Monday, March 01, 2021 ePaper Magazine
BREAKING NEWS
ਬਠਿੰਡਾ- ਡਿਵਾਈਡਰ ਨਾਲ ਟਕਰਾਈ ਕਾਰ, ਦੋ ਮੌਤਾਂ ਤੇ ਚਾਰ ਜ਼ਖਮੀਤਰਨਤਾਰਨ- ਨਸ਼ੇ ਦਾ ਓਵਰਡੋਜ਼ ਲੈਣ ਨਾਲ 36 ਸਾਲਾ ਨੌਜਵਾਨ ਦੀ ਮੌਤ400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਨਗਰ ਕੀਰਤਨ ਸਜਾਇਆਜਨ ਅੰਦੋਲਨ ਮੁਹਿੰਮ ਕੋਰੋਨਾ ਤਹਿਤ ਪੋਸਟਰਾਂ ਰਾਹੀਂ ਕੀਤਾ ਜਾਗਰੂਕਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲਐਸਜੀਪੀਸੀ ਵੱਲੋਂ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਜਥੇ ਨੂੰ ਰੋਕਣਾ ਸਿੱਖਾਂ ਨੂੰ ਰਹੇਗਾ ਰੜਕਦਾ-ਜਗੀਰ ਕੌਰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਪੰਜਾਬ ਕੇਂਦਰੀ ਯੂਨੀਵਰਸਿਟੀ 12ਵਾਂ ਸਥਾਪਨਾ ਦਿਵਸਸਾਕਾ ਸ੍ਰੀ ਨਨਕਾਣਾ ਸਾਹਿਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ 'ਚ ਵਿਸ਼ਾਲ ਗੁਰਮੀਤ ਸਮਾਗਮ

ਮਨੋਰੰਜਨ

ਰਿਸ਼ੀ ਕਪੂਰ ਦੀ ਆਖਰੀ ਫਿਲਮ 'ਸ਼ਰਮਾਜੀ ਨਮਕੀਨ' ਇਸ ਸਾਲ ਹੋਵੇਗੀ ਰਿਲੀਜ਼

January 15, 2021 05:31 PM

ਏਜੰਸੀ : ਪਿਛਲੇ ਸਾਲ ਕੈਂਸਰ ਨਾਲ ਲੜਾਈ ਲੜਦਿਆਂ ਬਾਲੀਵੁੱਡ ਦੇ ਵੈਟਰਨ ਅਭਿਨੇਤਾ ਰਿਸ਼ੀ ਕਪੂਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ | ਪਰ ਹੁਣ ਏਵਰਗ੍ਰੀਨ ਰਿਸ਼ੀ ਕਪੂਰ ਨੂੰ ਉਨ੍ਹਾਂ ਦੇ ਫੈਨਸ ਇੱਕ ਆਖ਼ਿਰੀ ਵਾਰ ਵੱਡੇ ਪਰਦੇ 'ਤੇ ਦੇਖ ਸਕਣਗੇ | ਰਿਸ਼ੀ ਕਪੂਰ ਦੀ ਆਖਰੀ ਫਿਲਮ 'ਸ਼ਰਮਾਜੀ ਨਮਕੀਨ' ਇਸ ਸਾਲ ਰਿਲੀਜ਼ ਹੋਵੇਗੀ | ਇਸ ਫਿਲਮ ਦੇ ਨਿਰਮਾਤਾਵਾਂ ਨੇ ਫੈਸਲਾ ਲਿਆ ਹੈ ਕਿ ਉਨ੍ਹਾਂ ਦੀ ਆਖਰੀ ਫਿਲਮ ਨੂੰ ਉਨ੍ਹਾਂ ਦੇ ਜਨਮਦਿਨ ਯਾਨੀ 4 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ |

ਇਹ ਫਿਲਮ ਕਈ ਤਰੀਕਿਆਂ ਨਾਲ ਵਿਲੱਖਣ ਹੋਵੇਗੀ | ਦਰਅਸਲ ਇਸ ਫਿਲਮ ਦੀ ਸ਼ੂਟਿੰਗ ਹਾਲੇ ਅਧੂਰੀ ਹੈ ਅਤੇ ਰਿਸ਼ੀ ਕਪੂਰ ਵੀ ਆਪਣਾ ਪੂਰਾ ਕਿਰਦਾਰ ਸ਼ੂਟ ਨਹੀਂ ਕਰ ਪਾਏ ਸਨ | ਅਜਿਹੀ ਸਥਿਤੀ ਵਿੱਚ ਅਭਿਨੇਤਾ ਪਰੇਸ਼ ਰਾਵਲ ਨੇ ਫਿਲਮ ਦੇ ਬਚੇ ਹਿੱਸੇ ਨੂੰ ਉਸੀ ਭੂਮਿਕਾ 'ਚ ਪੂਰਾ ਕਰਨ ਦਾ ਫੈਸਲਾ ਲਿਆ ਹੈ | ਇਹ ਆਪਣੇ ਆਪ 'ਚ ਇੱਕ ਬੇਹੱਦ ਅਨੋਖਾ ਕਦਮ ਹੈ ਅਤੇ ਸ਼ਾਇਦ ਹਿੰਦੀ ਸਿਨੇਮਾ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ | ਫਿਲਮ ਨਿਰਮਾਤਾਵਾਂ ਅਤੇ ਪਰੇਸ਼ ਰਾਵਲ ਨੇ ਫਿਲਮ ਨੂੰ ਰਿਸ਼ੀ ਕਪੂਰ ਦੇ ਸਨਮਾਨ ਵਜੋਂ ਰਿਲੀਜ਼ ਕਰਨ ਦੇ ਲਈ ਇਸ ਤਰ੍ਹਾਂ ਦਾ ਫੈਸਲਾ ਲਿਆ ਹੈ |

ਰਿਸ਼ੀ ਕਪੂਰ ਅਤੇ ਪਰੇਸ਼ ਰਾਵਲ ਦੀ ਜੋੜੀ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' 'ਚ ਨਾਲ ਨਜ਼ਰ ਆ ਚੁਕੀ ਹੈ |

 

ਇਹ ਰਿਸ਼ੀ ਕਪੂਰ ਦੀ ਆਖਰੀ ਪਰਫੋਰਮਸ ਅਤੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦੇ ਲਈ ਉਨ੍ਹਾਂ ਦੇ ਟੈਲੇਂਟ ਅਤੇ ਕੈਰੀਅਰ ਦੇ ਜਸ਼ਨ ਦੇ ਰੂਪ 'ਚ ਮਨਾਉਣ ਦਾ ਇੱਕ ਮੌਕਾ ਹੋਵੇਗਾ | ਮੈਕਗਫਿਨ ਪਿਕਚਰਜ਼ ਦੇ ਨਾਲ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੁਆਰਾ ਨਿਰਮਿਤ ਇਹ ਫਿਲਮ ਡੈਬਿਊਟੇਂਟ ਹਿਤੇਸ਼ ਭਾਟੀਆ ਦੁਆਰਾ ਨਿਰਦੇਸ਼ਿਤ ਹੈ | ਇਹ ਫਿਲਮ 60 ਸਾਲਾਂ ਦੇ ਇੱਕ ਆਦਮੀ ਦੀ ਕਹਾਣੀ ਹੈ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਅਮਿਤਾਭ ਬੱਚਨ ਦੀ ਹਸਪਤਾਲ 'ਚ ਹੋਈ ਸਰਜਰੀ

ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਦੇ ਵਿਆਹ ਨੂੰ ਹੋਏ ਸੱਤ ਸਾਲ, ਅਦਾਕਾਰ ਨੇ ਰੋਮਾਟਿਕ ਤਸਵੀਰ ਦੇ ਨਾਲ ਲਿੱਖੀ ਇਹ ਗੱਲ

22 ਸਾਲਾਂ ਬਾਅਦ ਅਜੇ ਦੇਵਗਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਗੰਗੂਬਾਈ ਕਾਠਿਆਵਾੜੀ' 'ਚ ਕਰਨਗੇ ਕੰਮ

ਪਤੀ ਅਭਿਨਵ ਸ਼ੁਕਲਾ ਨਾਲ ਡਾਂਸ ਕਰਦੀ ਦਿਖਾਈ ਦਿੱਤੀ ਰੁਬੀਨਾ ਦਿਲੈਕ, ਵਾਇਰਲ ਹੋਈ ਵੀਡੀਓ

ਕੈਂਸਰ ਨਾਲ ਜੰਗ ਲੜ ਰਹੀ ਰਾਖੀ ਸਾਵੰਤ ਦੀ ਮਾਂ ਦਾ ਵੀਡੀਓ ਆਇਆ ਸਾਹਮਣੇ, ਸਲਮਾਨ ਖਾਨ ਦਾ ਕੀਤਾ ਧੰਨਵਾਦ

ਰਿਲੀਜ਼ ਹੋਇਆ 'ਰੂਹੀ' ਦਾ ਦੂਜਾ ਗਾਣਾ 'ਕਿਸਤੋ'

ਸ਼ਾਹਿਦ ਕਪੂਰ ਦੇ ਜਨਮਦਿਨ ਤੇ ਈਸ਼ਾਨ ਖੱਟਰ ਨੇ ਸਾਂਝੀਆਂ ਕੀਤੀਆਂ 'ਉਦੋਂ ਅਤੇ ਹੁਣ' ਦੀਆਂ ਤਸਵੀਰਾਂ

ਕੰਗਨਾ ਰਣੌਤ ਦੀ 'ਥਲਾਇਵੀ' ਦੀ ਰਿਲੀਜ਼ ਡੇਟ ਤੈਅ

ਅਜੈ ਦੇਵਗਨ ਅਤੇ ਕਾਜੋਲ ਨੇ ਇੱਕ ਦੂਜੇ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ

ਸੰਜੇ ਲੀਲਾ ਭੰਸਾਲੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ 'ਗੰਗੂਬਾਈ ਕਾਠਿਆਵਾੜੀ' ਦਾ ਨਵਾਂ ਪੋਸਟਰ