ਓਸਲੋ, 15 ਜਨਵਰੀ (ਏਜੰਸੀਆਂ): ਗਲੋਬਲ ਪੱਧਰ ’ਤੇ ਫੈਲ੍ਹੀ ਕੋਰੋਨਾ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਇਹਨਾਂ ਟੀਕਿਆਂ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ। ਨਾਰਵੇ ਵਿਚ ਨਵੇਂ ਸਾਲ ਦੇ 4 ਦਿਨ ਬਾਅਦ ਫਾਈਜਰ ਦੀ ਕੋਰੋਨਾ ਵਾਇਰਸ ਵੈਕਸੀਨ ਨੂੰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਹੁਣ ਤੱਕ ਦੇਸ਼ ਵਿਚ 33 ਹਜ਼ਾਰ ਲੋਕਾਂ ਨੂੰ ਇਹ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। ਨਾਰਵੇ ਵਿਚ ਇਸ ਗੱਲ ਦੀ ਪਹਿਲਾਂ ਹੀ ਘੋਸ਼ਣਾ ਕੀਤੀ ਜਾ ਚੁੱਕੀ ਸੀ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਹੋਣਗੇ। ਹੁਣ ਐਨੇ ਲੋਕਾਂ ਨੂੰ ਟੀਕਾ ਲਾਏ ਜਾਣ ਤੋਂ ਬਾਅਦ ਨਾਰਵੇ ਮੈਡੀਸਨ ਏਜੰਸੀ ਨੇ ਕਿਹਾ ਹੈ ਕਿ 29 ਲੋਕਾਂ ਵਿੱਚ ਸਾਈਡ ਇਫੈਕਟ ਦੇਖੇ ਗਏ ਹਨ, ਜਿਹਨਾਂ ਵਿਚੋਂ 13 ਲੋਕਾਂ ਦੀ ਮੌਤ ਹੋ ਗਈ ਹੈ।