਚ ਨੂੰ : ਬਹਿਲਜਾਤੀ ਕਮਿਸ਼ਨ ਵੱਲੋਂ ਡਿਗਰੀਆਂ ਨਾ ਦੇਣ ਦੇ ਮਾਮਲੇ 'ਚ ਡੀ.ਪੀ.ਆਈ. ਉਚੇਰੀ ਸਿੱਖਿਆ ਤੋਂ ਰਿਪੋਰਟ ਤਲਬਬਰਨਾਲਾ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਅਫ਼ਸੋਸਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ 'ਚ ਰਹਾਂਗੇ ਹਮੇਸ਼ਾਂ ਯਤਨਸ਼ੀਲ : ਪ੍ਰਕਾਸ਼ ਗਾਦੂਕੋਰੋਨਾ ਸਮੇਂ ਆਨਲਾਈਨ ਸਟੱਡੀ ਪ੍ਰੋਗਰਾਮ 'ਚ ਦੋ ਅਧਿਆਪਕ ਜੋੜੀਆਂਂ ਨੇ ਪਾਇਆ ਭਰਪੂਰ ਯੋਗਦਾਨ26 ਫਰਵਰੀ ਤੋਂ 5 ਮਾਰਚ ਤੱਕ ਨਹਿਰੀ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦਾ ਦੂਸਰਾ ਸੈਮੀਨਾਰ ਆਯੋਜਿਤਜ਼ਿਲ੍ਹਾ ਹੁਸ਼ਿਆਰਪੁਰ 'ਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਨਾਜਾਇਜ਼ ਬੋਰ ਕਰਨ ’ਤੇ ਪਾਬੰਦੀ ਦਾ ਹੁਕਮ ਜਾਰੀਖਾਦ, ਬੀਜ ਅਤੇ ਦਵਾਈਆਂ ਵਿਕਰੇਤਾ ਬਨਣ ਲਈ ਜ਼ਰੂਰੀ ਕੋਰਸ ਆਤਮਾ ਫਰੀਦਕੋਟ ਵਿਖੇ

ਦੁਨੀਆ

ਇਟਲੀ ਦੀ ਗਠਜੋੜ ਵਾਲੀ ਕੌਂਤੇ ਸਰਕਾਰ ਡਿੱਗੀ, ਤੇਰੇਸਾ ਬੈਲਾਨੋਵਾ ਖੇਤੀਬਾੜੀ ਮੰਤਰੀ ਨੇ ਦਿੱਤਾ ਅਸਤੀਫ਼ਾ

January 15, 2021 12:23 PM

- ਰਾਜਸੀ ਸੰਕਟ ਦਾ ਕਾਰਨ ਇਟਲ਼ੀ ਨੂੰ ਆਏ 222.9 ਬਿਲੀਅਨ ਯੂਰੋ

ਇਟਲੀ, 14 ਜਨਵਰੀ (ਦਵਿੰਦਰ ਹੀਉਂ) : ਇਟਲੀ ਦੀ ਗਠਜੋੜ ਜੁਸੇਪੇ ਕੌਂਤੇ ਸਰਕਾਰ ਜਿਹੜੀ ਕਿ 5 ਸਤੰਬਰ 2019 ਨੂੰ ਹੋਂਦ ਵਿੱਚ ਆਈ ਸੀ ਇਸ ਸਰਕਾਰ ਨੂੰ ਬਣਾਉਣ ਵਿੱਚ ਮੂਵਮੈਂਟ 5 ਸਤਾਰੇ ਪੀ,ਡੀ ਅਤੇ ਲੇਗਾ ਪਾਰਟੀ ਨੇ ਹੋਰ ਪਾਰਟੀਆਂ ਨਾਲ ਗਠਜੋੜ ਕਰਕੇ ਅਹਿਮ ਭੂਮਿਕਾ ਨਿਭਾਈ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਅਤੇ ਇਤਾਲੀਆ ਵੀਵਾ ਪਾਰਟੀ ਦੀ ਤੇਰੇਸਾ ਬੈਲਾਨੋਵਾ ਨੂੰ ਖੇਤੀ ਬਾੜੀ ,ਖ਼ੁਰਾਕ , ਵਣ ਵਿਭਾਗ ਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ ਸੀ। 15 ਮਹੀਨੇ ਚੱਲੀ ਕੌਂਤੇ ਸਰਕਾਰ ਨੂੰ ਡੇਗਣ ਵਿੱਚ ਵੀਵਾ ਪਾਰਟੀ ਦੇ ਪ੍ਰਧਾਨ ਮਤੇਓ ਰੇਨਸੀ ਦਾ ਅਹਿਮ ਕਿਰਦਾਰ ਰਿਹਾ ਹੈ ਕਿਉਂ ਕਿ ਪ੍ਰਧਾਨ ਮੰਤਰੀ ਕੌਂਤੇ ਤੋਂ ਨਾਰਾਜ ਰੇਨਸੀ ਨੇ ਅੱਜ ਚੈਂਬਰ ਵਿੱਚ ਆਪਣੇ ਹੋਰ ਸਾਥੀਆਂ ਸਮੇਤ ਅਸਤੀਫ਼ਾ ਦੇ ਦਿੱਤਾ ਹਾਲਾਂਕਿ ਕੌਂਤੇ ਨੇ ਆਪਣੇ ਵੱਲੋਂ ਕਾਫ਼ੀ ਜੱਦੋ ਜਹਿਦ ਕੀਤੀ ਕਿ ਸਰਕਾਰ ਬਣੀ ਰਹੇ ਪਰ ਪੇਸ਼ ਚੱਲਦੀ ਨਾ ਦੇਖ ਉਹਨਾਂ ਰੇਨਸੀ ਤੇ ਉਸ ਦੇ ਸਾਥੀਆਂ ਦੇ ਅਸਤੀਫ਼ੇ ਮੰਨਜੂਰ ਕਰਨੇ ਪਏ । ਇਸ ਸਮੇਂ ਜਦੋਂ ਕਿ ਦੇਸ਼ ਉੱਤੇ ਕੋਰੋਨਾ ਸੰਕਟ ਨੇ ਇਟਲੀ ਨੂੰ ਪੂਰੀ ਝੰਬਿਆ ਹੋਇਅਸ ਹੈ ਅਜਿਹੇ ਸਮੇਂ ਵਿੱਚ ਸਰਕਾਰ ਦਾ ਡਿੱਗਣਾ ਦੇਸ਼ ਨੂੰ ਹੋਰ ਵੀ ਆਰਥਿਕ ਮੰਦਹਾਲੀ ਵੱਲ ਧੱਕ ਸਕਦਾ ਹੈ।ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਮੀਡੀਏ ਸਾਹਮਣੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿ ਰੇਨਸੀ ਉਹਨਾਂ ਨੂੰ ਕਈ ਵਾਰ ਕਹਿ ਚੁੱਕਾ ਹੈ ਕਿ ਉਹਨਾਂ ਦੀ ਪਾਰਟੀ ਸਰਕਾਰ ਦੇ ਗਠਜੋੜ ਤੋਂ ਬਾਹਰ ਜਾਣਾ ਚਾਹੁੰਦੀ ਹੈ ਜਿਸ ਕਾਰਨ ਸਥਿਤੀ ਕਾਫ਼ੀ ਤਨਾਅਪੂਰਨ ਸੀ ਪਰ ਉਹ ਆਪਣੇ ਵੱਲੋਂ ਸਰਕਾਰ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ।ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਇਟਲੀ ਨੂੰ ਕੋਵਿਡ-19 ਕਾਰਨ ਦਿੱਤੇ ਗਏ 222.9 ਬਿਲੀਅਨ ਯੂਰੋ ਨੂੰ ਕਿੱਥੇ ਖ਼ਰਚਣਾ ਵਿਵਾਦ ਦਾ ਮੁੱਖ ਕਾਰਨ ਸੀ । ਜੇਕਰ ਹੁਣ ਇਟਲੀ ਦੀ ਸਰਕਾਰ ਮੁੜ ਖੜਾ ਕਰਨ ਵਿੱਚ ਸਾਰੇ ਲੋਕ ਸਭਾ ਮੈਂਬਰਾਂ ਨੇ ਸੰਜੀਦਗੀ ਨਾਲ ਦਿਖਾਈ ਤਾਂ ਇਟਲੀ ਵਿੱਚ ਮੁੜ ਸਰਕਾਰ ਬਣਾਉਣ ਲਈ ਚੋਣਾਂ ਹੋ ਸਕਦੀਆਂ ਹਨ ਜਿਸ ਕਾਰਨ ਇਟਲੀ ਦੀ ਜਨਤਾ ਹੋਰ ਆਰਥਿਕ ਨੁਕਸਾਨ ਝੱਲਣ ਲਈ ਬੇਵੱਸ ਤੇ ਲਾਚਾਰ ਹੋਵੇਗੀ।ਸਮੁੱਚੇ ਦੇਸ਼ ਅੰਦਰ ਕਾਰੋਬਾਰ ਪਹਿਲਾਂ ਹੀ ਗੰਭੀਰ ਸੰਕਟ ਚੋਂ ਗੁਜ਼ਰ ਰਿਹਾ ਹੈ। ਮੌਜ਼ੂਦਾ ਹਲਾਤ ਦੇ ਚੱਲਦਿਆਂ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ

ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 11 ਕਰੋੜ ਦੇ ਪਾਰ, 25 ਲੱਖ ਮੌਤਾਂ

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਇਕਵਾਡੋਰ ਦੀਆਂ ਜੇਲ੍ਹਾਂ 'ਚ ਦੰਗੇ, 75 ਕੈਦੀਆਂ ਦੀ ਮੌਤ

ਬਾਈਡਨ ਨੇ ਭਾਰਤੀ-ਅਮਰੀਕੀ ਕਿਰਨ ਆਹੂਜਾ ਨੂੰ ਨਿੱਜੀ ਪ੍ਰਬੰਧਨ ਦਫਤਰ ਦਾ ਪ੍ਰਧਾਨ ਚੁਣਿਆ

ਬਾਈਡਨ ਪ੍ਰਸ਼ਾਸਨ 'ਚ ਭਾਰਤੀ ਮੂਲ ਦੀ ਨੀਰਾ ਟੰਡਨ ਤੋਂ ਕਿਉਂ ਨਰਾਜ਼ ਹਨ ਸੈਨੇਟਰ ?

ਨੇਪਾਲ : ਅਸਤੀਫਾ ਦੇਣਗੇ ਜਾਂ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਓਲੀ

ਕੈਨੇਡਾ ’ਚ ਵਿਦਿਆਰਥੀਆਂ ਵਲੋਂ ਕਿਸਾਨਾਂ ਦੇ ਹੱਕ ’ਚ ਰੋਸ ਮੁਜ਼ਾਹਰਾ

ਨੇਪਾਲ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਰੱਦ